HOME ਸੁਣੋ ਨੌਜਵਾਨੋ

ਸੁਣੋ ਨੌਜਵਾਨੋ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)

ਜਵਾਨੀ ਨੇ ਸਦਾ ਰਹਿਣਾ ਨਹੀਂ|
ਨਸ਼ਿਆਂ ਤੋਂ ਸਦਾ ਤੁਸੀਂ ਦੂਰ ਰਹਿਣਾ|
ਹੋ ਜਾਊਗਾ ਬੇੜਾ ਗਰਕ ਫਿਰ ਕਹਿਣਾ ਨਹੀਂ|
ਨਸ਼ੇ ਨਾਲ ਉਜੜ ਗਏ ਬਹੁਤ ਸਾਰੇ ਘਰ|
ਘਰ ਵਾਲਿਆਂ ਨੇ ਇਹ ਸਭ ਸਹਿਣਾ ਨਹੀਂ|
ਨਸ਼ਿਆਂ ਨੂੰ ਛੱਡ ਕੇ ਕਰੋ ਮਾਂ ਬਾਪ ਦੀ ਸੇਵਾ|
ਬਜ਼ੁਰਗ ਨੇ ਮਾਂ ਬਾਪ ਇਹਨਾਂ ਨੇ ਸਦਾ ਰਹਿਣਾ ਨਹੀਂ|
ਤੁਹਾਨੂੰ ਦੇਖ ਕੇ ਬੱਚੇ ਵੀ ਕਰਨਗੇ ਨਸ਼ਾ|
ਫਿਰ ਉਹਨਾਂ ਨੇ ਤੁਹਾਡੇ ਨਾਲ ਠਹਿਰਨਾ ਨਹੀਂ|
ਨਸ਼ਾ ਖੋਰੀ ਤਾਂ ਹੈ ਸਿੱਧਾ ਤਬਾਹੀ ਨੂੰ ਸੱਦਾ|
ਤਬਾਹ ਹੋਣ ਦੇ ਬਾਅਦ ਤਾਂ ਕੁਝ ਰਹਿਣਾ ਨਹੀਂ|
ਨੌਜਵਾਨਹਰਿਆਣ ਤਾਂ ਸੋਚੋ ਆਪਣੇ ਭਲੇ  ਬਾਰੇ|
ਮੇਰੇ ਵਰਗੇ ਬੰਦੇ ਨੇ ਫਿਰ ਇਹ ਕੁਝ ਕਹਿਣਾ ਨਹੀਂ|
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 94 16 359045
ਰੋਹਤਕ ਹਰਿਆਣਾ 

Previous articleਕੇਂਦਰ ਵੱਲੋਂ ਮੁਫ਼ਤ ਰਾਸ਼ਨ ਕਾਰਡ ਕੱਟਣ ਦੀ ਯੋਜਨਾ ਅਤੇ ਵੋਟ ਚੋਰੀ ਨੂੰ ਰੋਕਣ ਲਈ ਹਰ ਨਾਗਰਿਕ ਨੂੰ ਲਾਮਬੰਧ ਹੋਣ ਦੀ ਲੋੜ – ਤਰਸੇਮ ਸਿੰਘ ਭਿੰਡਰ
Next articleਕਿਵੇਂ ਬੋਲੀਏ ਕੋਇਲ ਜਿਹਾ ਮਿੱਠਾ