(ਸਮਾਜ ਵੀਕਲੀ)
ਐਪਾੱਸਟ੍ਰਾਫ਼ੀ/ਛੁੱਟ–ਮਰੋੜੀ
ਗੁਰਮੁਖੀ ਵਿੱਚ ਕਈ ਥਾਈਂ ਤੁਸੀਂ ਆਹ ਕਾੱਮਾ (‘) ਜਿਹਾ, ਕਈ ਅੱਖਰਾਂ ਦੇ ਮੂਹਰੇ ਲੱਗਿਆ ਦੇਖਿਆ ਹੋਵੇਗਾ। ਇਹਨੂੰ ਅੰਗਰੇਜ਼ੀ ਵਿੱਚ ਐਪਾੱਸਟ੍ਰਾਫ਼ੀ ਤੇ ਪੰਜਾਬੀ ਵਿੱਚ ਛੁੱਟ–ਮਰੋੜੀ ਆਖਿਆ ਜਾਂਦਾ ਹੈ। ਇਹ ਉਦੋਂ ਕਾੱਮਾ ਨਹੀਂ ਹੁੰਦਾ ਜਦੋਂ ਕਿਸੇ ਪੂਰੇ ਸ਼ਬਦ ਨੂੰ ਅਧੂਰਾ ਲਿਖਣ ਲੱਗਿਆਂ ਉਹਦੇ ਸਾਹਵੇਂ ਵਰਤਿਆ ਜਾਂਦਾ ਹੈ ਜਿਵੇਂ ਕਿ – ‘ਚ (ਵਿੱਚ), ‘ਤੇ (ਉੱਤੇ) ਆਦਿ।
ਲਿਖਤ ਵਿੱਚ ਰਵਾਨਗੀ ਦੀ ਵਜ੍ਹਾ ਕਰਕੇ ਜਾਂ ਵਜ਼ਨ ਨੂੰ ਦਰੁੱਸਤ ਰੱਖਣ ਲਈ ਬਹੁਤੀ ਵਾਰੀ ‘ਵਿੱਚ’ ਅਤੇ ‘ਉੱਤੇ’ ਸ਼ਬਦ ਨੂੰ ਛੁੱਟ–ਮਰੋੜੀ ਨਾਲ਼ ਅਧੂਰਾ ਲਿਖ ਕੇ ਪੂਰਿਆ ਜਾਂਦਾ ਹੈ – ‘ਚ, ‘ਤੇ।
ਲਿਖਤ ਵਿੱਚ ਇਨ੍ਹਾਂ ਦੀ ਵਰਤੋਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਵਿੱਚ ਨੂੰ (‘ਚ) ਲਿਖਣ ਲੱਗਿਆਂ ਜੇ ਛੁੱਟ–ਮਰੋੜੀ ਨਾ ਵੀ ਪਾਈ ਜਾਵੇ (ਚ) ਤਾਂ ਵੀ ਸਰ ਜਾਂਦਾ ਹੈ ਕਿਉਂਕਿ ਛੁੱਟ–ਮਰੋੜੀ ਦੀ ਅਣਹੋਂਦ ਵਿੱਚ ਵੀ ਅਰਥਾਂ ਵਿੱਚ ਅਸਪਸ਼ਟਤਾ ਨਹੀਂ ਆਉਂਦੀ
ਪਰ ਜਦੋਂ ਉੱਤੇ ਨੂੰ (ਤੇ) ਬਿਨਾਂ ਛੁੱਟ–ਮਰੋੜੀ ਤੋਂ ਲਿਖਿਆ ਜਾਂਦਾ ਹੈ ਤਾਂ ਲਿਖਿਤ ਦੇ ਅਰਥ ਅਸਪਸ਼ਟ ਹੋਣਾ ਦੀ ਸੰਭਾਵਨਾ ਬਣ ਜਾਂਦੀ ਹੈ ਕਿਉਂਕਿ ਪੰਜਾਬੀ ਭਾਸ਼ਾ ਵਿੱਚ (ਤੇ) ਇੱਕ ਯੋਜਕ ਵੀ ਹੈ।
**ਬਿਨਾਂ ਛੁੱਟ–ਮਰੋੜੀ ਤੋਂ (ਤੇ) ਵਾਲ਼ਾ ਵਾਕ – ਮੈਂ ਤੇ ਉਹ, ਉਹਦੇ ਤੇ ਕੁਝ ਨਾ ਬੋਲੇ ਸੋ ਮਾਮਲਾ ਠੰਢਾ ਹੋ ਗਿਆ।
**ਦਰੁੱਸਤ ਵਾਕ – ਮੈਂ ਤੇ ਉਹ, ਉਹਦੇ ‘ਤੇ ਕੁਝ ਨਾ ਬੋਲੇ…….।
ਸੋ ਜਦੋਂ ਵੀ ਕਦੇ ਤੁਸੀਂ ਉੱਤੇ ਨੂੰ ਅੱਖਰ ਰੂਪ ਵਿੱਚ (ਤੇ) ਲਿਖਣਾ ਹੋਵੇ ਤਾਂ ਇਸ ਦੇ ਸਾਹਵੇਂ ਛੁੱਟ–ਮਰੋੜੀ (‘ਤੇ) ਜ਼ਰੂਰ ਵਰਤੋ ਜੀ।
ਡਾ. ਸਵਾਮੀ ਸਰਬਜੀਤ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly