ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ 55 ਲੱਖ ਬੀ ਪੀ ਐਲ ਕਾਰਡ ਕੱਟਣ ਦੀ ਯੋਜਨਾ ਹੈ ਅਤੇ ਕਈ ਹਜ਼ਾਰ ਪਰਿਵਾਰਾਂ ਦਾ ਰਾਸ਼ਨ ਬੰਦ ਵੀ ਕਰ ਦਿੱਤਾ ਗਿਆ ਹੈ ਜਿਸ ਦਾ ਅਸੀਂ ਸਭ ਨੇ ਮਿਲ ਕੇ ਵਿਰੋਧ ਕਰਨਾ ਹੈ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਤਰਸੇਮ ਸਿੰਘ ਭਿੰਡਰ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਨਿਊ ਸ਼ਿਵਾ ਜੀ ਨਗਰ ਗਗਨਦੀਪ ਜੋਨੀ ਦੇ ਦਫਤਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ । ਭਿੰਡਰ ਨੇ ਆਖਿਆ ਕਿ ਪੰਜਾਬ ਵਿੱਚ ਕੇਂਦਰ ਵੱਲੋਂ ਜੋ ਗਰੀਬਾਂ ਦੇ ਰਾਸ਼ਨ ਕਾਰਡ ਕੱਟਣ ਦੀ ਯੋਜਨਾ ਹੈ ਉਸਨੂੰ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਭਾਵੇਂ ਕੇਂਦਰ ਵੱਲੋਂ ਕਈ ਹਜ਼ਾਰ ਕਾਰਡ ਪਹਿਲਾਂ ਹੀ ਕੱਟੇ ਜਾ ਚੁੱਕੇ ਹਨ। ਉਹਨਾਂ ਆਖਿਆ ਕਿ ਭਾਜਪਾ ਨੇ ਵੱਖ-ਵੱਖ ਜਗ੍ਹਾ ਕੈਂਪਾਂ ਦੀ ਆੜ ਵਿੱਚ ਹੁਣ ਵੋਟਾਂ ਅਤੇ ਵੋਟਰ ਕਾਰਡ ਕੱਟਣ ਦੀ ਵੋਟ ਚੋਰੀ ਯੋਜਨਾ ਹੈ। ਪੰਜਾਬ ਸਰਕਾਰ ਡੱਟ ਕੇ ਉਸਦੇ ਖਿਲਾਫ ਖੜੀ ਹੈ ਅਤੇ ਸਾਨੂੰ ਸਭ ਨੂੰ ਵੋਟ ਚੋਰੀ ਜੋ ਕਿ ਭਾਰਤ ਅਤੇ ਹਰ ਰਾਜ ਦੀਆਂ ਵੋਟਾਂ ਵਿੱਚ ਇੱਕ ਅਹਿਮ ਮੁੱਦਾ ਬਣ ਚੁੱਕਿਆ ਹੈ ਇਸਨੂੰ ਰੋਕਣ ਲਈ ਹਰ ਨਾਗਰਿਕ ਆਪਣਾ ਫਰਜ਼ ਨਿਭਾਵੇ ਅਤੇ ਜੋ ਨਾਗਰਿਕ ਹੈ ਉਸਦੀ ਵੋਟ ਕੱਟੀ ਨਾ ਜਾਵੇ ਅਤੇ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਯਕੀਨੀ ਬਣੇ। ਇਹ ਤਾਂ ਹੀ ਬਣ ਸਕਦਾ ਹੈ ਜੇਕਰ ਅਸੀਂ ਸਭ ਆਪਣੀ ਜ਼ਿੰਮੇਵਾਰੀ ਸਮਝ ਕੇ ਹਰ ਜਨ ਮਾਣਸ ਨੂੰ ਜਾਗਰੂਕ ਕਰੀਏ। ਇਸ ਪ੍ਰੋਗਰਾਮ ਵਿੱਚ ਅਬਦੁਲ ਕਾਦਿਰ, ਅਤੇ ਗਗਨਦੀਪ ਜੋਨੀ ਨੇ ਵੀ ਆਪਣੇ ਵਿਚਾਰ ਰੱਖੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਸਬੀਰ ਸਿੰਘ ਚੱਡਾ , ਪਰਮਿੰਦਰ ਸੰਧੂ, ਭਾਰਤ ਭੂਸ਼ਣ, ਸੰਦੀਪ ਬੈਂਸ, ਰੰਗਾ ਮਦਾਨ, ਗਗਨਦੀਪ ਸੇਠੀ, ਅਜੈ ਨਈਅਰ ਟੈਂਕੀ, ਅਲਕਾ ਮਲਹੋਤਰਾ ਅਤੇ ਹੋਰ ਪਤਵੰਤੇ ਹਾਜ਼ਰ ਸਨ ।
ਕੇਂਦਰ ਵੱਲੋਂ ਮੁਫ਼ਤ ਰਾਸ਼ਨ ਕਾਰਡ ਕੱਟਣ ਦੀ ਯੋਜਨਾ ਅਤੇ ਵੋਟ ਚੋਰੀ ਨੂੰ ਰੋਕਣ ਲਈ ਹਰ ਨਾਗਰਿਕ ਨੂੰ ਲਾਮਬੰਧ ਹੋਣ ਦੀ ਲੋੜ – ਤਰਸੇਮ ਸਿੰਘ ਭਿੰਡਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



