ਪਰਿਵਾਰਕ ਮਿਲਣੀ ਆਪਸੀ ਭਾਈਚਾਰਕ ਸਾਂਝ ਲਈ ਅਤੀ ਲਾਭਦਾਇਕ- ਮਾਸਟਰ ਪਰਮਵੇਦ
ਸੰਗਰੂਰ (ਸਮਾਜ ਵੀਕਲੀ) ਮਾਸਟਰ ਪਰਮ ਵੇਦ:- ਅੱਜ ਸਥਾਨਕ ਅਫਸਰ ਕਲੋਨੀ ਪਾਰਕ ਵਿਖੇ ਪਾਰਕ ਦੀ ਪੰਜਵੀਂ ਵਰ੍ਹੇ ਗੰਢ ਦੀ ਖੁਸ਼ੀ ਵਿੱਚ ਪਰਿਵਾਰਕ ਮਿਲਣੀ ਸਮਾਗਮ ਕੀਤਾ ਗਿਆ।ਪਾਰਕ ਕਮੇਟੀ ਦੇ ਪ੍ਰਧਾਨ ਮਾਸਟਰ ਪਰਮ ਵੇਦ ਨੇ ਇਸ ਵਿੱਚ ਸ਼ਾਮਲ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਭਾਈਚਾਰਕ ਸਾਂਝ ਨੂੰ ਪੱਕੀ ਕਰਨਾ , ਆਪਸੀ ਪ੍ਰੇਮ ਪਿਆਰ ਮਿਲਵਰਤਨ , ਸਹਿਯੋਗ ਤੇ ਪਾਰਕ ਪ੍ਰਤੀ ਲਗਾਓ ਵਧਾਉਣਾ ਹੈ।ਇਸ ਵਿੱਚ 70 ਦੇ ਲਗ ਭਗ ਪਰਿਵਾਰਾਂ ਨੇ ਭਾਗ ਲਿਆ ।ਨੂਰਦੀਪ ਕੋਮਲ, ਹਰਜੀਤ ਸਿੰਘ, ਲੈਕਚਰਾਰ ਕ੍ਰਿਸ਼ਨ ਸਿੰਘ ਤੇ ਜਸਪਾਲ ਸਿੰਘ ਦੇ ਗੀਤਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ।ਇਨਟਰਨੈਸ਼ਨਲ ਜਾਦੂਗਰ ਜਗਦੇਵ ਕੰਮੋਮਾਜਰਾ ਨੇ ਜਾਦੂ ਸ਼ੋਅ ਪੇਸ਼ ਕਰਦਿਆ ਕਿਹਾ ਕਿ ਜਾਦੂ ਇੱਕ ਕਲਾ ਹੈ,ਹੱਥ ਦੀ ਸਫਾਈ ਹੈ,ਚਮਤਕਾਰ ਨਹੀਂ।ਉਨ੍ਹਾਂ ਦੀ ਪੇਸ਼ਕਾਰੀ ਬਾਕਮਾਲ ਸੀ।ਉਨਾਂ ਅਖਬਾਰ ਵਿੱਚ ਪਾਣੀ ਪਾ ਕੇ ਪਾਣੀ ਗਾਇਬ ਕਰਨਾ ਆਦਿ ਟ੍ਰਿਕਾਂ ਰਾਹੀਂ ਹਾਜ਼ਰੀਨ ਦਾ ਭਰਵਾਂ ਕੀਤਾ ।ਪਰਸ਼ੋਤਮ ਕੁਮਾਰ , ਮਿੰਟੂ ਜੈਦਕਾ, ਨਾਜ਼ਰ ਸਿੰਘ,ਬਲਰਾਜ ਕਾਨੂੰਨਗੋ. ਕਰਮਜੀਤ ਸ਼ਰਮਾ, ਹਰਜਿੰਦਰ ਸਿੰਘ ਭਿੰਡਰ, ਪੁਲਿਸ ਇੰਸਪੈਕਟਰ ਗੁਰਮੇਲ ਸਿੰਘ,ਲੈਕਚਰ ਬਲਵਿੰਦਰ ਸਿੰਘ, ਮਾਸਟਰ ਕਰਨੈਲ ਸਿੰਘ, ਬਲਵਿੰਦਰ ਸਿੰਘ ਬੈਂਕ ਮੈਨੇਜਰ, ਕੁਲਦੀਪ ਜੋਸ਼ੀ, ਮੈਡਮ ਸੁਖਵਿੰਦਰ ਕੌਰ ਅਧਿਆਪਕਾ, ਮੈਡਮ ਬਲਜੀਤ ਕੌਰ ਅਧਿਆਪਕਾ ਆਦਿ ਨੇ ਆਪਣੀ ਜਾਣ ਪਹਿਚਾਣ ਕਰਵਾਉਂਦਿਆਂ ਕਿਹਾ ਕਿ ਆਪਸੀ ਮਿਲਵਰਤਨ ਤੇ ਭਾਈਚਾਰਕ ਸਾਂਝ ਵਧਾਉਣ ਲਈ ਪਰਿਵਾਰਕ ਮਿਲਣੀ ਅਤੀ ਲਾਭਦਾਇਕ ਹੈ। ਇਸ ਪਰਿਵਾਰਕ ਮਿਲਣੀ ਵਿੱਚ ਅਮਰੀਕ ਸਿੰਘ ਖੋਖਰ, ਪ੍ਰੋਫ਼ੈਸਰ ਸੁਖਜੀਤ ਸਿੰਘ ਧਾਲੀਵਾਲ (ਡਾ਼), ਦਰਸ਼ਨ ਸਿੰਘ ਨਾਇਬ ਤਹਿਸੀਲਦਾਰ, ਐਡਵੋਕੇਟ ਖੇਮ ਚੰਦ ਰਾਓ, ,ਜੰਗ ਸਿੰਘ ,ਗੁਰਜੀਤ ਸਿੰਘ ਲੱਡੀ, ਪੁਲਿਸ ਇੰਸਪੈਕਟਰ ਤਰਸੇਮ ਰਾਮ,ਗੁਲਜਾਰ ਸਿੰਘ ਲੈਕਚਰਾਰ,ਰਜਿੰਦਰ ਛਾਬੜਾ ਮੈਨੇਜਰ, ਭੁਪਿੰਦਰ ਜੈਨ,ਵਰਿੰਦਰ ਬਾਂਸਲ,ਨਰਿੰਦਰ ਕੁਮਾਰ,ਪ੍ਰੇਮ ਪਰਿਹਾਰ ,ਮਹਾਂਵੀਰ ਪ੍ਰਸ਼ਾਦ,ਅਨਾਮੀ,ਲਕਸ਼ਮਨ ,ਜਗਦੀਸ਼,ਮਨੋਜ , ਬਜਰੰਗ,ਡਾਕਟਰ ਪ੍ਰੇਮ ਚੰਦ ਸਿੰਗਲਾ,ਪ੍ਰਿੰਸੀਪਲ ਅਰਜਿੰਦਰ ਸਿੰਘ, ਕਰਮਜੀਤ ਸਿੰਘ ,ਇੰਦਰਜੀਤ ਸਿੰਘ ਰਾਓ, ਰਣਦੀਪ ਸਿੰਘ ਰਾਓ , ਦਰਸ਼ਨ ਸਿੰਘ ,ਦੇਸ਼ ਰਾਜ, ਰਾਮਾ ਕੋਚ,ਪਵਿਤਰ ਪੂਨੀਤ,ਜੰਗ ਸਿੰਘ,ਮਨਜੀਤ ਸ਼ਰਮਾ, ਅੰਮ੍ਰਿਤ ਸਿੰਘ, ਪਵਿੱਤਰ ਸਿੰਘ,ਅਤੁਲ ਵਨੀਤਾ ਜੈਨ,ਅਪਨਿੰਦਰ ਕੌਰ,ਡਾਕਟਰ ਓਮਪ੍ਰਕਾਸ਼ ਖੰਗਵਾਲ,ਡਾਕਟਰ ਉਗਰ ਸੈਨ, ਰਜੇਸ਼ ਕੁਮਾਰ, ਵਿਸ਼ਾਲ ਗਰਗ,ਮਨਜੀਤ ਸਿੰਘ ਮਾਰਕਿਟ ਕਮੇਟੀ,ਲੈਕਚਰਾਰ ਗੁਲਜ਼ਾਰ ਸਿੰਘ,ਬਲਜਿੰਦਰ ਕੌਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।ਅਫਸਰ ਕਲੋਨੀ ਦੇ ਮੁਖੀਆ ਮਿਉਂਸਪਲ ਕਮਿਸ਼ਨਰ ਸੁਰਿੰਦਰ ਸਿੰਘ ਭਿੰਡਰ ਨੇ ਮਿਲਣੀ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕਰਦਿਆਂ ਪਾਰਕ ਦੇ ਵਿਕਾਸ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਵਿਸਵਾਸ਼ ਦਵਾਇਆ।ਇਸ ਮੌਕੇ ਉਨ੍ਹਾਂ ਵਲੋਂ ਆਰਥਿਕ ਸਹਾਇਤਾ ਵੀ ਦਿੱਤੀ ਗਈ।ਪਾਰਕ ਪ੍ਰਬੰਧਕ ਕਮੇਟੀ ਦੇ ਵਿੱਤ ਸਕੱਤਰ ਲੈਕਚਰਾਰ ਕਰਿਸ਼ਨ ਸਿੰਘ ਨੇ ਪਾਰਕ ਦੇ ਵਿਕਾਸ ਲਈ ਆਰਥਿਕ ਸਹਿਯੋਗ ਕਰਨ ਵਾਲੇ ਤੇ ਮਿਲਣੀ ਵਿੱਚ ਸ਼ਾਮਲ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ। ਸਮਾਗਮ ਆਪਣੀ ਮੂਲ ਭਾਵਨਾ ਵਿੱਚ ਸਫਲ ਰਿਹਾ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



