(ਸਮਾਜ ਵੀਕਲੀ)
ਸੀ੍ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਗੁਰੂ ਗੱਦੀ ਦੀ ਪ੍ਰਮਪਰਾ ਨੂੰ ਸਮੇਂ ਦੀ ਲੋੜ ਅਨੁਸਾਰ ਬਦਲਿਆ।
ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰ,
ਅਕਾਲ ਤਖ਼ਤ ਸਿਰਜਿਆ।
ਕੀਰਤਨ ਦੀਵਾਨ ਅਤੇ ਬੀਰ ਰਸੀ ਵਾਰਾਂ ਦੀ ਗੂੰਜ ਨਾਲ,
ਜਹਾਂਗੀਰ ਦਾ ਤਖ਼ਤ ਸੀ ਡੋਲਿੱਆ।
ਅਣਖੀਲੀ ਫੌਜਾਂ ਦੀ ਟ੍ਰੇਨਿੰਗ ਤੇ ਲੋਹਗੜ੍ਹ ਕਿਲ੍ਹੇ ਦੀ ਸਥਾਪਨਾ ਨੇ,
ਜਹਾਂਗੀਰ ਨੂੰ ਸੀ ਅੰਦਰੋਂ ਟਟੋਲਿਆ।
ਬਗ਼ਾਵਤ ਨੂੰ ਸਹਿ ਦੇਣ ਦੇ ਇਲਜ਼ਾਮ ਵਿੱਚ,
ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੀਤਾ ਸੀ ਨਜ਼ਰਬੰਦ।
ਸਿੱਖ ਸੰਗਤਾਂ ਦਾ ਜੱਥਾ ਬਾਬਾ ਬੁੱਢਾ ਜੀ ਦੀ ਅਗਵਾਈ ਹੇਠ,
ਕੂਚ ਕਰ ਗਿਆ ਸੀ ਗਵਾਲੀਅਰ ਵੱਲ,
ਕਰਕੇ ਆਪਣੀ ਆਵਾਜ਼ ਬੁਲੰਦ।
ਮੀਆਂ ਮੀਰ ਨੇ ਹਾਕਮ ਨੂੰ ਜਦੋਂ ਗੁਰੂ ਜੀ ਵਾਰੇ ਸਮਝਾਇਆ,
ਤਾਂ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾਅ ਕਰਨ ਦਾ ਮਨ ਬਣਾਇਆ।
ਗੁਰੂ ਜੀ ਨੇ ਇਕੱਲਿਆਂ ਰਿਹਾਅ ਹੋਣ ਤੋਂ ਕੀਤਾ ਸੀ ਇਨਕਾਰ,
ਬਵੰਜਾ ਰਾਜਿਆਂ ਦੀ ਰਿਹਾਈ ਦੇ ਨਾਲ ਗੂਰੂ ਜੀ ਹੋਏ ਸਨ ਤਿਆਰ।
ਗੁਰੂ ਜੀ ਦਾ ਜੋ ਲੜ ਫੜ ਲਵੇਗਾ,ਹੋ ਜਾਵੇਗਾ ਰਿਹਾਅ,ਹਾਕਮ ਦਾ ਸੀ ਫੁਰਮਾਨ,
ਬਵੰਜਾ ਕਲੀਆਂ ਦਾ ਚੋਲਾ ਧਾਰਣ ਕਰ
ਰਿਹਾਅ ਕਰਵਾ ਲੈ ਗਿਆ ਗੂਰੂ ਰੂਪੀ ਇਨਸਾਨ।
ਬਵੰਜਾ ਰਾਜਿਆਂ ਸਮੇਤ ਦੀਵਾਲੀ ਵਾਲੇ ਦਿਨ,
ਗੁਰੂ ਜੀ ਪਹੁੰਚੇ ਸੀ ਹਰਮੰਦਰ ਸਾਹਿਬ।
ਸੰਗਤਾਂ ਨੇ ਕੀਤੀ ਸੀ ਦੀਪਮਾਲਾ,
ਜਗਮਗਾ ਉਠਿਆ ਸੀ ਦਰਬਾਰ ਸਾਹਿਬ।
ਉਸ ਦਿਨ ਤੋਂ ਹੀ ਦੀਵਾਲੀ ਦਿਵਸ,
ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ।
ਦੀਪਮਾਲਾ ਦੇ ਨਾਲ ਨਾਲ ਗੂਰੁਆਂ ਦੀ
ਬਾਣੀ ਦਾ ਪ੍ਰਕਾਸ਼ ਕਰਵਾਇਆ ਜਾਂਦਾ ਹੈ।
ਸੂਰੀਆ ਕਾਂਤ ਵਰਮਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly