ਛੋਟੀ ਭੈਣ ਦੇ ਵਰਗੀ

ਪਿਰਤੀ ਸ਼ੇਰੋਂ

(ਸਮਾਜ ਵੀਕਲੀ)

ਬੇਬੇ ਕੱਲ ਮਸਤੂਆਣਾ ਸਾਹਿਬ ਹੋਈ ਇੱਕ ਗੱਲ ਵੱਖਰੀ ,
ਚੁੰਨੀ ਲੜ ਬੰਨੇ ਮਾਪਿਆਂ ਦੇ ਸੰਸਕਾਰਾ ਵਾਲੀ ਮੈਨੂੰ ਕੁੜੀ ਟੱਕਰੀ,
ਚਿਹਰਾ ਉਹਦਾ ਹੱਸਦਾ ਅੰਦਰੋਂ ਪਰ ਮੈਨੂੰ ਉਦਾਸ ਜਾਪਦੀ ਸੀ,
ਦਿਲ ਦੀ ਧੜਕਣ ਉਹਦੀ ਮੈਨੂੰ ਵੀਰਾ ਵੀਰਾ ਆਖਦੀ ਸੀ,
ਤੱਕਣੀ ਔਸ ਕੁੜੀ ਦੀ ਸੈਣ ਦੇ ਵਰਗੀ ਸੀ ,
ਬੇਬੇ ਉਸ ਕੁੜੀ ਦਾ ਦਿਲ ਤੇ ਸ਼ਕਲ ਮੇਰੀ ਛੋਟੀ ਭੈਣ ਦੇ ਵਰਗੀ ਸੀ,

ਮੈਂ ਬੈਠ ਕੇ ਉਸ ਕੁੜੀ ਕੋਲ ਸੁਣਿਆ ਉਹਦੀਆਂ ਬਾਤਾਂ ਨੂੰ ,
ਮੇਰੇ ਚਿਹਰੇ ਵੱਲ ਦੇਖਕੇ ਸਮਝ ਲਿਆ ਉਹਨੇ ਮੇਰੇ ਜਜ਼ਬਾਤਾਂ ਨੂੰ,
ਪੱਲੇ ਉਸ ਕੁੜੀ ਦੇ ਪੈ ਗਏ ਦਰਦ ਤੇ ਤਾਨਹਾਈਆਂ ਸੀ
ਮੇਰੇ ਚਿਹਰੇ ਵੱਲ ਦੇਖਕੇ ਉਹਦੀਆਂ ਅੱਖਾ ਭਰ ਆਈਆ ਸੀ,
ਦਿਲ ਮੇਰੇ ਦੇ ਵਿਹੜੇ ਦੇ ਵਿੱਚ ਪੈ ਰਹੇ ਬੈਣ ਦੇ ਵਰਗੀ ਸੀ ,
ਬੇਬੇ ਉਸ ਕੁੜੀ ਦਾ ਦਿਲ ਤੇ ਸ਼ਕਲ ਮੇਰੀ ਛੋਟੀ ਭੈਣ ਦੇ ਵਰਗੀ ਸੀ,

ਫਿਕਰ ਕਰੀ ਨਾ ਪਿਰਤੀ ਵੀਰੇ ਜਾਂਦੀ ਜਾਂਦੀ
ਏਹੋ ਗੱਲ ਸਮਝਾਉਦੀ ਸੀ ,
ਕਹਿੰਦੀ ਵੀਰਾ ਕਰਤਾਰ ਦੇ ਅਵੱਲੇ ਰੰਗ ਨੇ
ਵਕਤ ਪੈਣ ਤੇ ਪਾਸਾ ਵੱਟ ਜਾਂਦੇ ਹਰ ਟਾਇਮ ਰਹਿੰਦੇ ਜੋ ਸੰਗ ਨੇ
ਟੇਢਾ ਟੇਢਾ ਤੱਕਦੀ ਮੈਨੂੰ ਹੋਈ ਉਹ ਸੁਦੈਣ ਜਾਪਦੀ ਸੀ
ਉਸ ਕੁੜੀ ਦੇ ਦਿਲ ਧੜਕਣ ਮੈਨੂੰ ਵੀਰਾ ਵੀਰਾ ਆਖਦੀ ਸੀ ,

ਬੇਬੇ ਉਸ ਕੁੜੀ ਦਾ ਦਿਲ ਤੇ ਸ਼ਕਲ ਮੇਰੀ ਛੋਟੀ ਭੈਣ ਦੇ ਵਰਗੀ ਸੀ

ਪਿਰਤੀ ਸ਼ੇਰੋਂ

98144 07342

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਿੰਨੀਜ਼ ਵਰਲਡ ਰਿਕਾਰਡ ਧਾਰਕ ‘ਸੁਹੇਲ ਮੁਹੰਮਦ ਅਲ ਜ਼ਰੂਨੀ’ ਨੇ ਫਰਾਹ ਹਰਬਸ ਅਜਮਾਨ ‘ਚ ਪਾਈ ਫੇਰੀ – ਵੈਦ ਹਰੀ ਸਿੰਘ ਦੀ ਟੀਮ ਵੱਲੋਂ ਕੀਤਾ ਗਿਆ ਭਰਵਾਂ ਸਵਾਗਤ
Next articleਪੁਰਜੇ