(ਸਮਾਜ ਵੀਕਲੀ)
ਜ਼ਿੰਦਗੀ ਦੀ ਨੁਹਾਰ ਬੜੀ ਏ
ਪੱਤਝੜ ਕਦੀ ਬਹਾਰ ਬੜੀ ਏ।
ਨਿੱਤ ਮੈਦਾਨੇ-ਜੰਗ ਜੂਝਦੀ
ਜਿੱਤ ਬੜੀ ਏ ਹਾਰ ਬੜੀ ਏ।
ਲੱਖ ਚਾਹ ਕੇ ਵੀ ਨਹੀਂ ਰੁਕਦੀ
ਜ਼ਿੰਦਗੀ ਇਹ ਲਾਚਾਰ ਬੜੀ ਏ।
ਡੋਲ ਨਾ ਜਾਵੀਂ ਤੂੰ ਅਧਵਾਟੇ
ਹਰ ਕਦਮ ‘ਤੇ ਮਾਰ ਬੜੀ ਏ।
ਖੋਲ੍ਹੀਂ ਨਾ ਈਮਾਨ ਦੀ ਗੰਢ ਤੂੰ
ਸਿੱਕਿਆਂ ਦੀ ਖਣਕਾਰ ਬੜੀ ਏ।
ਰਿਸ਼ਤੇ ਦੋਸਤ ਸੁਪਨੇ ਛੁਟ ਗਏ
ਜ਼ਿੰਦਗੀ ਦੀ ਰਫ਼ਤਾਰ ਬੜੀ ਏ।
‘ਪੰਧੇਰ’ ਨਾ ਭੁੱਲੇ ਦਿਲ ਲਗਾਕੇ
ਇਹ ਆਦਤ ਬੇਕਾਰ ਬੜੀ ਏ।
ਜਸਪ੍ਰੀਤ ਕੌਰ ਪੰਧੇਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly