ਆਓ ਆਪਣੇ ਆਪ ਨਾਲ ਪਿਆਰ ਕਰੀਏ :

ਸੰਜੀਵ ਸਿੰਘ ਸੈਣੀ,

(ਸਮਾਜ ਵੀਕਲੀ)-ਜ਼ਿੰਦਗੀ ਇਕ ਸੰਘਰਸ਼ ਹੈ ।ਕਈ ਵਾਰ ਸਾਨੂੰ ਜ਼ਿੰਦਗੀ ਚ ਵੱਡੀ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਜਿੰਨਾ ਵੀ ਸਾਡੇ ਕੋਲ ਹੈ, ਸਾਨੂੰ ਉਸੇ ਵਿੱਚ ਹੀ ਸਬਰ ਸੰਤੋਖ ਕਰਨਾ ਚਾਹੀਦਾ ਹੈ। ਤੇ ਪ੍ਰਮਾਤਮਾ ਦਾ ਵੱਧ ਤੋਂ ਵੱਧ ਸ਼ੁਕਰਗੁਜ਼ਾਰ ਕਰਨਾ ਚਾਹੀਦਾ ਹੈ। ਜਦੋਂ ਅਸੀਂ ਸਵੇਰੇ ਉੱਠਦੇ ਹਨ, ਤਾਂ ਪ੍ਰਣ ਕਰੀਏ! ਕਿ ਅਸੀਂ ,ਸਾਰਾ ਦਿਨ ਖੁਸ਼ ਰਹਿਣਾ ਹੈ ।ਛੋਟੀਆਂ ਛੋਟੀਆਂ ਗੱਲਾਂ ਕਰਕੇ ਅਸੀਂ ਦੁਖੀ ਨਹੀਂ ਹੋਣਾ ਹੈ ।ਮੱਥੇ ਤੇ ਪਈ ਤਿਉੜੀ ਨਾਲ ਅਸੀਂ ਆਪ ਹੀ ਦੁਖੀ ਹੁੰਦੇ ਹਨ । ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਸੀਬਤ ਵਿੱਚ ਪਾ ਦਿੰਦੇ ਹਨ।ਕਈ ਵਾਰ ਅਸੀਂ ਪ੍ਰਮਾਤਮਾ ਨੂੰ ਕੋਸਦੇ ਰਹਿੰਦੇ ਹਨ ਕਿ ਤੂੰ ਮੈਨੂੰ ਇਹ ਨਹੀਂ ਦਿੱਤਾ, ਮੈਂ ਇੰਨੀ ਮਿਹਨਤ ਕੀਤੀ ।ਤੂੰ ਮੈਨੂੰ ਉਹ ਨਹੀਂ ਦਿੱਤਾ ਜਾਂ ਮੈਨੂੰ ਛੋਟੀ ਕੋਠੀ ਦਿੱਤੀ ਹੈ ਜਾਂ ਛੋਟੀ ਕਾਰ,ਜਾਂ ਮੇਰੇ ਕੋਲ ਕੁੜੀਆਂ ਹਨ, ਮੁੰਡੇ ਦੀ ਦਾਤ ਨਹੀਂ ਬਖਸ਼ੀ ,ਜਾਂ ਮੈਂ ਪ੍ਰਾਈਵੇਟ ਨੌਕਰੀ ਕਰਦਾ ਹਾਂ ,ਮੇਰੇ ਕੋਲ ਜ਼ਿਆਦਾ ਜ਼ਮੀਨ ਨਹੀਂ ਹੈ,ਜਾਂ ਮੇਰੇ ਕੋਲ ਛੋਟੀ ਕਾਰ ਹੈ ,ਹੋਰ ਵੀ ਕਈ ਤਰ੍ਹਾਂ ਦੇ ਮਨ ਮੁਟਾਵ ਮਨ ਵਿੱਚ ਹੁੰਦੇ ਹਨ ।ਇਹ ਮਨ ਮੁਟਾਵ ਦੂਜਿਆਂ ਦੀ ਤਰੱਕੀ ਦੇਖ ਕੇ ਆਉਂਦੇ ਹਨ ।

