ਆਓ ਰਲ ਕੇ ਹੱਥੀ ਕਿਰਤ ਕਰਨ ਵਾਲੇ ਪੰਜਾਬੀਆਂ ਦਾ ਸਾਥ ਦੇਈਏ

ਬਲਜੀਤ ਸਿੰਘ ਕਚੂਰਾ
 (ਸਮਾਜ ਵੀਕਲੀ)   ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਸਾਡੇ ਆਲੇ ਦੁਆਲੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਹੁਤ ਸਾਰੇ ਪੰਜਾਬੀ ਭਰਾਵਾਂ ਵੱਲੋਂ ਰੇਹੜੀਆਂ ਲਾ ਕੇ ਗੰਨੇ ਦਾ ਜੂਸ, ਠੰਡੀ ਲੱਸੀ, ਸ਼ਰਬਤ ਅਤੇ ਹੋਰ ਠੰਡੀਆਂ ਚੀਜ਼ਾਂ ਲਗਾਈਆਂ ਜਾ ਰਹੀਆਂ ਹਨ। ਸਾਨੂੰ ਸਾਰਿਆਂ ਨੂੰ ਮਿਲ ਕੇ ਇਹਨਾਂ ਦਾ ਸਾਥ ਦੇਣ ਦੀ ਲੋੜ ਹੈ ਤਾਂ ਜੋ ਇਹਨਾਂ ਦੇ ਪਰਿਵਾਰ ਵੀ ਵਧੀਆਂ ਰੋਟੀ ਖਾ ਸਕਣ। ਜਿਵੇਂ ਜਿਵੇਂ ਹੁਣ ਪਿੰਡਾਂ ਦੇ ਵਿੱਚ ਵੀ ਬਜ਼ਾਰੀ ਚੀਜ਼ਾਂ ਦੀ ਵਰਤੋਂ ਕਰਨ ਦਾ ਰੁਝਾਨ ਵਧ ਰਿਹਾ ਹੈ, ਇਹ ਸਮਾਜ ਅਤੇ ਸਾਡੀ ਸਿਹਤ ਲਈ ਬਹੁਤ ਹੀ ਜਿਆਦਾ ਖਤਰਨਾਕ ਹੈ। ਕਿਉਂਕਿ ਬਜ਼ਾਰ ਵਿੱਚ ਮਿਲਣ ਵਾਲੇ ਪੀਣ ਵਾਲੇ ਪਦਾਰਥਾਂ ਦੇ ਵਿੱਚ ਹਾਨੀਕਾਰਕ ਕੈਮੀਕਲ ਅਤੇ ਨਕਲੀ ਰੰਗਾਂ ਦੀ ਮਿਲਾਵਟ ਕੀਤੀ ਜਾਂਦੀ ਹੈ, ਜੋ ਕਿ ਸਾਡੀ ਨਰੋਈ ਸਿਹਤ ਲਈ ਬਹੁਤ ਜਿਆਦਾ ਖਤਰਨਾਕ ਹਨ। ਸਾਨੂੰ ਇਹਨਾਂ ਬਜ਼ਾਰ ਵਿੱਚ ਮਿਲਣ ਵਾਲੇ ਪਦਾਰਥਾਂ ਦੀ ਵਰਤੋਂ ਨੂੰ ਘੱਟ ਕਰਨਾ ਹੋਵੇਗਾ ਜਾਂ ਬਿਲਕੁਲ ਹੀ ਬੰਦ ਕਰਨਾ ਹੋਵੇਗਾ ਤਾਂ ਹੀ ਅਸੀਂ ਆਪਣੇ ਬੱਚਿਆਂ ਅਤੇ ਸਮਾਜ ਦੇ ਲੋਕਾਂ ਨੂੰ ਨਿਰੋਈ ਸਿਹਤ ਦੇ ਸਕਦੇ ਹਾਂ। ਇਹਨਾਂ ਚੀਜ਼ਾਂ ਨੂੰ ਛੱਡਣ ਦੇ ਨਾਲ ਇੱਕ ਤਾਂ ਸਾਡੇ ਇਹਨਾਂ ਪੰਜਾਬੀ ਭਰਾਵਾਂ ਦੇ ਰੁਜ਼ਗਾਰ ਵਿੱਚ ਵਾਧਾ ਹੋਣ ਤੋਂ ਇਲਾਵਾ ਇਹਨਾਂ ਦੀ ਵਿੱਕਰੀ ਵਿੱਚ ਵਾਧਾ ਹੋਵੇਗਾ। ਇਹਨਾਂ ਦੀ ਵਿੱਕਰੀ ਵਿੱਚ ਵਾਧਾ ਹੋਣ ਦੇ ਨਾਲ ਸਾਡੇ ਪੰਜਾਬੀ ਭਰਾਵਾਂ ਨੂੰ ਕੰਮ ਹੱਥੀ ਕੰਮ ਕਰਨ ਦੀ ਹੋਰ ਜ਼ਿਆਦਾ ਚੇਟਕ ਲੱਗੇਗੀ। ਇੱਕ ਹੋਰ ਜ਼ਰੂਰੀ ਗੱਲ ਦੱਸਣਾ ਮੈਂ ਜ਼ਰੂਰੀ ਸਮਝਦਾ ਹਾਂ, ਉਹ ਇਹ ਹੈ ਕਿ ਇਹਨਾਂ ਨੇ ਕਮਾਈ ਕਰਕੇ ਕੋਈ ਵੱਡੀਆਂ ਕੋਠੀਆਂ  ਅਤੇ ਕਾਰਾਂ ਨਹੀਂ ਖਰੀਦਣੀਆਂ, ਸਗੋਂ ਇਹਨਾਂ ਨੇ ਤਾਂ ਇਹਨਾਂ ਪੈਸਿਆਂ ਨਾਲ ਆਪਣੇ ਪਰਿਵਾਰ ਦਾ ਢਿੱਡ ਹੀ ਪਾਲਣਾ ਹੈ, ਇਸਤੋਂ ਜਿਆਦਾ ਕੁੱਝ ਨਹੀਂ। ਸੋ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਇਹਨਾਂ ਦੇਸੀ ਪੀਣ ਵਾਲੇ ਪਦਾਰਥਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰੀਏ ਤਾਂ ਜੋ ਇਹਨਾਂ ਦੀ ਮਦਦ ਦੇ ਨਾਲ ਨਾਲ ਸਾਡੀ ਸਭ ਦੀ ਸਿਹਤ ਵੀ ਬਚਾਈ ਜਾ ਸਕੇ।
ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ ਫਿਰੋਜਪੁਰ।
ਮੋ. ਨੰ. 9465405597
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਫੱਟੀਆਂ 
Next articleਆਸ਼ੀ ਈਸਪੁਰੀ ਦੀ ਗਿਆਰਵੀਂ ਪੁਸਤਕ ਮੇਰਾ ਰੁਬਾਈਨਾਮਾ ਹੋਈ ਲੋਕ ਅਰਪਣ