ਜਿੰਦਗੀ  

ਮਾਹੀ ਸ਼ਰਮਾ

(ਸਮਾਜਵੀਕਲੀ)

ਕਦੀ ਹਸਾਏ, ਕਦੀ ਰਵਾਏ ਜਿੰਦਗੀ ,
ਸਰਕਦੀ ਰੇਤ ਵਾਂਗ ਹੀ ਰਿਸਕਦੀ ਜਾਏ  ਜ਼ਿੰਦਗੀ,
ਕਦੀ ਕਿਸੇ ਦੇ ਮਿਲਣ ਤੇ ਖਿੜ ਜਾਏ  ਜ਼ਿੰਦਗੀ ।
ਕਦੀ ਕਿਸੇ ਦੇ ਵਿਛੜਣ ਤੇ ਵਿਖਰ ਜਾਏ ਜ਼ਿੰਦਗੀ ,
ਕਦੀ ਆਪਣੇ  ਤੇ ਅਣਜਾਣ ਦਾ ਭੇਦ ਕਰਾਏ ਜ਼ਿੰਦਗੀ,
ਕਦੀ ਬੇਗਾਨਿਆਂ ਵਿੱਚ ਹੀ ਆਪਣਿਆਂ ਨੂੰ ਮਿਲਾਏ ਜ਼ਿੰਦਗੀ|
ਕਦੀ ਤੂਫਾਨਾਂ ਨਾਲ ਵੀ ਲੜ ਜਾਏ ਜ਼ਿੰਦਗੀ ,
ਕਦੀ ਬੇਮਤਲਬ ਹੀ ਉਲਝ ਕੇ ਰਹਿ ਜਾਏ ਜ਼ਿੰਦਗੀ|
ਕਦੀ ਜਖਮ ਦੇ ਕੇ ਵੀ ਜੀਣਾ ਸਿਖਾਏ ਜ਼ਿੰਦਗੀ,
ਕਦੀ ਖੁਸ਼ੀਆਂ ਵੀ ਨਾਂਹ ਸਹਿਣ ਕਰ ਪਾਏ ਜ਼ਿੰਦਗੀ
ਨਹੀ ਪਤਾ ਮਾਹੀ, ਕਿਸ ਮੋੜ ਤੇ, ਲੈ ਜਾਏ ਜ਼ਿੰਦਗੀ,
ਆਖਿਰ ਕੀ ਕੀ ? ਰੰਗ ਦਿਖਾਏ ਜ਼ਿੰਦਗੀ |
ਸਰਕਦੀ ਰੇਤ ਵਾਂਗ ਹੀ ਰਿਸਕਦੀ ਜਾਏ ਜ਼ਿੰਦਗੀ|||

ਮਾਹੀ ਸ਼ਰਮਾ
ਬਠਿੰਡਾ

Previous articleभारत में ओमिक्रोन लहर: हम क्या जानते हैं और क्या करना चाहिए?
Next articleਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਮਹਿਤਪੁਰ ਵਰਕਰ ਮੀਟਿੰਗ 12 ਜਨਵਰੀ ਨੂੰ ਸ੍ਰ ਦਲਜੀਤ ਸਿੰਘ ਕਾਹਲੋ