ਫ਼ਰੀਦਕੋਟ/ਭਲੂਰ (ਬੇਅੰਤ ਗਿੱਲ ਭਲੂਰ )-ਲਾਇਨਜ਼ ਕਲੱਬ ਫ਼ਰੀਦਕੋਟ ਦੇ ਸੀਨੀਅਰ ਸਮਾਜ ਸੇਵੀ ਮੈਂਬਰ ਸਵਰਨ ਸਿੰਘ ਰੋਮਾਣਾ ਨੂੰ ਕਲੱਬ ’ਚ ਨਿਭਾਈਆਂ ਜਾ ਰਹੀਆਂ ਅਹਿਮ ਜਿੰਮੇਵਾਰੀਆਂ ਨੂੰ ਵੇਖਦੇ ਹੋਏ ਲਾਇਨਜ਼ ਕਲੱਬ ਦੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ, ਸਕੱਤਰ ਬਿਕਰਮਜੀਤ ਸਿੰਘ ਢਿੱਲੋ, ਡਾਇਰੈਕਟਰ ਅਮਰੀਕ ਸਿੰਘ ਖਾਲਸਾ, ਇੰਜ.ਬਲਤੇਜ ਸਿੰਘ ਤੇਜੀ ਜੌੜਾ, ਮੀਤ ਪ੍ਰਧਾਨ ਮੋਹਿਤ ਗੁਪਤਾ, ਕਲੱਬ ਮੈਂਬਰ ਦਵਿੰਦਰ ਸਿੰਘ ਮਾਸਟਰ ਵਰਲਡ ਫ਼ਰੀਦਕੋਟ ਵੱਲੋਂ ਮਿਲ ਕੇ ਸਨਮਾਨਿਤ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕੋਈ ਕਲੱਬ ਆਪਣੇ ਸਮੂਹ ਮੈਂਬਰਾਂ ਦੀ ਬਦੌਲਤ ਹੀ ਅਹਿਮ ਪ੍ਰੋਜੈਕਟ ਕਰ ਸਕਦਾ ਹੈ। ਮੈਨੂੰ ਮਾਣ ਹੈ ਕਿ ਸਵਰਨ ਸਿੰਘ ਅਤੇ ਕਲੱਬ ਦੇ ਬਹੁਤ ਸਾਰੇ ਮੈਂਬਰ ਕਲੱਬ ਦੇ ਪ੍ਰੋਜੈਕਟਾਂ ਨੂੰ ਮੋਹਰੀ ਰਹਿ ਕੇ ਸਫ਼ਲ ਬਣਾਉਂਦੇ ਹਨ। ਇਸ ਮੌਕੇ ਸਵਰਨ ਸਿੰਘ ਰੋਮਾਣਾ ਨੇ ਕਲੱਬ ਦਾ ਧੰਨਵਾਦ ਕਰਦਿਆਂ ਭਵਿੱਖ ’ਚ ਹੋਰ ਸੁਹਿਦਰਤਾ ਨਾਲ ਕਲੱਬ ਸੇਵਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਵਰਨ ਸਿੰਘ ਰੋਮਾਣਾ ਦੀ ਸੁਪਤਨੀ ਤਰਸੇਮ ਸਿੰਘ, ਗੁਰਪਰਮ ਸਿੰਘ ਰੋਮਾਣਾ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly