ਗ਼ਜ਼ਲ ਵਰਗੀਏ..….!!

(ਸਮਾਜ ਵੀਕਲੀ)

ਗ਼ਜ਼ਲ ਵਰਗੀਏ , ਗ਼ਜ਼ਲ ਤੇਰੇ ਤੇ ਲਿਖਣੀ ਚਾਹੁੰਨਾ ਵਾਂ।
ਬਹਿਰਾਂ ਵਿੱਚ ਮੈਥੋਂ ਲਿਖ ਨਾ ਹੋਵੇ, ਸਿਖਣੀ ਚਾਹੁੰਨਾ ਵਾਂ।
ਗ਼ਜ਼ਲ ਵਰਗੀਏ……………………………..!!

ਪਹਿਲਾਂ ਤੇਰੀ ਤਾਰੀਫ਼ ਲਈ, ਹਰਫ਼ਾਂ ਨੂੰ ਚੁਣਨਾਂ ਏਂ।
ਕਲ਼ਮ ਨਾਲ਼ ਪਾ ਬੁਣਤੀ, ਇੱਕ ਇੱਕ ਅੱਖ਼ਰ ਬੁਣਨਾਂ ਏਂ।
ਲਿਖਦਾ ਆਂ ਬੜਾ ਸੋਚ ਸੋਚ, ਕਈ ਵਾਰ ਮਿਟਾਉਣਾ ਵਾਂ।
ਗ਼ਜ਼ਲ ਵਰਗੀਏ ਗ਼ਜ਼ਲ……….……..……!!

ਤੋੜ ਮਰੋੜ ਕੇ ਕੀ ਲਿਖਾਂ , ਮੇਰੇ ਅੱਖ਼ਰ ਬਾਗ਼ੀ ਨੇ।
ਕਈ ਸ਼ਾਇਰਾਂ ਨੇ ਪੜ੍ਹਕੇ, ਨਿੰਦਿਆ, ਤੇਰੇ ਅੱਖ਼ਰ ਦਾਗ਼ੀ ਨੇ।
ਕਿਉਂ ਰਾਗਾਂ ਵਿੱਚ ਉਲਝਿਆ ਫਿਰਦਾ, ਕੀ ਸੁਣਾਉਨਾ ਵਾਂ।
ਗ਼ਜ਼ਲ ਵਰਗੀਏ ਗ਼ਜ਼ਲ……………….!!

ਤੇਰਾ ਮੇਰਾ ਰਿਸ਼ਤਾ ਅੜੀਏ, ਜਿਉਂ ਪਿੰਡਾਂ ਤੇ ਸ਼ਹਿਰਾਂ ਦਾ।
ਜਿਉਂਦੇ ਜੀ ਕੋਈ ਜਾਣੇ ਨਾ, ਹਾਲ ਬੁਰਾ ਕਈ ਸ਼ਾਇਰਾਂ ਦਾ।
ਤਾਂਹੀਓਂ ਤਾਂ ਮੈਂ ਸ਼ਿਵ ਦੇ ਵਾਂਗੂੰ, ਬਿਰਹਾ ਹੀ ਗਾਉਣਾਂ ਵਾਂ।
ਗ਼ਜ਼ਲ ਵਰਗੀਏ ਗ਼ਜ਼ਲ………!!

ਗ਼ਜ਼ਲ ਬਣਾਉਂਦਾ “ਸਾਬ ” ਤੇਰੇ ਤੇ, ਗੀਤ ਬਣਾ ਬੈਠਾ।
“ਲਾਧੂਪੁਰੀਆ” ਗੀਤ ਨੂੰ ਪਿੰਡ ਦੀ ਸੱਥ ਵਿੱਚ ਗਾ ਬੈਠਾ।
ਪਿੱਠ ਪਲੋਸੀ ਸਿਆਣਿਆਂ , ਰੱਬ ਦਾ ਸ਼ੁਕਰ ਮਣਾਉਨਾਂ ਵਾਂ ।
ਗ਼ਜ਼ਲ ਵਰਗੀਏ ਗ਼ਜ਼ਲ ………………..!!

ਗੀਤਕਾਰ-ਸਾਬ ਲਾਧੂਪੁਰੀਆ
98558-31446

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪਾਤਸ਼ਾਹੀ ਦਸਵੀਂ ਝੰਡਾ ਕਲਾਂ (ਮਾਨਸਾ)
Next articleਬਾਬਾ ਨਾਨਕ