(ਸਮਾਜ ਵੀਕਲੀ)
ਯਾਰਾ ਲੱਗਿਆ ਸੀ, ਤੂੰ ਤਾਂ ਖ਼ੁਦਾ ਵਰਗਾ,
ਕਿਸੇ ਸਾਈਂ ਤੋਂ ਮਿਲੀ, ਦੁਆ ਵਰਗਾ।
ਲੱਗਿਆ ਵੱਖਰੀ ਜਿਹੀ,ਸੀ ਕਿਸੇ ਸ਼ੈਅ ਵਰਗਾ,
ਗੀਤ ਗਜ਼ਲ ਰੁਬਾਈ, ਦੀ ਲੈਅ ਵਰਗਾ।
ਕੁੱਝ ਕਹਿਣ ਨੂੰ , ਨਹੀਂ ਸੀ ਹਿਆਂ ਕਰਦਾ,
ਗੱਲ ਕਰਨ ਲਈ, ਮੈਂਨੂੰ ਉਕਸਾਵੰਦਾ ਸੀ।
ਇਕ-ਇਕ ਗੱਲ ਨੂੰ, ਲੰਬੀ ਜਿਹੀ ਲੈ ਜਾਣਾ,
ਤਦ ਕਿਤੇ ਤੂੰ , ਸਿਰ ਹਿਲਾਵੰਦਾ ਸੀ।
ਚੁੱਪ ਤੇਰੀ ‘ਚ , ਛੁਪਿਆ ਸੀ ਭੇਦ ਯਾਰਾ,
ਚੁੱਪ ਤੋੜਨ ਨੂੰ, ਦੇਰ ਲਗਾਂਵਦਾ ਸੀ।
ਚੁੱਪ- ਚੁੱਪ ਵੀ ਲੱਗਦਾ ਸੀ, ਬਹੁਤ ਪਿਆਰਾ,
ਦੱਸ ਚੁੱਪ ‘ਚ , ਕੀ ਛੁਪਾਂਵਦਾ ਸੀ।
ਇਕ ਚੁੱਪ, ਤੇ ਵਕਤ ਦੀ ਘਾਟ ਬਹੁਤੀ,
ਗੱਲਾਂ ਦੋਵੇਂ ਹੀ, ਬਹੁਤ ਨਿਆਰੀਆਂ ਸਨ।
ਤੀਜਾ ਸਮਾਜ ਦੇ ਬੰਧਨ ਨੂੰ, ਪਾਰ ਕਰਨਾ,
ਤੇਰੀ ਰਹਿਮਤ ਦੀਆਂ, ਲੋੜਾਂ ਭਾਰੀਆਂ ਸਨ।
ਰਹਿਮਤ ਤੇਰੀ ਹੀ ਆਉਣ, ਫੁਰਮਾਨ ਬਣ ਗਈ,
ਕਵਿਤਾ ਗਜ਼ਲ ਰੁਬਾਈ, ਸਮਾਨ ਬਣ ਗਈ।
ਜਿਹਦੇ ਨਾਲ ਹੀ, ਵਿੱਚ ਮਹਿਫਲਾਂ ਦੇ,
ਬਨਾਰਸੀ ਦਾਸ ਦੀ, ਇਕ ਪਹਿਚਾਣ ਬਣ ਗਈ।
ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ: 94635-05286
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly