HOME ਸਾਹਿਤ ਵਿਚਾਰਾਂ ਦੀ ਦਿਸ਼ਾ ਬਦਲਣ ਦੇ ਸਮਰੱਥ ਹੁੰਦਾ ਹੈ, ਇੰਜੀ. ਜਸਵੀਰ ਮੋਰੋਂ

ਸਾਹਿਤ ਵਿਚਾਰਾਂ ਦੀ ਦਿਸ਼ਾ ਬਦਲਣ ਦੇ ਸਮਰੱਥ ਹੁੰਦਾ ਹੈ, ਇੰਜੀ. ਜਸਵੀਰ ਮੋਰੋਂ

3
ਫਿਲੌਰ/ਅੱਪਰਾ  (ਸਮਾਜ ਵੀਕਲੀ)   ( ਦੀਪਾ)  ਵਿਵੇਕ ਵਿਕਾਸ ਲਹਿਰ ਪੰਜਾਬ, ਮੁੱਖ ਦਫਤਰ ਬੰਗਾ,ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਗਿਆਨ ਵੰਡਣ ਦੀ ਮੁਹਿੰਮ,ਮੁਫ਼ਤ ਪੁਸਤਕਾਂ ਦੇਣ ਰਾਹੀਂ ਸ਼ੁਰੂ ਕੀਤੀ ਹੋਈ ਹੈ। ਇਸ ਲੜ੍ਹੀ ਤਹਿਤ ਪਿੰਡ ਮੋਰੋਂ ਵਿਖੇ ਅੱਖਾਂ ਦੇ ਚੈੱਕਅੱਪ ਅਤੇ ਅਪਰੇਸ਼ਨ ਕੈਂਪ ਮੌਕੇ ਹਾਜ਼ਰ ਲੋਕਾਂ ਨੂੰ ਸਾਹਿਤਕ ਕਿਤਾਬਾਂ ਵੰਡੀਆਂ | ਸੰਸਥਾ ਵਲੋਂ ਇਹ ਅਠਾਰਵਾਂ ਪੁਸਤਕ ਵੰਡ ਸਮਾਗਮ ਸੀ l ਇਸ ਮੌਕੇ ਇੰਜੀ.ਸ਼੍ਰੀ ਜਸਵੀਰ ਸਿੰਘ ਮੋਰੋਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ  ਹੁਣ ਤੱਕ ਲਗਭਗ ਇੱਕ ਲੱਖ ਰੁਪਏ ਤੋਂ ਵੱਧ,ਮੁੱਲ ਦੀਆਂ ਕਿਤਾਬਾਂ ਮੁਫ਼ਤ ਵੰਡੀਆਂ ਗਈਆਂ ਹਨ |ਪੰਜਾਬ ਦੀ ਇਹ ਇੱਕੋ ਇੱਕ ਸੰਸਥਾ ਹੈ, ਜੋ ਮੁਫ਼ਤ ਸਾਹਿਤਕ, ਗਿਆਨ, ਵਿਗਿਆਨ ਨਾਲ ਸੰਬੰਧਤ ਕਿਤਾਬਾਂ ਪਾਠਕਾਂ ਤੱਕ ਘਰ-ਘਰ ਪਹੁੰਚਾ ਰਹੀ ਹੈ |ਸੰਸਥਾ ਪੁਸਤਕ ਸਭਿਆਚਾਰ ਪੈਦਾ ਕਰਨ ਲਈ ਯਤਨਸ਼ੀਲ ਹੈ |ਸਾਹਿਤ ਵਿਚਾਰਾਂ ਦੀ ਦਿਸ਼ਾ ਬਦਲਣ ਦੇ ਸਮਰੱਥ ਹੁੰਦਾ ਹੈ | ਚੰਗੀਆਂ ਕਿਤਾਬਾਂ ਚੰਗਾ ਮਾਹੌਲ ਸਿਰਜਣ ਵਿੱਚ ਸਾਕਾਰਾਤਮਕ ਭੂਮਿਕਾ ਨਿਭਾਉਂਦੀਆਂ ਹਨ | ਡਿਜਿਟਲ ਜ਼ਮਾਨੇ ਵਿੱਚ ਵੀ ਕਿਤਾਬਾਂ ਦੀ ਅਹਿਮੀਅਤ ਬਣੀ ਹੋਈ ਹੈ ਤੇ ਰਹੇਗੀ l ਇਸ ਮੌਕੇ ਬਲਦੇਵ ਸਿੰਘ ਨਾਮਧਾਰੀ, ਜਸਵਿੰਦਰ ਸਿੰਘ, ਜਸਵੰਤ ਸਿੰਘ ਰਾਏ ,ਅਜੀਤ ਸਿੰਘ , ਕੁਲਵੰਤ ਸਿੰਘ , ਇੰਜ. ਨਰਿੰਦਰ ਬੰਗਾ, ਕਮਲਜੀਤ ਕੌਰ ਬੰਗਾ, ਕੁਲਵੰਤ ਕੌਰ, ਬਲਵੀਰ ਕੌਰ,ਹਰਦੀਪ ਸਿੰਘ, ਕੇਵਲ ਰਾਮ, ਕੁਲਵਿੰਦਰ ਕੌਰ ਪੰਚ, ਪਰਮਜੀਤ ਕੌਰ ਢੀਂਡਸਾ, ਜਸਵਿੰਦਰ ਕੌਰ ਆਦਿ ਹਾਜ਼ਰ ਸਨ | ਨਗਰ ਨਿਵਾਸੀਆਂ ਨੇ ਵਿਵੇਕ ਵਿਕਾਸ ਲਹਿਰ ਬੰਗਾ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਕਿਤਾਬਾਂ ਵੰਡਣ ਦੀ ਇਸ ਨਵੀਂ ਪਿਰਤ ਦੀ ਸ਼ਲਾਘਾ ਕੀਤੀ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਰਿਵਾਰਕ ਮਿਲਣੀ ਸਮਾਗਮ ਵਿੱਚ ਹੋਇਆ ਜਾਦੂ ਸ਼ੋਅ
Next articleਅਲਾਚੋਰ ਤੋਂ ਨਵਾਂਸ਼ਹਿਰ ਤੱਕ ਦੀ ਸੜਕ 5.5 ਕਰੋੜ ਵਿੱਚ ਬਣੇਗੀ – ਹਲਕਾ ਇੰਚਾਰਜ ਬੱਲੂ