
ਬੰਗਾ, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਲਾਇਨਜ ਕਲੱਬ ਮੁਕੰਦਪੁਰ ਵਲੋਂ ਅੱਜ ਪਿੰਡ ਖਾਨਖਾਨਾ ਵਿਖੇ ਛਾਂਦਾਰ ਅਤੇ ਫਲਦਾਰ ਬੂਟੇ ਲਾਏ ਗਏ। ਇਹ ਕਾਰਜ ਕਲੱਬ ਦੇ ਪ੍ਰਧਾਨ ਲਾਇਨ ਸਤਪਾਲ ਮੰਡੇਰ ਦੀ ਅਗਵਾਈ ਵਿੱਚ ਕੀਤਾ ਗਿਆ।ਇਸ ਕਾਰਜ ਦੀ ਆਰੰਭਤਾ ਕਰਨ ਕੈਬਨਿਟ ਮੰਤਰੀ ਦਾ ਰੈਂਕ ਪ੍ਰਾਪਤ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਹਨਾਂ ਸਮਾਜ ਸੇਵੀ ਸੰਸਥਾਵਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੌਦੇ ਲਾਉਣੇ ਅਤੇ ਉਹਨਾਂ ਦੀ ਸੰਭਾਲ ਵਿੱਚ ਯੋਗਦਾਨ ਪਾਉਣਾ ਪੁੰਨ ਵਾਲਾ ਕਾਰਜ ਹੈ। ਇਸ ਜੋਨ ਚੇਅਰਮੈਨ ਲਾਇਨ ਐਡਵੋਕੇਟ ਕਮਲਜੀਤ ਸਿੰਘ ਨੇ ਵੀ ਕਲੱਬ ਦੀ ਸਮੁੱਚੀ ਟੀਮ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਆਪ ਦੇ ਸੀਨੀਅਰ ਆਗੂ ਸੋਹਣ ਲਾਲ ਢੰਡਾ, ਡੀ ਐਸ ਪੀ ਸਤਪਾਲ ਬੱਲ, ਕਲੱਬ ਦੇ ਸਕੱਤਰ ਚਰਨਜੀਤ, ਅਸਿਸਟੈਂਟ ਗਵਰਨਰ ਡਾ. ਯਾਦਵਿੰਦਰ ਸਿੰਘ, ਫਸਟ ਲੇਡੀ ਲਾਇਨ ਸੀਮਾ ਬੱਲ, ਪ੍ਰੋਗਰਾਮ ਕੋਆਰਡੀਨੇਟਰ ਲਾਇਨ ਹਰਮਿੰਦਰ ਸਿੰਘ, ਪਿੰਡ ਖਾਨਖਾਨਾ ਦੇ ਸਰਪੰਚ ਰਵਿੰਦਰ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਦੇਸ ਰਾਜ, ਅਮਨਦੀਪ ਕੌਰ ਪੰਚ ਆਦਿ ਸ਼ਾਮਲ ਸਨ।


