ਹੈਦਰਾਬਾਦ ਤੋਂ ਬੀਆਰਐੱਸ ਆਗੂ ਕਵਿਤਾ ਨਾਲ ਸਬੰਧਤ ਸੀਏ ਗ੍ਰਿਫ਼ਤਾਰ

ਨਵੀਂ ਦਿੱਲੀ (ਸਮਾਜ ਵੀਕਲੀ):ਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਹੈਦਰਾਬਾਦ ਦੇ ਚਾਰਟਰਡ ਅਕਾਊਂਟੈਂਟ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਬੀਆਰਐੱਸ ਆਗੂ ਕੇ. ਕਵਿਤਾ ਦਾ ਸਾਬਕਾ ਆਡਿਟਰ ਦੱਸਿਆ ਜਾ ਰਿਹਾ ਹੈ। ਕੇਂਦਰੀ ਏਜੰਸੀ ਨੇ ਸੀਏ ਬੁੱਚੀਬਾਬੂ ਗੋਰਾਂਟਲਾ ਨੂੰ ਪੁੱਛਗਿੱਛ ਲਈ ਸੱਦਿਆ ਸੀ। ਉਸ ਤੋਂ ਅਗਸਤ ਤੋਂ ਲੈ ਕੇ ਅਕਤੂਬਰ ਵਿਚਾਲੇ ਪਿਛਲੇ ਸਾਲ 15 ਵਾਰ ਪੁੱਛਗਿੱਛ ਕੀਤੀ ਗਈ ਸੀ। ਇਸ ਸਾਲ ਵੀ ਪੁੱਛਗਿੱਛ ਹੋਈ ਸੀ।

 

Previous articleਦੇਸ਼ ਵਾਸੀਆਂ ਦਾ ਭਰੋਸਾ ਮੇਰੀ ਢਾਲ: ਮੋਦੀ
Next articleਕਿਸਾਨਾਂ ਤੇ ਸਿੱਖ ਕੌਮ ਨਾਲ ਵਿਤਕਰਾ ਕਰ ਰਿਹੈ ਕੇਂਦਰ: ਹਰਸਿਮਰਤ ਕੌਰ