HOME ਕਾਰ ਦਾ ਅਸੰਤੁਲਿਤ ਵਿਗੜਨ ਨਾਲ ਕਾਰ ਡਿਵਾਈਡਰ ਨਾਲ ਵੱਜੀ ਪਿੱਛੇ ਆ...

ਕਾਰ ਦਾ ਅਸੰਤੁਲਿਤ ਵਿਗੜਨ ਨਾਲ ਕਾਰ ਡਿਵਾਈਡਰ ਨਾਲ ਵੱਜੀ ਪਿੱਛੇ ਆ ਰਹੀ ਕੈਂਟਰ ਗੱਡੀ ਨੇ ਕਾਰ ਨੂੰ ਮਾਰੀ ਟੱਕਰ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਕਿਸ਼ਨਪੁਰ ਭਰਥਲਾ ਦੇ ਕੱਟ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ  ਕਿਸ਼ਨਪੁਰ ਭਰਥਲਾ ਕੱਟ ਤੇ ਐਕਸੀਡੈਂਟ ਹੋ ਗਿਆ।ਉਨ੍ਹਾਂ ਨੇ ਆਪਣੀ ਟੀਮ ਨਾਲ ਤਰੁੰਤ ਜਾ ਕੇ ਦੇਖਿਆ ਗਿਆ ਕਿ ਇੱਕ ਹੁੰਡਈ ਕੰਪਨੀ ਦੀ ਆਰਿਆ ਕਾਰ ਜਿਸ ਦਾ ਨੰਬਰ ਪੀ ਬੀ 01ਈ 0863 ਇਹ ਕਿਰ ਰੋਪੜ੍ਹ ਤੋਂ ਜਲੰਧਰ ਜਾ ਰਹੀ ਸੀ । ਜਿਸਨੂੰ ਜਸਵੀਰ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਅਬਲੂ ਕੀ, ਬਠਿੰਡਾ ਚਲਾ ਰਿਹਾ ਸੀ।   ਜਦੋਂ ਇਹ ਕਾਰ ਕੱਟ ਪਹੁੰਚੀ ਤਾਂ ਕਾਰ ਦਾ ਅਸੰਤੁਲਿਤ  ਵਿਗੜ ਗਿਆ ਜਿਸ ਨਾਲ  ਨਾਲ ਕਾਰ ਡਿਵਾਈਡਰ ਜਾ ਟਕਰਾਈ ਅਤੇ ਅਤੇ ਇਸ ਦੇ ਮਗਰ ਇਕ ਕੈਂਟਰ ਗੱਡੀ ਜਿਸ ਦਾ ਨੰਬਰ ਯੂਪੀ 11 ਸੀ ਟੀ 8787 ਸੀ  ਜਿਸਨੂੰ ਸ਼ਹਿਬਾਜ਼ ਪੁੱਤਰ ਚੰਦ, ਵਾਸੀ ਰੁੜਕੀ, ਹਰਿਦਵਾਰ ਚਲਾ ਰਿਹਾ ਸੀ । ਇਹ ਕੈਂਟਰ ਗੱਡੀ ਕਾਰ ਨੇ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਕਿ ਕਾਰ ਦਾ ਮੂੰਹ ਦੂਸਰੇ ਪਾਸੇ ਨੂੰ ਘੁੰਮ ਗਿਆ। ਅਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ।ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਬੁਲਾ ਕੇ ਗੱਡੀਆਂ ਨੂੰ ਸਾਈਡ ਤੇ ਕਰਵਾਇਆ ਗਿਆ ਅਤੇ ਰੋਡ ਕਲੀਅਰ ਕਰਵਾ ਕੇ ਆਵਾਜਾਈ ਲਈ ਸੰਚਾਰੂ ਢੰਗ ਨਾਲ ਬਹਾਲ ਕਰਵਾਈਆਂ। ਇਸ ਹਾਦਸੇ ਦੀ ਸੂਚਨਾ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਦੇ ਦਿੱਤੀ ਗਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲਿਫਟਿੰਗ ਸਿੰਚਾਈ ਸਕੀਮ ਚਾਲੂ ਹੋਣ ਨਾਲ ਕੰਢੀ ਦੇ ਕਿਸਾਨਾਂ ਦਾ ਚਿਹਰੇ ਤੇ ਆਈ ਖੁਸ਼ਹਾਲੀ – ਬਿਗ੍ਰੇਡੀਅਰ ਰਾਜ ਕੁਮਾਰ
Next articleਮਾਰਕ ਕਾਰਨੀ ਦਾ ਭਾਰਤ ਦੌਰਾ ਸਿੱਖਿਆ, ਖੋਜ, ਨਵੀਨਤਾ ਅਤੇ ਏਆਈ ‘ਤੇ ਜ਼ੋਰ ਦੇਵੇਗਾ