ਐ ਜਿੰਦਗੀ ਇੱਕ ਖੁੱਲ੍ਹੀ ਕਿਤਾਬ ਹਾਂ ਮੈਂ

ਨਵਜੋਤ ਕੌਰ ਨਿਮਾਣੀ

(ਸਮਾਜ ਵੀਕਲੀ)

ਐ ਜਿੰਦਗੀ ਇੱਕ ਖੁੱਲ੍ਹੀ ਕਿਤਾਬ ਹਾਂ ਮੈਂ
ਹਰ ਪੰਨਾ ਸਮਾਜਿਕ ਵਿਸ਼ਾ ਛੂੰਹਦਾ
ਵਰਕਿਆਂ ਤੇ ਉਲੀਕਦੀ ਦਰਦ
ਉਹ ਮਿਆਰੀ ਸਿਆਹੀ ਹਾਂ ਮੈਂ
ਕੋਈ ਰਮਜ਼ ਕੋਈ ਰਾਜ਼ ਨਹੀਂ
ਮਹਿਸੂਸ ਕੀਤੇ ਅਹਿਸਾਸਾਂ ਦੀ
ਦੱਬੀ ਸੀ ਜੋਂ ਉਹ ਆਵਾਂਜ ਹਾਂ ਮੈਂ
ਰਾਬਤਾ ਕਾਇਮ ਰੱਖਿਆ ਏ
ਆਪਣੇ ਅਸਤਿੱਤਵ ਨਾਲ
ਆਜ਼ਾਦੀ ਦੀ ਭਰੀ ਪਰਵਾਜ਼ ਦੇ ਅਰਥ ਜਾਣਦੀ ਹਾਂ ਮੈਂ
ਭੋਜਨ ਗ੍ਰਹਿ ਤੋਂ ਬਿਸਤਰ ਤੱਕ ਦਾ ਸਫ਼ਰ ਨਹੀਂ ਔਰਤ
ਹਵਾਵਾਂ ਚ ਮਹਿਕਦੇ ਗੁਲਸ਼ਨ-ਏ-ਇਸ਼ਕ ਦਾ ਪੰਨਾ ਨਹੀਂ
ਇਸ਼ਕ ਹਕੀਕੀ ਦੀ ਪੜ੍ਹ ਚੁੱਕੀ ਕਿਤਾਬ ਹਾਂ ਮੈਂ
ਕੁੱਖਾਂ ਦੇ ਕਾਤਿਲਾਂ ਤੋਂ ਲੈ ਅਰਮਾਨਾਂ ਦੇ ਕਾਤਿਲਾਂ ਤੱਕ
ਸਹਿੰਦੀ ਰਹਿੰਦੀ ਅਬਲਾ ਤੇ ਕਰਦੀ ਰਹੀ ਸਵਾਲ ਹਾਂ ਮੈਂ
ਕੌਣ ਵਧੀਕੀਆਂ ਦੇ ਝੱਖੜਾਂ ਚ ਪੈਰਾਂ ਨੂੰ ਗੱਡੀ ਖਲੋਂਦੀ
ਮਕਾਨਾਂ ਚ ਘਰਾਂ ਤੇ ਮੰਦਿਰਾਂ ਦੀ ਘੋਖ ਕਰਦੀ ਰਹੀ ਹਾਂ ਮੈਂ
ਕੌਣ,ਬੇਗੁਨਾਹ ਨੂੰ ਗੁਨਾਹ ਕਬੂਲਣ ਤੇ ਮਜ਼ਬੂਰ ਕਰਦਾ
ਮਜ਼ਲੂਮ ਬਨਣ ਚ ਔਰਤਾਂ ਦੇ ਆਪਣੇ
ਕਿਰਦਾਰਾਂ ਤੇ ਪ੍ਰਸ਼ਨ ਕਰਦੀ ਰਹੀ ਹਾਂ ਮੈਂ
ਆਖ਼ਿਰਕਾਰ ਕਿਸਦੀ ਉਪਜ ਹੈ ਅਸਮਾਜਿਕ ਸਮਾਜ।
ਇਨਸਾਨੀ ਮਾਰ ਚ,ਨਿਹੱਕੇ ਵਾਰਾਂ ਦੇ ਬਾਣ ਜਾਂਚਦੀ ਰਹੀ ਹਾਂ ਮੈਂ।

ਨਵਜੋਤ ਕੌਰ ਨਿਮਾਣੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਗ਼ਜ਼ਲ