ਅਸੀਂ ਦੁਖੀ ਹੋ ਜਾਂਦੇ ਹਨ ।ਕਈ ਵਾਰ ਅਸੀਂ ਆਪਣੇ ਦੁੱਖ ਨਾਲੋਂ ਜ਼ਿਆਦਾ ਦੁਖੀ ਨਹੀਂ ਹੁੰਦੇ, ਦੂਜੇ ਦੇ ਸੁੱਖ ਨਾਲ ਜ਼ਿਆਦਾ ਦੁਖੀ ਹੋ ਜਾਂਦੇ ਹਨ ।ਜਿਨ੍ਹਾਂ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੈ ,ਸਾਨੂੰ ਉਸ ਵਿੱਚ ਹੀ ਸਬਰ ਕਰਨਾ ਚਾਹੀਦਾ ਹੈ ।ਅਕਸਰ ਸਾਡੇ ਸਮਾਜ ਵਿੱਚ ਅਜਿਹੀਆਂ ਉਦਾਹਰਨਾਂ ਹੁੰਦੀਆਂ ਹਨ ਕਿ ਜੋ ਸਾਨੂੰ ਹਮੇਸ਼ਾਂ ਖ਼ੁਸ਼ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਜੋ ਝੁੰਗੀ ਝੋਪੜੀਆਂ ਵਾਲੇ ਹੁੰਦੇ ਹਨ, ਉਹ ਹਰ ਰੋਜ਼ ਕਮਾਉਂਦੇ ਹਨ ਤੇ ਸ਼ਾਮ ਨੂੰ ਖਾ ਲੈਂਦੇ ਹਨ ।ਉਨ੍ਹਾਂ ਨੂੰ ਅਗਲੇ ਦਿਨ ਦੀ ਫ਼ਿਕਰ ਵੀ ਨਹੀਂ ਹੁੰਦੀ ਹੈ। ਫਿਰ ਵੀ ਬਹੁਤ ਵਧੀਆ ਜ਼ਿੰਦਗੀ ਗੁਜ਼ਾਰਦੇ ਹਨ । ਗ਼ਰੀਬ ਲੋਕਾਂ ਨੂੰ ਮਕਾਨ ਬਣਾਉਣ ਦੀ ਵੀ ਫਿਕਰ ਨਹੀਂ ਹੁੰਦੀ ।ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਅੱਜ ਦਾ ਦਿਨ ਵਧੀਆ ਗੁਜ਼ਰਿਆ ਹੈ । ਸੋ ਕੱਲ ਦਾ ਵੀ ਦਿਨ ਵਧੀਆ ਗੁਜ਼ਰੇਗਾ ।ਅਜਿਹੇ ਲੋਕ ਆਪਣੀ ਜ਼ਿੰਦਗੀ ਨੂੰ ਵਧੀਆ ਹੱਸ ਖੇਡ ਕੇ ਗੁਜ਼ਾਰਦੇ ਹਨ ।ਕਈ ਅਜਿਹੀ ਸਖਸ਼ੀਅਤਾਂ ਹੁੰਦੀਆਂ ਹਨ, ਜਿਨ੍ਹਾਂ ਕੋਲ ਜ਼ਿੰਦਗੀ ਬਸਰ ਕਰਨ ਲਈ ਬਹੁਤ ਹੀ ਸੀਮਤ ਸਾਧਨ ਹੁੰਦੇ ਹਨ, ਫਿਰ ਵੀ ਉਹ ਜ਼ਿੰਦਗੀ ਦੇ ਹਰ ਪਲ ਨੂੰ ਖੁਸ਼ੀ ਨਾਲ ਗੁਜ਼ਾਰਦੇ ਹਨ ।ਅਜਿਹੇ ਲੋਕ ਜਿਨ੍ਹਾਂ ਨੂੰ ਜ਼ਿੰਦਗੀ ਨਾਲ ਗਿਲੇ ਸ਼ਿਕਵੇ ਹੁੰਦੇ ਹਨ ,ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਨ । ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਨਿਉਂਦਾ ਦੇ ਦਿੰਦੇ ਹਨ ।ਅੱਜ ਕੱਲ ਤਾਂ ਵੈਸੇ ਹੀ ਜ਼ਿੰਦਗੀ ਬਹੁਤ ਛੋਟੀ ਹੈ ।ਪਤਾ ਹੀ ਨਹੀਂ ਲੱਗਦਾ ਸਮੇਂ ਦਾ ਕੀ ਕਦੋਂ ਮੌਤ ਆ ਜਾਂਦੀ ਹੈ ।ਅਕਸਰ ਅਸੀਂ ਆਮ ਸੁਣਦੇ ਹਨ ਕਿ ਬੰਦਾ ਵਿਚਾਰਾ ਭਲਾ ਚੰਗਾ ਰਾਤ ਸੋਇਆ ਸੀ ,ਸਵੇਰੇ ਉੱਠਿਆ ਹੀ ਨਹੀਂ ।ਫਿਰ ਕਿਉਂ ਅਸੀਂ ਅਜਿਹੇ ਗਿਲੇ ਸ਼ਿਕਵਿਆਂ ਕਾਰਨ ਆਪਣੀ ਜ਼ਿੰਦਗੀ ਨੂੰ ਨਰਕ ਹੀਣ ਬਣਾ ਲੈਂਦੇ ਹਨ। ਕਿਉਂ ਅਸੀਂ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਨਹੀਂ ਕਰਦੇ? ਕਿਉਂ ਅਸੀਂ ਹਮੇਸ਼ਾ ਖੁਸ਼ ਰਹਿਣਾ ਨਹੀਂ ਚਾਹੁੰਦੇ ।ਜਿੰਨਾ ਵੀ ਹੈ ,ਉਸੇ ਵਿੱਚ ਹੀ ਸਬਰ ਕਰਨਾ ਚਾਹੀਦਾ ਹੈ। ਜੇ ਅਸੀਂ ਖ਼ੁਸ਼ ਰਹਾਂਗੇ ਤਾਂ ਸਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ। ਜੇ ਅਸੀਂ ਖ਼ੁਸ਼ ਰਹਾਂਗੇ ਤਾਂ ਸਾਡੀ ਦੇਖਾ ਦੇਖੀ ਵਿੱਚ ਪਰਿਵਾਰਕ ਮੈਂਬਰ ਵੀ ਖ਼ੁਸ਼ ਰਹਿਣਾ ਸਿੱਖ ਲੈਣਗੇ।ਸੋ ਜ਼ਿੰਦਗੀ ਨੇ ਸਾਨੂੰ ਬਹੁਤ ਥੋੜ੍ਹਾ ਸਮਾਂ ਦਿੱਤਾ ਹੈ। ਜਿੰਨਾ ਵੀ ਸਮਾਂ ਦਿੱਤਾ ਹੈ ,ਇਸ ਨੂੰ ਖੁਸ਼ ਰਹਿ ਕੇ ਹੱਸ ਖੇਡ ਕੇ ਗੁਜ਼ਾਰੀਏ । ਆਪਣੇ ਆਪ ਨਾਲ ਪਿਆਰ ਕਰਨਾ ਸਿੱਖੀਏ।

ਸੰਜੀਵ ਸਿੰਘ ਸੈਣੀ, ਮੋਹਾਲੀ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਮਾਂਤਰੀ ਨਾਰੀ ਦਿਵਸ
Next articleਉਹ ਦਿਨ