“ਕ੍ਰਿਸਮਈ ਚਾਨਣ ਦੀ ਲੋਅ-ਬਾਬਾ ਨਾਨਕ”

(ਸਮਾਜ ਵੀਕਲੀ)

ਅਦੁੱਤੀ ,ਪਾਕ, ਪਵਿੱਤਰ, ਅਧਿਆਤਮਕ ਤੇ ਦੈਵੀ ਰੂਹ ਬਾਬੇ ਨਾਨਕ ਦਾ ਆਗਮਨ ਮਾਨਵਤਾ ਉੱਪਰ ਜਬਰ, ਜੁਲਮ, ਲੁੱਟ- ਖਸੁੱਟ ਅਤੇ ਹਰ ਪੱਖੌਂ ਮਾਨਸਿਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਸ਼ੋਸਣਾਂ ਖਿਲਾਫ ਹੋਇਆ। 15 ਅਪਰੈਲ 1469 ਈਸਵੀ ਨੂੰ ਰੂਹਾਨੀਅਤ ਦੇ ਮੁਜੱਸਮੇਂ ਬਾਬਾ ਨਾਨਕ ਨੇ ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਦੇ ਘਰ ਰਾਇ ਭੋਇ ਦੀ ਤਲਵੰਡੀ ਮੌਜੂਦਾ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਅਵਤਾਰ ਧਾਰਿਆ। ਬਚਪਨ ਤੋਂ ਹੀ ਬਾਬੇ ਨਾਨਕ ਦੇ ਕੌਤਕ ,ਕਰਾਮਾਤਾਂ ਅਤੇ ਉੱਚ ਦਰਜੇ ਦੀ ਸਾਫ, ਸ਼ਪੱਸਟ, ਠੋਸ, ਨਿੱਘਰ, ਵਿਗਿਆਨ ਅਤੇ ਤਰਕਸ਼ੀਲਤਾ ਭਰਪੂਰ ਰਹਿਣੀ, ਬਹਿਣੀ, ਸੋਚਣੀ ਅਤੇ ਵਿਗਿਆਨਕ ਵਿਚਾਰਧਾਰਾ ਤੇ ਫਲਸਫੇ ਨੇ ਸਮਕਾਲੀ ਫੋਕੇ ਰੀਤੀ ਰਿਵਾਜਾਂ, ਧਾਰਮਿਕ ਪਖੰਡਾਂ ਤੇ ਅਡੰਬਰਾਂ ਸਮੇਤ ਧਾਰਮਿਕ ਕੱਟੜਤਾ ਨੂੰ ਵੰਗਾਰਿਆ ਤੇ ਨਕਾਰਿਆ।

