HOME ਲਿਫਟਿੰਗ ਸਿੰਚਾਈ ਸਕੀਮ ਚਾਲੂ ਹੋਣ ਨਾਲ ਕੰਢੀ ਦੇ ਕਿਸਾਨਾਂ ਦਾ ਚਿਹਰੇ...

ਲਿਫਟਿੰਗ ਸਿੰਚਾਈ ਸਕੀਮ ਚਾਲੂ ਹੋਣ ਨਾਲ ਕੰਢੀ ਦੇ ਕਿਸਾਨਾਂ ਦਾ ਚਿਹਰੇ ਤੇ ਆਈ ਖੁਸ਼ਹਾਲੀ – ਬਿਗ੍ਰੇਡੀਅਰ ਰਾਜ ਕੁਮਾਰ

ਬਿਗ੍ਰੇਡੀਅਰ ਰਾਜ ਕੁਮਾਰ

ਬੰਜਰ ਜ਼ਮੀਨ ਹੋਵੇਗੀ ਆਬਾਦ, ਪੈਂਦਾ ਕੀਤਾ ਜਾਵੇਗੀ ਬੰਪਰ ਫਸਲ

ਨਵਾਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਕੇ ਨਜ਼ਦੀਕੀ ਪਿੰਡ ਬਾਗੋਵਾਲ ਵਿੱਚ ਲਿਫਟ ਏਰੀਟੇਸ਼ਨ ਸਕੀਮ ਤਹਿਤ ਨਹਰੀ ਪਾਣੀ ਦੀ ਸਕੀਮ ਚਾਲੂ  ਹੋਣ ਨਾਲ ਕੰਢੀ ਇਲਾਕੇ ਦੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਕਾਠਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਗ੍ਰੇਡੀਅਰ ਰਾਜ ਚੇਅਰਮੈਨ ਗੁੱਜਰ ਵੈੱਲਫੇਅਰ  ਬੋਰਡ ਪੰਜਾਬ ਨੇ ਕਿਹਾ ਕਿ  ਕੰਢੀ ਇਲਾਕੇ ਵਿੱਚ ਸਾਲਾ ਤੋਂ ਬੰਜਰ ਪਈ ਜ਼ਮੀਨ ਦੇ ਹੁਣ ਭਾਗ ਖੁਲ ਗਏ ਹਨ | ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੇ ਨਾਲ ਹੁਣ ਇਹ ਬੇਆਬਾਦ ਜ਼ਮੀਨ ਤੇ ਹਰਿਆਲੀ ਆ ਜਾਵੇਗੀ | ਹਰ ਤਰ੍ਹਾਂ ਦੀ ਫਸਲ ਦਾ ਬੰਪਰ ਪੈਦਾਵਾਰ ਹੋਵੇਗੀ।ਜਿਸ ਨਾਲ ਕਿਸਾਨ ਖੁਸ਼ਹਾਲ ਹੋਣਗੇ | ਉਨ੍ਹਾਂ ਕਿਹਾ ਕਿ ਜੋ ਨੌਜਵਾਨ ਵਿਦੇਸ਼ਾਂ ਵੱਲ ਨੂੰ  ਕੂਚ ਕਰ ਰਹੇ ਸਨ ਉਹ ਹੁਣ ਆਪਣੇ ਖੇਤਾਂ ਨੂੰ  ਸਿੰਚਾਈ ਕਰਕੇ ਚੰਗੀਆਂ ਫਸਲਾਂ ਦੀ ਪੈਦਾਵਾਰ ਕਰਕੇ ਮੰਡੀਕਰਨ ਕਰਨਗੇ ਅਤੇ ਵਿਦੇਸ਼ਾ ਵੱਲ ਜਾਣ ਤੋਂ ਗੁਰੇਜ਼ ਕਰਨਗੇ | ਨਹਿਰੀ ਪਾਣੀ ਮਿਲਣ ਨਾਲ ਪਿੰਡ ਬਾਗੋਵਾਲ ਦੇ ਆਸ ਪਾਸ ਪਿੰਡਾਂ  ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ  ਹੋਰ ਰਹਿੰਦੇ ਪਿੰਡਾਂ  ਵਿੱਚ ਵੀ ਜਲਦੀ ਲਾਗੂ ਹੋ ਜਾਵੇਗਾ | ਬਿਗ੍ਰੇਡੀਅਰ ਰਾਜ ਕੁਮਾਰ ਨੇ ਇਸ ਦੇ ਲਈ  ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ  ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਨੇ ਕਿਹਾ ਸੀ ਉਸਨੂੰ ਅਸਲੀ ਜਾਮਾ ਪਹਿਨਾਇਆ  | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਹਰ ਵਰਗ ਦੀ ਖੁਸ਼ਹਾਲੀ ਦੇ ਲਈ ਦਿਨ ਰਾਤ ਕੰਮ ਕਰ ਰਹੀ ਹੈ | ਜਿਸਦੇ ਨਤੀਜੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articlePM Mark Carney is set to visit India to promote trade and mend strained relations
Next articleਕਾਰ ਦਾ ਅਸੰਤੁਲਿਤ ਵਿਗੜਨ ਨਾਲ ਕਾਰ ਡਿਵਾਈਡਰ ਨਾਲ ਵੱਜੀ ਪਿੱਛੇ ਆ ਰਹੀ ਕੈਂਟਰ ਗੱਡੀ ਨੇ ਕਾਰ ਨੂੰ ਮਾਰੀ ਟੱਕਰ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