HOME ਜਸਬੀਰ ਕੌਰ ਰਚਿਤ ਕਹਾਣੀ ਸੰਗ੍ਰਹਿ “ਯਾਦਗਾਰੀ ਪਿੰਡ” ਲੋਕ ਅਰਪਿਤ।

ਜਸਬੀਰ ਕੌਰ ਰਚਿਤ ਕਹਾਣੀ ਸੰਗ੍ਰਹਿ “ਯਾਦਗਾਰੀ ਪਿੰਡ” ਲੋਕ ਅਰਪਿਤ।

4

ਜਾਰੀ ਕਰਤਾ: ਡਾ. ਚਰਨਜੀਤ ਸਿੰਘ ਗੁਮਟਾਲਾ 91 9417533060

ਡਾ.ਚਰਨਜੀਤ ਸਿੰਘ ਗੁਮਟਾਲਾ

ਅੰਮ੍ਰਿਤਸਰ   (ਸਮਾਜ ਵੀਕਲੀ)  : ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਐਲਡੈਰੈਡੋ ਰੈਸਟੋਰੈਂਟ ਸੀ-ਬਲਾਕ ਰਣਜੀਤ ਐਵਿਿਨਊ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਸਾਹਿਤ ਦੀ ਨਾਮਵਰ ਲੇਖਿਕਾ ਜਸਬੀਰ ਕੌਰ ਦਾ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ “ਯਾਦਗਾਰੀ ਪਿੰਡ” ਪਾਠਕਾਂ ਲਈ ਲੋਕ ਅਰਪਿਤ ਕੀਤਾ ਗਿਆ।ਇਸ ਰਸਮ ਵਿਚ ਉਨ੍ਹਾਂ ਦੇੇ ਵਿਦਵਾਨ ਲੇਖਕ  ਪਤੀ ਤੇ ਮੰਚ ਦੇ ਸਰਪ੍ਰਸਤ ਪ੍ਰੋ. ਮੋਹਣ ਸਿੰਘ, ਸਪੁੱਤਰ ਜਸਮੋਹਣ ਸਿੰਘ ਅਤੇ ਸਪੁੱਤਰੀ  ਪਵਨਜੀਤ( ਅੰਗਰਜੀ ਲੈਕਚਰਾਰ ), ਜਵਾਈ  ਅਵਤਾਰ ਸਿੰਘ (ਹੈਪੀ) ਤੋਂ ਇਲਾਵਾ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ, ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਹਰਦੀਪ ਸਿੰਘ ਚਾਹਲ, ਮੰਚ ਦੇ ਪ੍ਰਧਾਨ ਸੁਰਿੰਦਰ ਜੀਤ ਸਿੰਘ ਬਿੱਟੂ , ਖ਼ਜ਼ਾਨਚੀ ਜਤਿੰਦਰ ਪਾਲ ਸਿੰਘ, , ਕਵਲਜੀਤ ਸਿੰਘ ਭਾਟੀਆ, ਰਾਜਵਿੰਦਰਜੀਤ ਸਿੰਘ ਗਿੱਲ, ਜਸਪਾਲ ਸਿੰਘ, ਰਜਿੰਦਰ ਸਿੰਘ ਬਾਠ, ਬਲਬੀਰ ਸਿੰਘ ਰੰਧਾਵਾ, ਕੁਲਦੀਪ ਸਿੰਘ ਬੋਪਾਰਾਏ , ਉੱਘੇ ਕਾਰੋਬਾਰੀ ਰਾਜਿੰਦਰ ਸਿੰਘ ਮਰਵਾਹਾ, ਹਰਪਾਲ ਸਿੰਘ ਆਹਲੂਵਾਲੀਆ,ਹਰਦੇਸ਼ ਦਵੇਸਰ ਆਦਿ ਨੇ ਭਾਗ ਲਿਆ।