ਜਨੇਊ ਦੀ ਰਸਮ,ਸੈਕੜੇ ਮੀਲ ਆਪਣੇ ਖੇਤਾਂ ਨੂੰ ਪਾਣੀ ਭੇਜਣ ਦੀ ਰਮਜ, ਝੂਠ, ਫਰੇਬ ,ਬੇਈਮਾਨੀ, ਠੱਗੀ ,ਸ਼ਲ ਤੇ ਕਪਟ ਦੀ ਚਟਾਨ ਨੂੰ ਸਬਰ, ਸੰਤੋਖ, ਠਰ੍ਹਮੇ ਤੇ ਸਿਦਕ ਦੇ ਪੰਜੇ ਨਾਲ ਠੱਲਣਾ, ਸਮਾਜੀ ਤੇ ਵਿਵਾਹਿਕ ਜੀਵਨ ਬਸਰ ਕਰਦਿਆਂ ਪ੍ਰਭੂ ਪ੍ਰਮੇਸ਼ਵਰ ਨੂੰ ਧਿਆਉਣ ਦਾ ਸ਼ੰਦੇਸ਼, ਚਾਰੋ ਦਿਸ਼ਾਵਾਂ ਦੀ ਯਾਤਰਾ ਕਰਦਿਆ ਹੱਕ, ਸੱਚ ਤੇ ਨੇਕ ਨੀਤੀ ਦਾ ਸੁਨੇਹਾ, ਭਾਈ ਲਾਲੋ ਦੀ ਮਿਹਨਤ ਭਰਪੂਰ ਸਾਦੀ ਜੀਵਨ ਸ਼ੈਲੀ ਦੀ ਪ੍ਰੋੜਤਾ ਦੇ ਉਲਟ ਮਾਇਆ, ਲੋਭ ,ਮੋਹ, ਹੰਕਾਰ ,’ਚ ਗ੍ਰਸੇ ਮਲਿਕ ਭਾਗੋ ਦੀ ਕੜੀ ਆਲੋਚਨਾਂ, ਇਸਤਰੀਆ ਦੀ ਸਮਾਜੀ ਬਰਾਬਰਤਾ, ਮਾਣ, ਸਨਮਾਨ ਤੇ ਸਤਿਕਾਰ ਹਿੱਤ ਉੰਨ੍ਹਾਂ ‘ਤੇ ਹੁੰਦੇ ਅੱਤਿਆਚਾਰਾਂ ਖਿਲਾਫ ਡਾਹਢੇ ਨੂੰ ਬਾਬੇ ਨਾਨਕ ਨੇ ਉਲਾਂਭਾ ਦਿੱਤਾ ਤਾਂ ਚਾਰੋਂ ਦਿਸ਼ਾਵਾਂ ਵਿੱਚ ਸਿਸਕਦੀ ਮਨੁੱਖਤਾ ਨੇ ਬਾਬੇ ਨਾਨਕ ਦੀ ਮਨੁੱਖੀ ਦੇਹ ਵਿੱਚ ਬਲਦੀ ਰੱਬੀ ਲੋਅ ਨੂੰ ਪਛਾਣਿਆ ਤਾਂ ਉਹ ਸੰਸਾਰ ਭਰ ਵਿੱਚ ਉਹ ਕਈ ਨਾਵਾਂ ਨਾਨਕ ਸ਼ਾਹ ਫਕੀਰ,ਨਾਨਕ ਪੀਰ,ਨਾਨਕ ਵਲੀ ਤੇ ਨਾਨਕ ਰਿਸ਼ੀ ਵਜੋਂ ਜਾਣਿਆ ਗਿਆ।

ਬਾਬੇ ਨਾਨਕ ਦੀਆ ਸਿੱਖਿਆਵਾਂ ਅਤੇ ਸਰਵ ਹਿੱਤਾਂ ਤੋਂ ਪ੍ਰੇਰਿਤ ਕਲਿਆਣਕਾਰੀ ਪਹੁੰਚ ਆਪ ਦੀ ਰਚੀ ਬਾਣੀ ਦੇ 974 ਸ਼ਬਦਾਂ ਵਿੱਚੋਂ ਸਾਫ ਤੇ ਸ਼ਪੱਸ਼ਟ ਝਲਕਦੀ ਹੈ। ਬਾਬੇ ਨਾਨਕ ਦੇ ਉਪਦੇਸ਼ਾ ਦੀ ਸਾਰਥਕਤਾ ਸਦਕਾ ਜੁਗਾਂ ਜੁਗਾਤਰਾਂ ਤੋਂ ਧਰਤ ਗ੍ਰਹਿ ਦੀ ਹੋਂਦ ਤੱਕ ਇਸਦੇ ਅਧਿਆਤਮਵਾਦੀ ਤੇ ਮਨੁੱਖੀ ਕਲਿਆਣਕਾਰੀ ਚਾਨਣ ਦੀ ਲੋਅ ਮਾਨਵਤਾ ਦਾ ਮਾਰਗ ਦਰਸ਼ਨ ਕਰਦੀ ਰਹੇਗੀ।

ਮਾਸਟਰ ਹਰਭਿੰਦਰ ਸਿੰਘ “ਮੁੱਲਾਂਪੁਰ”
ਸੰਪਰਕ:94646-01001

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री में साइकिल रैली का आयोजन
Next articleਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਨੂੰ ਏਕਤਾ,ਸਦਭਾਵਨਾ,ਭਾਈਚਾਰਕ ਸਾਂਝ,ਸ਼ਾਂਤੀ ਅਤੇ ਸੇਵਾ ਦਾ ਮਾਰਗ ਦਿਖਾਇਆ – ਰਣਜੀਤ ਸਿੰਘ ਖੋਜੇਵਾਲ