(ਸਮਾਜ ਵੀਕਲੀ)
ਸਾਡੇ ਦਿਲ ਵਿੱਚ ਉੱਠਦੇ ਕਈ ਸਵਾਲ ਨੇ ,
ਨਾ ਮਿਲਦੇ ਇਹਨਾਂ ਦੇ ਕੋਈ ਜਵਾਬ ਨੇ ,
ਕਮਲਿਆਂ ਵਾਗੂੰ ਲੋਚਦਾ ਰਹਿਣਾ ,
ਜ਼ਿੰਦਗੀ ਚਾਰ ਦਿਨਾ ਦਾ ਖੇਲਾ ,
ਜਿਉਂਲਾ ਬੰਦਿਆਂ ਜਿਉਂਲਾ ,
ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ।
ਜਾਤ ਪਾਤ ਦਾ ਫ਼ਰਕ ਰੱਖਦਾ ਆ ,
ਕਰਦਾ ਕੁਦਰਤ ਦੇ ਨਾਲ ਛੇੜ ਤੂੰ ,
ਇੱਕ ਦਿਨ ਤੈਨੂੰ ਭਾਰੀ ਪੈ ਜਾਉ ,
ਨਾ ਨਵੀਆਂ ਖੇਡਾਂ ਖੇਡ ਤੂੰ ,
ਬਣ ਕੇ ਰਹਿ ਤੂੰ ਇਸ ਜੱਗ ਤੇ ,
ਰੱਬ ਦਾ ਸੱਚਾ ਚੈਲਾ ,
ਜਿਉਂਲਾ ਬੰਦਿਆ ਜਿਉਂਲਾ ,
ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ।
ਨਵੀਆਂ – ਨਵੀਆਂ ਖੇਡਾਂ ਖੇਡਦਾ ,
ਧਰਤੀ ਉੱਤੇ ਰਹਿਣ ਲਈ ,
ਗੱਜ ਥਾਂ ਨਾਲ ਸਰ ਜਾਣਾ ,
ਤੈਨੂੰ ਇਸ ਦੇ ਉਪੱਰ ਪੈਣ ਲਈ ,
ਟਾਇਮ ਤੇਰਾ ਚਲਦਾ ਜਾਂਦਾ ,
ਜਿਵੇਂ ਚਲਦੀਆਂ ਨੇ ਰੈਲਾਂ ,
ਜਿਉਂਲਾ ਬੰਦਿਆ ਜਿਉਂਲਾ ,
ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ।
ਹਰ ਰੋਜ ਤੂੰ ਜੁਗਤਾਂ ਲਾਉਣਾ ,
ਆਪਣਿਆਂ ਨੂੰ ਜਾਲ ‘ਚ ਫਸਾਉਣਾ ,
ਕਰਦਾ ਭੌਰਾ ਵੀ ਨਾ ਰਹਿਮ ਤੂੰ ,
ਇੱਕ ਦਿਨ ਰੱਬ ਨੇ ਕੱਢ ਦੇਣਾ ,
ਚਹਿਲਾ ਤੇਰੇ ਹੰਕਾਰ ਦੇ ਵਹਿਮ ਨੂੰ ,
ਕਿਉਂ ਪਾਉਂਦਾ ਫਿਰਦਾ ਪੈਲਾਂ ,
ਜਿਉਂਲਾ ਬੰਦਿਆ ਜਿਉਂਲਾ ,
ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ।
ਮਨਪ੍ਰੀਤ ਕੌਰ ਚਹਿਲ
8437752216
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly