ਸਾਹਿਤ ਸਭਾ ਜਲਾਲਾਬਾਦ ਵਲੋਂ ਕਰਵਾਇਆ ਗਿਆ ਰੂ-ਬ-ਰੂ ਅਤੇ ਸਨਮਾਨ ਸਮਾਗਮ

ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)-ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਜਲਾਲਾਬਾਦ ਦੀ ਸਹਿਤ ਸਭਾ ਵੱਲੋਂ ਬੀਤੇ ਦਿਨ ਰੂ-ਬ-ਰੂ ਅਤੇ ਸਨਮਾਨ ਸਮਾਗਮ ਐਫੀਸ਼ੈੰਟ ਕਾਲਜ ਵਿਖੇ ਅਯੋਜਿਤ ਗਿਆ।ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਪ੍ਰਸਿੱਧ ਸ਼ਾਇਰ ਜਨਾਬ ਡਾ.ਸੰਦੇਸ਼ ਤਿਆਗੀ ਜੀ,ਜਨਾਬ ਜਗਜੀਤ ਕਾਫ਼ਿਰ ਜੀ,ਵਿਸ਼ੇਸ਼ ਮਹਿਮਾਨ ਉੱਘੇ ਸਮਾਜਸੇਵੀ ਸਵੀਟਾ ਮਦਾਨ ਜੀ,ਸਾਹਿਤਕਾਰ ਸ਼੍ਰੀ ਪ੍ਰਕਾਸ਼ ਦੋਸ਼ੀ ਜੀ,ਸਾਹਿਤ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਬਰਾੜ, ਜਨਰਲ ਸੱਕਤਰ ਮੀਨਾ ਮਹਿਰੋਕ,ਖਜਾਨਚੀ ਨੀਰਜ ਛਾਬੜਾ ਸ਼ਾਮਿਲ ਸਨ।ਮੰਚ ਦਾ ਸੰਚਾਲਨ ਸਾਹਿਤ ਸਭਾ ਦੇ ਜਨਰਲ ਸਕੱਤਰ ਮੀਨਾ ਮਹਿਰੋਕ ਦੁਆਰਾ ਕੀਤਾ ਗਿਆ।ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਬਰਾੜ ਨੇ ਆਏ ਹੋਏ ਮੁੱਖ ਸਾਹਿਤਕਾਰਾਂ,ਵਿਸ਼ੇਸ਼ ਮਹਿਮਾਨਾਂ ਦਾ ਅਤੇ ਹਾਜ਼ਰ ਆਏ ਮੈਂਬਰਜ ਸਾਹਿਬਾਨ ਜੀ ਨੂੰ ਜੀ ਆਇਆ ਆਖਿਆ।ਸਭਾ ਦੇ ਸਾਬਕਾ ਪ੍ਰਧਾਨ ਪ੍ਰਵੇਸ਼ ਖੰਨਾ ਜੀ ਅਤੇ ਪ੍ਰੀਤੀ ਬਬੂਟਾ ਜੀ ਨੇ ਦੋਵਾਂ ਸਾਹਿਤਕਾਰਾਂ ਦੇ ਸਾਹਿਤਕ ਸਫ਼ਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਜਿੱਥੇ ਜਨਾਬ ਜਗਜੀਤ ਕਾਫ਼ਿਰ ਜੀ ਨੇ ਆਪਣੀ ਸ਼ਾਇਰੀ ਨਾਲ ਸਰੋਤਿਆਂ ਕੋਲੋਂ ਵਾਹ ਵਾਹ ਖੱਟੀ,ਉਥੇ ਹੀ ਜਨਾਬ ਡਾ. ਸੰਦੇਸ਼ ਤਿਆਗੀ ਦੁਆਰਾ ਆਪਣੀਆਂ  ਰਚਨਾਵਾਂ ਅਤੇ ਆਪਣੇ ਖ਼ੂਬਸੂਰਤ ਅੰਦਾਜ਼ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।ਵਿਸ਼ੇਸ਼ ਮਹਿਮਾਨ ਸ਼੍ਰੀ ਸਵੀਟਾ ਮਦਾਨ ਜੀ ਅਤੇ ਸ਼੍ਰੀ ਪ੍ਰਕਾਸ਼ ਦੋਸ਼ੀ ਜੀ ਨੇ ਜਿੱਥੇ ਸਾਹਿਤ ਸਭਾ ਵੱਲੋਂ ਇਸ ਕੀਤੇ ਗਏ ਉਪਰਾਲੇ ਨੂੰ ਸਲਾਹਿਆ ਉੱਥੇ ਹੀ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਵੀ ਸਾਹਿਤ ਸਭਾ ਨੂੰ ਹਰ ਤਰਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਆਏ ਹੋਏ ਮੁੱਖ ਸ਼ਾਇਰਾਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਸਮਾਗਮ ਵਿੱਚ ਸੁਧਾ ਤਿਆਗੀ ਸ਼੍ਰੀ ਗੰਗਾਨਗਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਤੋਂ ਇਲਾਵਾ ਬਲਬੀਰ ਸਿੰਘ ਰਹੇਜਾ,ਪ੍ਰਵੇਸ਼ ਖੰਨਾ,ਤਿਲਕ ਰਾਜ ਕਾਹਲ,ਸੰਦੀਪ ਝਾਂਬ,ਪ੍ਰੀਤੀ ਬਬੂਟਾ, ਗੋਪਾਲ ਬਜਾਜ, ਕੁਲਦੀਪ ਬਰਾੜ ਸਾਰੇ ਸਾਬਕਾ ਪ੍ਰਧਾਨ,ਸੂਬਾ ਸਿੰਘ ਨੰਬਰਦਾਰ,ਰੋਸ਼ਨ ਲਾਲ ਅਸੀਜਾ,ਰਜਿੰਦਰ ਸਿੱਧੂ,ਅਰਚਨਾ ਗਾਬਾ,ਸੁਰੇਸ਼ ਗਾਬਾ,ਸੋਨੀਆ ਬਜਾਜ,ਦੀਪਕ ਨਾਰੰਗ,ਦਵਿੰਦਰ ਕੁੱਕੜ ਜ਼ਿਲਾ ਪ੍ਰਧਾਨ ਬੀ ਵੀ ਪੀ,ਸੰਜੀਵ ਛਾਬੜਾ,ਚਮਕੌਰ ਸਿੰਘ, a ਗੁਰਚਰਨਜੀਤ ਸਿੰਘ,ਸੁਖਦੀਪ ਸਿੰਘ,ਜਸਵੰਤ ਸਿੰਘ ,ਰਾਜ ਕੁਮਾਰ ਗਗਨੇਜਾ,ਅਮਨਪ੍ਰੀਤ,ਭੁਪਿੰਦਰ ਕੰਬੋਜ,ਵਿਨੇ ਸ਼ਰਮਾ,ਅਕਾਸ਼ ਖੰਨਾ,ਨਰੇਸ਼ ਅਰੋੜਾ,ਪਾਰਸ ਕੁਬੇਰ ਕੇਸਰੀ,ਅਤੇ ਵਿਦਿਆਰਥੀ ਹਾਜ਼ਰ ਹੋਏ।

 

 ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਾਲਕਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਿਦਿਅਕ ਟੂਰ ਲਗਾਇਆ
Next articleਓਸ ਭੀਮ ਦੀ ਗੱਲ ਕਰੀਏ