ਲਾਈਨਜ਼ ਕਲੱਬ ਮੁਕੰਦਪੁਰ ਐਕਟਿਵ ਵੱਲੋਂ ਖਾਨਖਾਨਾ ਵਿਖੇ ਦੰਦਾਂ ਦਾ ਕੈਂਪ ਲਗਾਇਆ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਲਾਇਨਜ ਕਲੱਬ ਮੁਕੰਦਪੁਰ ਐਕਟਿਵ 321 ਡੇ ਵੱਲੋਂ ਆਪਣੇ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਐਡਵੋਕੇਟ ਕਮਲਜੀਤ ਸਿੰਘ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਖਾਨਖਾਨਾ ਵਿਖੇ ਦੰਦਾਂ ਦਾ ਕੈਂਪ ਬੱਲ ਡੈਂਟਲ ਕਲੀਨਿਕ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ! ਇਸ ਕੈਂਪ ਵਿੱਚ 140 ਮਰੀਜ਼ਾਂ ਦਾ ਫਰੀ ਚੈੱਕ ਅਪ ਕੀਤਾ ਗਿਆ
 ਦੰਦਾਂ ਦੇ ਮਾਹਰ ਡਾਕਟਰ ਗੌਰਵ ਬਤਰਾ ਤੇ ਹਰਜੋਤਵੀਰ ਸਿੰਘ ਨੇ ਮਰੀਜ਼ਾਂ ਦੇ ਦੰਦ ਚੈੱਕ ਕਰਦੇ ਹੋਏ ਕਿਹਾ ਕਿ ਹਰ ਵਿਅਕਤੀ ਨੂੰ ਸਵੇਰੇ ਅਤੇ ਰਾਤ ਨੂੰ ਦੋ ਟਾਈਮ ਦੰਦਾਂ ਦੀ ਸਫਾਈ ਕਰਨੀ  ਚਾਹੀਦੀ ਹੈ! ਦੰਦਾਂ ਦੀ ਸੰਭਾਲ ਦੇ ਨਾਲ ਨਾਲ ਇਹਨਾਂ ਨੂੰ ਹਰ ਬਿਮਾਰੀ ਤੋਂ ਬਚਉਣਾ ਵੀ ਹਰ ਵਿਅਕਤੀ ਦਾ ਪਹਿਲਾ ਫਰਜ ਹੈ! ਡਾਕਟਰ ਯਾਦਵਿੰਦਰ ਬੱਲ ਨੇ ਕਿਹਾ ਕਿ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਇਸ ਕਹਾਵਤ ਤੋਂ ਸਿੱਧ ਹੁੰਦਾ ਹੈ ਕਿ ਦੰਦ ਸਾਡੇ ਸਰੀਰ ਦਾ ਅਟੁੱਟ ਹਿਸਾ ਨੇ ਸਾਨੂ ਇਨਾ ਦੀ ਸਾਫ ਸਫਾਈ ਹਮੇਸ਼ਾ ਕਰਨੀ ਚਾਹੀਦੀ ਹੈ! ਇਸ ਮੌਕੇ ਚਰਨਜੀਤ ਤਲਵੰਡੀ, ਸਤਪਾਲ ਮੰਡੇਰ ਸੁਖਜਿੰਦਰ ਸਿੰਘ, ਹਰਵਿੰਦਰ ਸਿੰਘ ਦਲਵੀਰ ਰਾਮ  ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਜਪਾ ਨੇ ਐਮਰਜੈਂਸੀ ਦੀ 49ਵੀਂ ਵਰ੍ਹੇਗੰਢ ਤੇ ਮਨਾਇਆ ਕਾਲਾ ਦਿਵਸ, ਇੱਕ ਨੇਤਾ ਦੀ ਕੁਰਸੀ ਬਚਾਉਣ ਲਈ ਕਾਂਗਰਸ ਨੇ ਪੂਰੇ ਦੇਸ਼ ਨੂੰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਸੀ-ਖੋਜੇਵਾਲ
Next articleਪਨਬਸ ਦੇ ਕਾਮਿਆਂ ਨੇ ਪੰਜਾਬ ਚ ਜਿਮਨੀ ਚੋਣਾਂ ਸਮੇਂ ਖੋਲਿਆ ਪੰਜਾਬ ਸਰਕਾਰ ਖਿਲਾਫ ਮੋਰਚਾ, 6 ਜੁਲਾਈ ਨੂੰ ਕਰਨਗੇ ਜਲੰਧਰ ਵਿੱਚ ਝੰਡਾ ਮਾਰਚ