ਪ੍ਰਾਚੀਨ ਸ਼ਿਵ ਮੰਦਿਰ ਨੂਰਮਹਿਲ ਵਿਖੇ ਦੋ ਸੀਮੈਂਟਡ ਬੈਂਚਾਂ ਦੀ ਸੇਵਾ ਕੀਤੀ – ਲਾਇਨ ਸੋਮਿਨਾਂ ਸੰਧੂ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਮਹਿਲਾ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਅਤੇ ਉਹਨਾਂ ਦੀ ਟੀਮ ਵਲੋਂ ਕਲੱਬ ਦਾ ਸਥਾਪਨਾ ਦਿਵਸ ਅਤੇ ਨਵਾਂ ਸਾਲ 2025 ਸੇਵਾ ਭਾਵਨਾ ਨਾਲ ਮਨਾਇਆ। ਪ੍ਰਾਚੀਨ ਸ਼ਿਵ ਮੰਦਿਰ (ਬਗੀਚੀ) ਨੂਰਮਹਿਲ ਵਿਖੇ ਦੋ ਸੀਮੈਂਟਡ ਬੈਂਚ ਮੁੱਹਈਆ ਕਰਵਾਏ ਗਏ ਤਾਂ ਕਿ ਮੰਦਰ ਵਿੱਚ ਸਵੇਰੇ ਸ਼ਾਮ ਆਉਣ ਵਾਲੇ ਸ਼ਰਧਾਲੂ ਇਸ ਦਾ ਲਾਭ ਲੈ ਸਕਣ। ਇਹ ਜਾਣਕਾਰੀ ਕਲੱਬ ਦੀ ਤਤਕਾਲੀਨ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਅਤੇ ਕਲੱਬ ਦੇ ਪੀ.ਆਰ.ਓ ਲਾਇਨ ਦਿਨਕਰ ਸੰਧੂ ਨੇ ਦਿੱਤੀ। ਇਸ ਮੌਕੇ ਮੰਦਰ ਦੇ ਸੇਵਾਦਾਰਾਂ ਵੱਲੋਂ ਉਚੇਚੇ ਤੌਰ ‘ਤੇ ਚਾਹ-ਪਾਣੀ ਅਤੇ ਪਕੌੜਿਆ ਦੇ ਲੰਗਰ ਲਗਾਏ ਗਏ। ਨਵੇਂ ਸਾਲ ਦੇ ਸ਼ੁੱਭ ਆਰੰਭ ਮੌਕੇ ਦੇਵਾ ਜੀ ਦੇਵ ਮਹਾਦੇਵ ਜੀ ਦੇ ਚਰਨਾਂ ਵਿੱਚ ਕਲੱਬ ਦੇ ਅਫਸਰਾਂ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਲਾਇਨ ਬਬਿਤਾ ਸੰਧੂ ਕਲੱਬ ਡਾਇਰੈਕਟਰ, ਲਾਇਨ ਜਸਪ੍ਰੀਤ ਕੌਰ ਸੰਧੂ ਕਲੱਬ ਚੇਅਰਪਰਸਨ, ਕਲੱਬ ਸੈਕਟਰੀ ਲਾਇਨ ਰਣਜੀਤ ਸਿੰਘ ਫੈਸ਼ਨ ਲਿਬਾਸ, ਲਾਇਨ ਯੋਗੇਸ਼ ਵਿਸ਼ੂ ਗੁਪਤਾ ਲੀਗਲ ਅਡਵਾਈਜ਼ਰ ਤੋਂ ਇਲਾਵਾ ਗੁਰਛਾਇਆ ਅਤੇ ਗੁਰਅੰਸ਼ ਸੋਖਲ, ਸੁਰਿੰਦਰ ਦਰਸ਼ਨਾਂ ਭੋਪਾਲ, ਵਰੁਣ ਸੋਖਲ, ਰਾਜਵਿੰਦਰ ਕੌਰ ਰੱਜੂ, ਭੂਰੀ ਤੋਂ ਇਲਾਵਾ ਹੋਰ ਹਾਜ਼ਰੀਨ ਪਤਵੰਤਿਆਂ ਨੇ ਅਰਦਾਸ-ਅਰਜੋਈ ਕੀਤੀ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ-ਖੇੜਿਆਂ, ਤੰਦਰੁਸਤੀ- ਤਰੱਕੀਆਂ ਅਤੇ ਚੜ੍ਹਦੀ ਕਲਾ ਵਾਲਾ ਹੋਵੇ। ਡਿਸਟ੍ਰਿਕਟ 321-ਡੀ ਦੇ ਸਮੂਹ ਮੈਂਬਰ ਅਤੇ ਲੀਡਰ ਖੁੱਲ੍ਹੇ ਦਿਲ ਨਾਲ ਸਮਾਜ ਸੇਵਾ ਕਰਨ। ਆਪਸੀ ਭਾਈਚਾਰਾ ਪ੍ਰੇਮ ਪਿਆਰ ਵਿੱਚ ਵਾਧਾ ਹੋਵੇ। ਦੇਸ਼ ਪ੍ਰੇਮ, ਭਗਤੀ ਵਿੱਚ ਮਨ ਲੀਨ ਰਹੇ। ਦੇਸ਼ ਵਿੱਚ ਭ੍ਰਿਸ਼ਟਾਚਾਰ ਫੈਲਾਉਣ ਵਾਲਿਆਂ ਦਾ ਨਾਸ਼ ਹੋਵੇ। ਘਰੋਂ ਘਰੀਂ ਰੋਜ਼ਗਾਰ ਹੋਵੇ। ਰੰਗਲਾ ਪੰਜਾਬ ਨਸ਼ਾ ਮੁਕਤ ਹੋਵੇ। ਧੀਆਂ ਭੈਣਾਂ ਨੂੰਹਾਂ ਪ੍ਰਤੀ ਸਭ ਦੇ ਦਿਲਾਂ ਵਿੱਚ ਪੂਰਾ ਸਤਿਕਾਰ ਹੋਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj