ਪਾਣੀ ਬਚਾਉਣ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਬਚ ਸਕਣਗੀਆਂ – ਲਾਇਨ ਸੋਮਿਨਾਂ ਸੰਧੂ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸਾਡੇ ਦੇਸ਼ ਦਾ ਇਤਿਹਾਸ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਭੂਰ ਹੈ। ਅਨੇਕਾਂ ਮਾਵਾਂ ਨੇ ਆਪਣੇ ਨੌਜਵਾਨ ਪੁੱਤ ਦੇਸ਼ ਦੀ ਆਜ਼ਾਦੀ ਦੇ ਲੇਖੇ ਲਗਾ ਦਿੱਤੇ, ਅੰਗਰੇਜ਼ ਖਿੰਡਾ ਅਤੇ ਜਾਬਰ ਮਿਟਾ ਦਿੱਤੇ। 23 ਮਾਰਚ 1931 ਇਤਿਹਾਸ ਦਾ ਉਹ ਦਿਨ ਹੈ ਜਿਸ ਦਿਨ ਸਾਡੇ ਨੌਜਵਾਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਨੇ ਗੋਰਿਆਂ ਨੂੰ ਦੇਸ਼ ਵਿੱਚੋਂ ਕੱਢਣ ਲਈ ਜੋਬਨ ਰੁੱਤੇ ਫਾਂਸੀ ਦਾ ਫੰਦਾ ਹੱਸਦਿਆਂ ਹੱਸਦਿਆਂ ਆਪਣੇ ਗਲ ਵਿੱਚ ਪਾ ਕੇ ਸਿਰਲੱਥ ਸੂਰਮਿਆਂ ਨੇ ਸ਼ਹੀਦੀ ਦਾ ਜਾਮ ਪੀ ਲਿਆ। ਸਾਡੇ ਸ਼ਹੀਦਾਂ ਦਾ ਸੁਪਨਾ ਸੀ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ ਪਰ ਅਫਸੋਸ ਜਿਓਂ ਜਿਓਂ ਅਸੀਂ ਸਾਲ ਪ੍ਰਤੀ ਸਾਲ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਤਿਓਂ ਤਿਓਂ ਹੀ ਕਾਲੇ ਅੰਗਰੇਜਾਂ ਦੇ ਕਾਰਨਾਮੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਢਾਹ ਲਗਾਕੇ ਲਾਹਾ ਲੈ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਨੇ ਸ਼ਰਧਾਂਜਲੀ ਮੌਕੇ ਆਪਣੇ ਸੰਬੋਧਨ ਵਿੱਚ ਕੀਤਾ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਤਤਕਾਲੀਨ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ ਸ਼ਰਧਾਂਜਲੀ ਸਮਾਰੋਹ ਮੌਕੇ ਦੇਸ਼ ਵਾਸੀਆਂ ਨੂੰ ਪਾਣੀ ਬਚਾਉਣ ਦੀ ਪੁਰਜ਼ੋਰ ਅਪੀਲ ਕੀਤੀ, ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਉੱਜਵਲ ਰੱਖਣ ਲਈ ਪਾਣੀ ਦੀ ਇੱਕ ਇੱਕ ਬੁੰਦ ਬਚਾਉਣੀ ਅਤੇ ਸੰਭਾਲਣੀ ਅਤਿ ਜ਼ਰੂਰੀ ਹੈ। ਇਸ ਮੌਕੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਭਾਰਤ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਸਰਕਾਰੀ ਕੁਰਸੀਆਂ ‘ਤੇ ਯੋਗਤਾ ਦੇ ਆਧਾਰ ‘ਤੇ ਇਮਾਨਦਾਰ ਅਫਸਰ ਬਿਠਾਏ ਜਾਣ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਸ਼ੁੱਭ ਕਾਰਜ ਯੂ.ਕੇ ਨਿਵਾਸੀ ਸ. ਕਰਨੈਲ ਸਿੰਘ, ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਸਰੋਜ ਅਤੇ ਉਹਨਾਂ ਦੇ ਪੁੱਤਰ ਹਰਵਿੰਦਰ ਹਾਰਵੀ ਡੋਲ ਨੇ ਜੋਤ ਜਗਾਕੇ ਕੀਤਾ। ਯੂ.ਐਸ.ਏ ਨਿਵਾਸੀ ਸ਼੍ਰੀਮਤੀ ਗੁਰਜੀਤ ਮੀਨੂੰ ਚੌਹਾਨ ਘੁੰਮਣ ਅਤੇ ਉਹਨਾਂ ਦੇ ਪੁੱਤਰ ਰਾਜਵੀਰ ਰਾਕੀ ਘੁੰਮਣ, ਸਮਾਜ ਸੇਵੀ ਸੀਤਾ ਰਾਮ ਸੋਖਲ, ਸ਼੍ਰੀਮਤੀ ਰਮਾ ਸੋਖਲ, ਕਲੱਬ ਦੇ ਅਫਸਰ ਲਾਇਨ ਅਸ਼ੋਕ ਬਬਿਤਾ ਸੰਧੂ, ਲਾਇਨ ਦਿਨਕਰ ਜਸਪ੍ਰੀਤ ਕੌਰ ਸੰਧੂ ਤੋਂ ਇਲਾਵਾ ਨੰਨ੍ਹੇ ਮੁੰਨੇ ਬੱਚਿਆਂ ਗੁਰਛਾਇਆ ਸੋਖਲ, ਗੁਰਅੰਸ਼ ਸੋਖਲ, ਸ਼ਿਵਵੰਸ਼ ਸੰਧੂ ਤੋਂ ਇਲਾਵਾ ਹੋਰਾਂ ਨੇ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ੍ਰ. ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਪ੍ਰਣ ਲਿਆ। ਇਨਕਲਾਬ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj