(ਸਮਾਜ ਵੀਕਲੀ)
ਸਾਹਿਤਕ ਡੇਰੇ ਦਾਰੀ ਚੱਲਦੀ।
ਭਾਸ਼ਾ ਨਾਲ ਗੱਦਾਰੀ ਚੱਲਦੀ।
ਸਾਹਿਤ ਸਭਾਵਾਂ ਵਿੱਚ ਵੀ ਅਕਸਰ,
ਚਮਚਾਗਿਰੀ ਮੱਕਾਰੀ ਚੱਲਦੀ।
ਮਾੜੀ ਰਚਨਾ ‘ਤੇ ਜੋ ਵਾਹ ਵਾਹ,
ਸਮਝੀਂ ਸ਼ਾਇਰਾ ਆਰੀ ਚੱਲਦੀ।
ਲੇਖਕ ਫਿਰਕੇ ਅੰਦਰ ਵੀ ਬਸ,
ਰੁਤਬੇ ਦੀ ਸਰਦਾਰੀ ਚੱਲਦੀ।
ਪ੍ਰਧਾਨ ਸਕੱਤਰ ਤੱਕ ਹੀ ਸੀਮਤ,
ਕਵਿਤਾ ਕੁਨਬੇਦਾਰੀ ਚੱਲਦੀ।
ਪਰਦੇ ਹੇਠਾਂ ਸਨਮਾਨਾਂ ਦੀ,
ਸਾਹਿਤਕ ਚੋਰ ਬਜ਼ਾਰੀ ਚੱਲਦੀ।
‘ਬੋਪਾਰਾਏ’ ਕਲਮ ਕਬੀਲੇ,
ਮੁਰਗਾ ਬੋਤਲ ਯਾਰੀ ਚੱਲਦੀ।
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly