(ਸਮਾਜ ਵੀਕਲੀ)
ਲਿਖ ਗਿਆ ਜੋ ਸੰਵਿਧਾਨ ਦੇਸ਼ ਦਾ ਓਸ ਭੀਮ ਦੀ ਗੱਲ ਕਰੀਏ ਕਾਫਲਾ ਮੰਜ਼ਿਲ ਤੇ ਪਹੁੰਚਾ ਕੇ ਹਰ ਮਸਲੇ ਦਾ ਹੱਲ ਕਰੀਏ
ਲਿਖਤਾਂ ਸਾਨੂੰ ਦੇ ਗਿਆ ਲਿਖ ਕੇ ਸੋਚੋ ਪੜ੍ਹੋ ਵਿਚਾਰੋ ਬਈ ਆਪਣੀ ਕਿਸਮਤ ਆਪ ਲਿਖਣ ਲਈ ਉੱਠੋ ਹੰਬਲਾ ਮਾਰੋ ਬਈ
ਆਪਣੀ ਹੱਕਾਂ ਦੇ ਲਈ ਸੱਜਣੋ ਕਦੇ ਵੀ ਅੱਜ ਅਤੇ ਕੱਲ ਕਰੀਏ
ਲਿਖ ਗਿਆ ਜੋ ਸੰਵਿਧਾਨ ਦੇਸ਼ ਦਾ………..
ਭੀਮ ਕਲਮ ਦੇ ਨਾਲ ਦਵਾਈ ਹਰ ਦੁੱਖੜੇ ਦੀ ਵੰਡ ਗਿਆ
ਉਠੋ ਮੇਰੇ ਦੇਸ਼ ਵਾਸੀਓ ਲਾਹ ਸਿਰ ਤੋਂ ਉਹ ਪੰਡ ਗਿਆ
ਆਪਸ ਵਿੱਚ ਹੋ ਇਕੱਠੇ ਜਾਈਏ ਗੱਲ ਦਿੱਲੀ ਦੀ ਰਲ ਕਰੀਏ
ਲਿਖ ਗਿਆ ਜੋ ਸੰਵਿਧਾਨ ਦੇਸ਼ ਦਾ………..
ਝੰਡਾ ਡੰਡਾ ਫੰਡਾ ਦੇ ਗਿਆ ਗੁੜਤੀ ਅਣਖ ਨਾ ਜੀਣੇ ਦੀ
ਸੋਚ ਤੇ ਪਹਿਰਾ ਦਿਓ ਲੋੜ ਨਹੀਂ ਲਹੂਆਂ ਦੇ ਘੁੱਟ ਪੀਣੇ ਦੀ
ਸਾਡੇ ਹੱਕ ਹੁਣ ਇੱਥੇ ਰੱਖ ਗੱਲ ਆਪਣੇ ਹੀ ਨਿੱਜ ਬੱਲ ਕਰੀਏ
ਲਿਖ ਗਿਆ ਜੋ ਸੰਵਿਧਾਨ ਦੇਸ਼ ਦਾ………..
‘ਚੁੰਬਰਾ’ ਸਾਡੇ ਰਹਿਬਰ ਸਾਨੂੰ ਹਰ ਗੁੰਝਲ ਸਮਝਾ ਤੁਰ ਗਏ
ਟੇਡਿਆਂ ਰਾਹਾਂ ਤੋਂ ਫੜ ਸਾਨੂੰ ਪਾ ਕੇ ਅਸਲੀ ਰਾਹ ਤੁਰ ਗਏ
ਸੋਚ ਸਮਝ ਦੇ ਹਾਣੀ ਬਣ ਕੇ ਗੱਲ ਥਾਂ ਆਪਣੀ ਮੱਲ ਕਰੀਏ
ਲਿਖ ਗਿਆ ਜੋ ਸੰਵਿਧਾਨ ਦੇਸ਼ ਦਾ………..
ਕੁਲਦੀਪ ਚੁੰਬਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly