(ਸਮਾਜ ਵੀਕਲੀ)
ਜ਼ਿੰਦਗੀ ਹੈ ਵਾਂਗ ਸਮੁੰਦਰ,
ਵਿੱਚ ਹੰਝੂਆਂ ਦਾ ਖਾਰਾ ਪਾਣੀ।
ਕੀਹਨੂੰ ਜਾ ਕੇ ਦਰਦ ਸੁਣਾਵਾਂ,
ਵਿਛੜ ਗਏ ਨੇ ਸੱਭੇ ਹਾਣੀ।
ਬੁੱਲ੍ਹੀਂ ਜਿੰਦਰੇ ਮਾਰ ਲਏ ਨੇ,
ਚੁੱਪ ਹੋ ਗਈ ਏ ਜ਼ਿੰਦ ਵਿਚਾਰੀ।
ਬਦਲ ਗਏ ਨੇ ਦੋਸਤ-ਮਿੱਤਰ,
ਬਦਲ ਗਈ ਏ ਦੁਨੀਆਂਦਾਰੀ।
ਜ਼ਿੰਦ ਨੇ ਆਪਣੀ ਚੁੰਨੀ ਪੱਲੇ,
ਉਮਰਾਂ ਦੇ ਹਾਉਂਕੇ ਬੰਨ੍ਹ ਲਏ ਨੇ।
ਹੁਣ ਤਾਂ ਸਾਡੇ ਮਾਸੂਮ ਹਾਸੇ,
ਸਮੇਂ ਦੇ ਸੱਪ ਨੇ ਡੰਗ ਲਏ ਨੇ।
ਬੀਤੇ ਹੋਏ ਪਲ ਸੁਨਹਿਰੀ,
ਦੋਸਤ ਯਾਦ ਕਰਾ ਜਾਂਦੇ ਨੇ।
ਇਸ ਤਰ੍ਹਾਂ ਵਿਛੜੇ ਸਜਣ ਆ ਕੇ,
ਫੇਰ ਮੈਨੂੰ ਰਵਾ ਜਾਂਦੇ ਨੇ।
ਕਿਰੀ ਜਾਂਦੇ ਸਾਹਾਂ ਦੇ ਮੋਤੀ,
ਅੰਦਰੋਂ ਕੁਝ- ਕੁਝ ਟੁੱਟਦਾ ਜਾਪੇ।
ਕਿਸ ਨੂੰ ਹੁਣ ਆਪਣਾ ਹਾਲ ਸੁਣਾਵਾਂ,
ਨਿੱਕੀ ਜਿੰਦ ਤੇ ਬੜੇ ਸਿਆਪੇ।
ਨੀਲਮ ਕੁਮਾਰੀ
ਪੰਜਾਬੀ ਮਿਸਟਰੈਸ, ਸਰਕਾਰੀ ਹਾਈ ਸਕੂਲ
ਸਮਾਉ।(9779788365)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly