(ਸਮਾਜ ਵੀਕਲੀ)
ਸੁਣ ਦਿਲਾਂ ਦੇ ਹਾਲ ਨੀਂ ਮਾਏ
ਰੁੱਸੇ ਫਿਰਨ ਖਿਆਲ ਨੀਂ ਮਾਏ
ਸਾਡੀ ਅੱਖੋਂ ਹੰਝੂ ਸੁੱਕੇ
ਅੰਦਰ ਚੀਕ ਚਿਹਾੜ ਨੀਂ ਮਾਏ
ਤੇਰੀ ਬੁੱਕਲੋਂ ਟੁੱਟ ਕੇ ਅੰਮੀਏ
ਕਿੱਥੇ ਕਰਾਂ ਮਲਾਲ ਨੀਂ ਮਾਏ
ਬੁੱਝਦੀ ਜਾਂਦੀ ਲੋਅ ਦੀਵੇ ਦੀ
ਕੋਈ ਚੌਂਹ-ਮੁੱਖਿਆ ਬਾਲ ਨੀਂ ਮਾਏ
ਤੇਰਾ ਮੋਨ ਤੇ ਸਾਡਾ ਬਿਲਕਣ
ਰੂਹਾਂ ਦੇ ਜੰਜਾਲ਼ ਨੀਂ ਮਾਏ
ਭੁੱਖ ਨੂੰ ਚੋਗ ਨੇ ਪਿੰਜਰੇ ਪਾਇਆ
ਫਾਂਧੀ ਚੱਲਿਆ ਚਾਲ ਨੀਂ ਮਾਏ
ਚਿੜੀਆਂ ਨੂੰ ਆ ਸ਼ੈਅ ਕੋਈ ਚਿੰਬੜੀ
ਕਰ ਟੂਣੇ ਨਜ਼ਰ ਉਤਾਰ ਨੀਂ ਮਾਏ
ਦੁਨੀਆ ਜਾਂਦੀ ਖੂਹ ਵਿਚ ਜਾਵੇ
ਇਹ ਦੋ ਧਾਰੀ ਤਲਵਾਰ ਨੀਂ ਮਾਏ
ਤੇਰੇ ਦਰ ਦੀ ਸਰਦਲ ਉੱਤੇ
ਹੂਕਣ ਤੇਰੇ ਲਾਲ ਨੀਂ ਮਾਏ
ਸੁਣ ਦਿਲਾਂ ਦੇ ਹਾਲ ਨੀਂ ਮਾਏ
ਰੁੱਸੇ ਫਿਰਨ ਖਿਆਲ ਨੀਂ ਮਾਏ
ਦੀਪ ਸੰਧੂ
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly