ਸਿਮਰਨਜੀਤ ਸਿੰਘ ਮਾਨ ਹੀ ਪੰਜਾਬ ਦੀ ਰਾਖੀ ਕਰ ਸਕਦੇ ਹਨ – ਨਿੱਝਰ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਜਿਮਣੀ ਚੋਣ ਦੇ ਸਬੰਧ ਚ ਬਲਜੀਤ ਸਿੰਘ ਨਿੱਝਰ ਤੇ ਬਖਤੋਰ ਸਿੰਘ ਨਿੱਝਰ ਨੇ ਕਿਹਾ ਕਿਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੀ ਪੰਜਾਬ ਦੇ ਲੋਕਾਂ ਦੀ ਰਾਖੀ ਕਰ ਸਕਦੀ ਹੈ। ਕਿਉਂ ਕਿ ਹੁਣ ਸਾਰੀਆਂ ਪਾਰਟੀਆਂ ਨੂੰ ਵੀ ਮੌਕਾ ਮਿਲ ਚੁੱਕਾ ਹੈ। ਕੋਈ ਵੀ ਪਾਰਟੀ ਪੰਜਾਬ ਦੇ ਭਲੇ ਲਈ ਕੰਮ ਨਹੀਂ ਕਰ ਸਕੀ।ਉਨ੍ਹਾਂ ਸਿਮਰਨਜੀਤ ਸਿੰਘ ਮਾਨ ਨੂੰ ਸਮਰਥਨ ਕਰਦੇ ਕਿਹਾ ਕਿ ਸਾਡਾ ਪਰਿਵਾਰ ਕਾਫੀ ਲੰਬੇ ਸਮੇਂ ਤੋ ਸਿਮਰਨਜੀਤ ਸਿੰਘ ਮਾਨ ਨਾਲ ਜੁੜਿਆ ਹੋਇਆ ਹੈ। ਕਿਉ ਕਿ ਉਹ ਗਰੀਬਾਂ ਦੇ ਹੱਕਾ ਲਈ ਤੇ ਕਿਸਾਨਾਂ ਨੂੰ ਘੱਟ ਰੇਟ ਲਈ ਹਮੇਸ਼ਾਂ ਅਵਾਜ਼ ਉਠਾਉਂਦੇ ਹਨ। ਇਸ ਲਈ ਇਸ ਵਾਰ ਲੋਕਾਂ ਨੂੰ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੂੰ ਵੋਟ ਪਾ ਕੇ ਕਾਮਯਾਬ ਕਰਨਾ ਚਾਹੀਦਾ ਹੈ। ਤਾਂ ਜੋ ਆਉਣ ਵਾਲੇ ਸਮੇਂ ਵਿਚ ਪੰਜਾਬ ਦਾ ਭਲਾ ਹੋ ਸਕੇੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਤਾ ਤੇਜ ਕੌਰ ਯਾਦਗਾਰੀ ਸਨਮਾਨ ਸਮਾਰੋਹ 7 ਮਈ ਨੂੰ
Next articleਦੁੱਧਾਂ ਨਾਲ ਪੁੱਤ ਪਾਲਕੇ ਆਸ਼ਰਮਾਂ ਚ ਬੈਠੀਆਂ ਮਾਂਵਾਂ