            ਕਹਾਣੀ ਸੰਗ੍ਰਹਿ ਯਾਦਗਾਰੀ ਪਿੰਡ ਵਿੱਚ ਦਰਜ਼ ਕਹਾਣੀਆਂ ਦੇ ਵਿਸ਼ਾ-ਵਸਤੂ ਸਬੰਧੀ ਰਾਜਵਿੰਦਰ ਸਿੰਘ ਗਿੱਲ ਨੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਕਹਾਣੀ “ਯਾਦਗਾਰੀ ਪਿੰਡ” ਦੀ ਕਹਾਣੀ ਉਨ੍ਹਾਂ ਨਾਲ ਨੇੜਿਓਂ ਜੁੜੇ ਪਿੰਡ ਕਤਲੇ ਸਬੰਧੀ ਹੈ। ਕਹਾਣੀ ਦੇ ਪਾਤਰ ਪੰਜਾਬ ਦੀ ਪ੍ਰਹਾਉਣਚਾਰੀ ਦੀ ਯਥਾਰਥਕ ਅਤੇ ਗੌਰਵਮਈ ਝਲਕ ਪੇਸ਼ ਕਰਦੇ ਹਨ। ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਜਸਬੀਰ ਕੌਰ ਪੰਜਾਬੀ ਸਾਹਿਤ ਦੀ ਬਹੁ-ਵਿਧਾਵੀ ਲੇਖਿਕਾ ਹੈ ਜਿਸ ਨੇ ਨਾਵਲ,ਨਿਬੰਧ, ਕਵਿਤਾ, ਸਫ਼ਰਨਾਮਾ ਅਤੇ ਸੰਪਾਦਕੀ ਦੇ ਨਾਲ ਨਾਲ ਸਫ਼ਲ ਕਹਾਣੀ ਲੇਖਿਕਾ ਵਜੋਂ ਸਥਾਪਤੀ ਹਾਸਲ ਕੀਤੀ ਹੈ। ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਜਸਬੀਰ ਕੌਰ ਵੱਲੋਂ ਪੰਜਾਬੀ ਸਾਹਿਤ ਦੇ ਖਜ਼ਾਨੇ ਵਿੱਚ ਪਾਏ ਮੁੱਲਵਾਨ ਯੋਗਦਾਨ ਲਈ ਪ੍ਰੇਰਨਾ ਸਰੋਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੁੱਧੀਮਾਨ ਅਤੇ ਪ੍ਰੌੜ੍ਹ ਵਿਦਵਾਨ ਲੇਖਕ ਪ੍ਰੋ. ਮੋਹਣ ਸਿੰਘ ਜੀ ਦਾ ਜੀਵਨ ਸਾਥ ਸ੍ਰੀਮਤੀ ਜਸਬੀਰ ਕੌਰ ਲਈ ਵੱਡਾ ਆਸਰਾ ਹੈ। ਵਰਨਣਯੋਗ ਹੈ ਕਿ ਪੰਜਾਬੀ ਅਖਬਾਰਾਂ ਵਿੱਚ ਪ੍ਰੋ. ਮੋਹਣ ਸਿੰਘ ਜੀ ਦੀਆਂ ਗਹਿਰੇ ਅਰਥ ਸਮੋਈ ਰਚਨਾਵਾਂ ਪਾਠਕਾਂ ਦੇ ਸਨਮੁੱਖ ਅਕਸਰ ਹੀ ਹੁੰਦੀਆਂ ਹਨ।

            ਇਸ ਕਹਾਣੀ ਸੰਗ੍ਰਹਿ 21 ਕਹਾਣੀਆਂ ਹਨ  ਜਿਨ੍ਹਾਂ ਦੇ ਸਿਰਲੇਖ ਨਾਸਤਿਕ, ਇੱਕ ਅੰਨ੍ਹੀ ਘਾਟੀ, ਖੜੋਤ ‘ਚ ਬਹਾਰ, ਕੀਮਤੀ ਔਲਾਦ, ਇਹ ਕੀ ਭਾਣਾ ਵਰਤ ਗਿਆ, ਮਨ ਦੀ ਉਥਲ ਪੁਥਲ, ਲੈਪਟੌਪ, ਗਿਰਝਾਂ, ਦੋਂਹ ਘਰਾਂ ਦਾ ਪ੍ਰਾਹੁਣਾ, ਕਰੋਪੀ ਕੁਦਰਤ ਦੀ, ਵਖਰੇਵਾਂ, ਦਵਾਰਾ ਹੱਸਦਾ ਰਹੇ,ਔਰਤ ਪਰਾਈ ਨਹੀਂ ਹੈ, ਅਨੋਖੀ ਸੈਰ, ਥੁੜਾਂ ਮਾਰੇ ਲੋਕ, ਆਪਣਾ ਕੁਝ ਨਾ ਰਿਹਾ, ਮੈਂ ਜੂ ਹਾਂ, ਬਾਂਦਰ, ਇੰਤਜ਼ਾਰ ਅਤੇ ਬਿਗਾਨਾ ਧਨ ਹਨ। ਇਹ ਚੌਧਵੀਂ ਪੁਸਤਕ ਹੈ  ਜੋ ਕਿ ਆਜ਼ਾਦ ਬੁੱਕ ਡੀਪੂ, ਹਾਲ ਬਜ਼ਾਰ ਅੰੰਿਮ੍ਰਤਸਰ ਨੇ ਪ੍ਰਕਾਸ਼ਿਤ ਕੀਤੀ ਹੈ।ਉਨ੍ਹਾਂ ਦੇ 5  ਕਹਾਣੀ ਸੰਗ੍ਰਹਿ, 2 ਨਾਵਲ,1 ਸਫਰਨਾਮਾ,1 ਵਾਰਤਕ, 1 ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ, 1 ਅਨੁਵਾਦਿਤ ਕਹਾਣੀ ਸੰਗ੍ਰਹਿ1 ਲੇਖ ਸੰਗ੍ਰਹਿ, 1 ਕਾਵਿ ਸੰਗ੍ਰਹਿ ,ਇਕ ਗੁਰੂ ਨਾਨਕ ਬਾਣੀ ਵਿੱਚੋਂ 500 ਸੰਦੇਸ਼ਾਂ ਦਾ ਸੰਗ੍ਰਹਿ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੀਟੀ ਯੂਨੀਵਰਸਿਟੀ ਵੱਲੋਂ ਡਰੱਗ ਡਿਸਕਵਰੀ ‘ਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਨਵੀਨਤਮ ਸਿਹਤ ਸੇਵਾਵਾਂ ਵੱਲ ਇੱਕ ਮਹੱਤਵਪੂਰਨ ਕਦਮ
Next articleਬੰਗਲਾਦੇਸ਼ ‘ਚ ਹਿੰਦੂ ਨੇਤਾ ਦੀ ਕੁੱਟ-ਕੁੱਟ ਕੇ ਹੱਤਿਆ, ਬਦਮਾਸ਼ਾਂ ਨੇ ਉਸ ਨੂੰ ਘਰੋਂ ਅਗਵਾ ਕਰ ਲਿਆ ਸੀ