“ਰੰਗਰੇਟਾ ਗੁਰੂ ਦਾ ਬੇਟਾ”

(ਸਮਾਜ ਵੀਕਲੀ)

‘ਗੁਰੂ’ ਸਰੀਰ ਦੇ ਅਦਬ ਖਾਤਰ,
‘ਜੀਵਨ’ ਸਿੰਘ ਗਿਆ ਅੱਗੇ ਆ।
ਅੱਖੀਂ ਘੱਟਾ ਪਾ ਮੁਗ਼ਲ ਫੌਜ ਦੇ,
ਚੁੱਕ ਸੀਸ ਲਿਆ ਹਿੱਕ ਨਾਲ ਲਾ।
ਸੂਰਬੀਰ ਯੋਧੇ ‘ਜੀਵਨ ਸਿੰਘ ਨੇ
ਨਾ ਕੀਤੀ ਜ਼ਰਾ ਕੋਈ ਪ੍ਰਵਾਹ।
ਬੜੀ ਦਲੇਰੀ ਨਾਲ ਸਿਆਣਪਾ,
‘ਬਾਬਾ’ ਜੀ ਪਹੁੰਚ ਅਨੰਦਪੁਰ ਗਿਆ।
ਅੱਗੋਂ ਗੁਰੂ ਗੋਬਿੰਦ ਸਿੰਘ ਨੇ,
ਕੀਤਾ ਹੁਕਮ ਸੰਗਤ ਵਿੱਚ ਜਾ।
ਕਹਿ “ਰੰਗਰੇਟਾ ਗੁਰੂ ਦਾ ਬੇਟਾ”
‘ਮੇਜਰ’ ਲਿਆ ਹਿੱਕ ਨਾਲ ਲਾ।

ਮੇਜਰ ਸਿੰਘ ਬੁਢਲਾਡਾ
94176 42327

 

Previous articleਸਾਕਾ ਸਰਹਿੰਦ ਦੀ ਵਾਰ
Next articleਨਵਤੇਜ ਸਿੰਘ ਹਨੀ ਸਹੋਲੀ ਦੀ ਬੇਵਕਤੀ ਮੌਤ ਤੇ ਵੱਖ ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