(ਸਮਾਜ ਵੀਕਲੀ)
ਜੋ ਬਿੱਲੀ ਤੋਂ ਡਰਦਾ ਮਾਰਾ ਅੰਦਰ ਲੁੱਕ ਜਾਂਦਾ
ਨਲੂਏ ਵਾਂਗੂੰ ਦੱਸ ਕੀ ਓਹਨੇ ਸ਼ੇਰ ਮਾਰਨਾ ਏਂ।
ਰਣ ਨੂੰ ਛੱਡ ਜਹਿੜਾ ਸੁਪਨੇ ਲੈਂਦਾਂ ਰੰਨ ਦੇ ਆ
ਛਾਤੀ ਉੱਤੇ ਚੜ ਕੀ ਓਹਨੇ ਦਲੇਰ ਮਾਰਨਾ ਏਂ ।
ਕਿਥੇ ਕਰ ਲਉ ਡੱਟਕੇ ਮਿਸਤਰੀ ਨਾਲ ਦਿਹਾੜੀ ਓਹ
ਵਾਧ ਘਾਟ ਲਈ ਜਿਹਨੇ ਪੈੱਗ ਸਵੇਰ ਮਾਰਨਾ ਏਂ।
ਸੋਚ ਵਿਹੂਣੀ ਜਨਤਾਂ ਨੂੰ ਜੋ ਲੁੱਟਦਾ ਚਾਨਣ ਚ
ਦਿਲ ਵਿੱਚ ਪਲਦਾ ਓਹਨੇ ਕਿਵੇਂ ਹਨੇਰ ਮਾਰਨਾ ਏਂ।
ਦੀਪ ਸੈਂਪਲਿਆ ਉਹ ਕੀ ਕਰੂ ਫਤਿਹ ਮੈਦਾਨਾਂ ਨੂੰ
ਨਿੱਕੀਆਂ ਨਿੱਕੀਆਂ ਦਿੱਕਤਾਂ ਨੇ ਜਿਨੂੰ ਘੇਰ ਮਾਰਨਾ ਏਂ।
ਦੋ ਦਾਰੂ ਦੀ ਬੋਤਲ ਦੇ ਲਈ ਵੇਚਦੇ ਵੋਟਾਂ ਨੂੰ
ਓਹਨਾਂ ਅੱਗੇ ਕੀ ਬਦਾਮਾਂ ਦਾ ਢੇਰ ਮਾਰਨਾਂ ਏ ।
ਲੇਖਕ ਦੀਪ ਸੈਂਪਲਾਂ
ਸ੍ਰੀ ਫ਼ਤਹਿਗੜ੍ਹ ਸਾਹਿਬ
6283087924