(ਸਮਾਜ ਵੀਕਲੀ)
ਆਉ ਸਾਰੇ ਰਲ਼ ਮਿਲਕੇ, ਇੱਕ ਇੱਕ ਬੂਟਾ ਲਾਈਏ
ਰੇਗਿਸਤਾਨ ਜੋ ਬਣਦੀ ਜਾਂਦੀ, ਧਰਤੀ ਮਾਂ ਬਚਾਈਏ
ਅੰਬ ਲਗਾਵੋ, ਜਾਮਣ ਲਾਵੋ, ਨਾਲੇ ਲਾਉ ਅਨਾਰ
ਖਾਂਦਾ ਹੈ ਇੱਕ ਸੇਬ ਰੋਜ਼ ਉਹ, ਕਦੇ ਨਾ ਹੋਏ ਬਿਮਾਰ
ਭਰਪੂਰ ਖਜ਼ਾਨਾ ਸੀ ਵਿਟਾਮਿਨ, ਕਿੰਨੂੰ ਅੰਗੂਰ ਉਗਾਈਏ
ਆਉ ਸਾਰੇ ਰਲ਼ ਮਿਲਕੇ, ਇੱਕ ਇੱਕ ਬੂਟਾ ਲਾਈਏ
ਸੜਕਾਂ ਕੰਢੇ ਟਾਹਲੀਆਂ, ਨਿੰਮਾਂ, ਕਿੱਕਰਾਂ ਲਾਵੋ ਛਾਂਵਾਂ
ਆਉਣ ਵਾਲੀਆਂ ਨਸਲਾਂ ਲਈ, ਬਣੀਏ ਅਸੀਂ ਦੁਆਵਾਂ
ਹਰਿਆ ਭਰਿਆ ਵਾਤਾਵਰਣ ਤੇ ਚੌਗਿਰਦਾ ਮਹਿਕਾਈਏ
ਆਉ ਸਾਰੇ ਰਲ਼ ਮਿਲਕੇ, ਇੱਕ ਇੱਕ ਬੂਟਾ ਲਾਈਏ
ਚਿੜੀਆਂ ਚਹਿਕਣ, ਤੋਤੇ ਟੁੱਕਣ, ਕੂ ਕੂ ਮੋਰ ਅਲਾਪਣ
ਖਿੜਕੀ ਉਹਲੇ ਕੋਇਲ ਗਾਵੇ ਸਭ ਸੁਰਾਂ ਦੇ ਹਾਣੀ ਜਾਪਣ
ਪੀਂਘਾਂ ਪਾਈਏ, ਸਾਉਣ ਮਨਾਈਏ, ਮੇਘਾ ਮੇਘਾ ਗਾਈਏ
ਆਉ ਸਾਰੇ ਰਲ਼ ਮਿਲਕੇ, ਇੱਕ ਇੱਕ ਬੂਟਾ ਲਾਈਏ
ਸੂਰਜ ਦੀ ਅੱਗ ਮੱਠੀ ਕਰੀਏ, ਚੰਨ ਨੂੰ ਰੱਖੀਏ ਠੰਡਾ
ਨਹਿਰਾਂ ਨਦੀਆਂ ਤੇ ਦਰਿਆਵਾਂ, ਵਿੱਚ ਨਾ ਉੱਗੇ ਕੰਡਾ
ਪਉਣ ਤੇ ਪਾਣੀ ਰੱਖੀਏ ਸੁਥਰਾ, ਰਜਿੰਦਰ ਰੋਗ ਹਟਾਈਏ
ਆਉ ਸਾਰੇ ਰਲ਼ ਮਿਲਕੇ, ਇੱਕ ਇੱਕ ਬੂਟਾ ਲਾਈਏ
ਰੇਗਿਸਤਾਨ ਹੈ ਬਣਦੀ ਜਾਂਦੀ, ਧਰਤੀ ਮਾਂ ਬਚਾਈਏ।
ਰਜਿੰਦਰ ਕੋਰ ਪੰਨੂੰ (ਭੈਣੀ ਸਾਹਿਬ) 9501392150