‘ਜੀਵਨ ਜੋਤ ਬਚਪਨ ਬਚਾਓ’ ਪ੍ਰੋਜੈਕਟ ਨੂੰ ਜ਼ਿਲ੍ਹੇ ਵਿਚ ਸਖ਼ਤੀ ਨਾਲ ਕੀਤਾ ਜਾਵੇ ਲਾਗੂ – ਰਾਜੇਸ਼ ਧੀਮਾਨ

ਡਿਪਟੀ ਕਮਿਸ਼ਨਰ ਵੱਲੋਂ ਬਾਲ ਭਿੱਖਿਆ  ਨੂੰ ਜੜ੍ਹੋਂ ਖ਼ਤਮ ਕਰਨ ਲਈ ਸਲੱਮ ਏਰੀਏ ਵਿਚ ਸਰਵੇ ਕਰਨ ਦੀ ਹਦਾਇਤ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋ ਪ੍ਰੋਜੇਕਟ ‘ਜੀਵਨ ਜੋਤ ਬਚਪਨ ਬਚਾਓ’ ਨੂੰ ਲਾਗੂ ਕਰਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਜੀਵਨ ਜੋਤ ਪ੍ਰੋਜੈਕਟ ਨੂੰ ਜ਼ਿਲ੍ਹੇ ਵਿਚ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਅਤੇ ਸਾਰੇ ਸੰਬੰਧਿਤ ਵਿਭਾਗਾਂ ਨੂੰ ਇਸ ਕੰਮ ਵਿੱਚ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਬਾਲ ਭਿੱਖਿਆ ਵਿਚ ਲੱਗੇ ਬੱਚਿਆਂ ਸਬੰਧੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਿਲ੍ਹੇ ਅਧੀਨ ਆਉਂਦੇ ਸਲੱਮ ਏਰੀਏ ਵਿਚ ਸਰਵੇ ਕੀਤਾ ਜਾਵੇ ਅਤੇ ਬਾਲ ਭਿਖਾਰੀਆਂ ਦੇ ਮਾਂ-ਪਿਓ ਦੀ ਕਾਊਂਸਲਿੰਗ ਕੀਤੀ ਜਾਵੇ, ਤਾਂ ਜ਼ੋ ਉਹ ਆਪਣੇ ਬੱਚਿਆ ਨੂੰ ਭੀਖ ਮੰਗਣ ਲਈ ਨਾ ਭੇਜ ਕੇ ਸਕੂਲ ਭੇਜਣ ਲਈ ਪ੍ਰੇਰਿਤ ਹੋਣ।  ਉਨ੍ਹਾਂ ਕਿਹਾ ਕਿ ਬੱਚਿਆ ਨੂੰ ਸਕੂਲ ਸਿੱਖਿਆ ਨਾਲ ਜੋੜਨ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਸਪੋਂਸਰਸ਼ੀਪ ਸਕੀਮ ਤਹਿਤ ਚਾਰ ਹਜ਼ਾਰ ਰੁਪਏ ਵਿੱਤੀ ਸਹਾਇਤਾ ਦਿੱਤੀ ਜਾਵੇ ਅਤੇ ਬਾਲ ਭਿਖਾਰੀਆ ਦੀ ਸਿਹਤ  ਸਬੰਧੀ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਲੱਮ ਏਰੀਏ ਵਿਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਹੈਲਥ ਕੈਂਪ ਲਗਾਏ ਜਾਣ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਵੱਲੋਂ ਧਿਆਨ ਵਿਚ ਲਿਆਇਆ ਗਿਆ ਕਿ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਨਵੀ ਦਿੱਲੀ ਵੱਲੋਂ ‘ਜੀਵਨ ਜੋਤ ਬਚਪਨ ਬਚਾਓ’ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਐਸ. ਓ. ਪੀ ਜਾਰੀ ਕੀਤੀ ਗਈ ਹੈ, ਜਿਸ ਨੂੰ ਲਾਗੂ ਕਰਦੇ ਹੋਏ ਬਾਲ ਭਿੱਖਿਆ ਵਿਚ ਲੱਗੇ ਹੋਏ ਬੱਚਿਆਂ ਦੇ ਪੁਨਰਵਾਸ ਸੰਬੰਧੀ ਕਾਰਵਾਈ ਕੀਤੀ ਜਾਣੀ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵੱਲੋਂ ਦਸਿਆ ਗਿਆ ਕਿ ਪ੍ਰੋਜੈਕਟ ਨੂੰ ਲਾਗੂ ਕਰਵਾਉਣ ਲਈ ਭਿੱਖਿਆ ਵਿਚ ਲੱਗੇ ਹੋਏ ਬੱਚਿਆਂ ਦਾ ਸਰਵੇ ਕੀਤਾ ਜਾਣਾ ਹੈ ਅਤੇ ਇਨ੍ਹਾਂ ਦੇ ਰੇਸਕਿਓ ਅਤੇ ਪੁਨਰਵਾਸ ਸਬੰਧੀ ਪੁਲਿਸ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ, ਸੀ. ਡੀ. ਪੀ ਓਜ਼, ਬਾਲ ਭਲਾਈ ਕਮੇਟੀ ਦੇ ਨਾਲ-ਨਾਲ ਗੈਰ ਸਰਕਾਰੀ ਸੰਸਥਾਵਾਂ ਦੀ ਵੀ ਮਹੱਤਵਪੂਰਨ ਭੂਮਿਕਾ ਹੈ। ਮੀਟਿੰਗ ਵਿਚ ਪੁਲਿਸ ਵਿਭਾਗ ਤੋਂ ਡੀ. ਐਸ. ਪੀ ਸਪੈਸ਼ਲ ਬ੍ਰਾਂਚ ਪ੍ਰੇਮ ਕੁਮਾਰ , ਸਿਹਤ ਵਿਭਾਗ ਤੋਂ ਡਾ. ਮਨਦੀਪ, ਚੇਅਰਪਰਸਨ ਬਾਲ ਭਲਾਈ ਕਮੇਟੀ ਸੋਨੀਆ ਅੰਗਰਿਸ਼, ਸਿੱਖਿਆ ਵਿਭਾਗ ਤੋਂ ਬਲਦੀਸ਼ ਲਾਲ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਲਦੇਵ ਭਾਰਤੀ, ਡੀ. ਐਸ. ਐਸ. ਓ ਦਫ਼ਤਰ ਤੋਂ ਸੁਰਜੀਤ ਕੁਮਾਰ, ਬਾਲ ਸੁਰੱਖਿਆ ਯੂਨਿਟ ਤੋਂ ਰਜਿੰਦਰ ਕੌਰ, ਸੰਤੋਸ਼ ਅਤੇ ਐੱਮ. ਸੀ ਦਫ਼ਤਰਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 10/10/2024
Next articleਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਆਈਲੈਟਸ ਸੈਂਟਰ ਦਾ ਲਾਇਸੰਸ ਕੀਤਾ ਰੱਦ