*ਆਓ ਮਲੇਰੀਆ ਬਾਰੇ ਜਾਣੀਏਂ*

ਜਗਤਾਰ ਸਿੰਘ ਸਿੱਧੂ

(ਸਮਾਜ ਵੀਕਲੀ)

25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਤੇ ਵਿਸ਼ੇਸ

ਮਲੇਰੀਆ ਇੱਕ ਜਾਨਲੇਵਾ ਬੁਖਾਰ ਹੈ ਜੋ ਕਿ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਹੈ। ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਵੱਜੋਂ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ। ਇਸ ਦਿਹਾੜੇ ਤੇ ਮਲੇਰੀਆ ਨੂੰ ਜੜੋਂ ਉਖਾੜਨ ਦੇ ਮੰਤਵ ਵੱਜੋਂ ਇੱਕ ਸਲੋਗਨ ਦਿੱਤਾ ਜਾਂਦਾ ਹੈ ਜ਼ੋ ਕਿ ਇਸ ਸਾਲ ਲਈ ” ਨਵੀਨਤਾ ਦੀ ਵਰਤੋਂ ਮਲੇਰੀਆ ਬੀਮਾਰੀ ਦਾ ਬੋਝ ਘਟਾਈਏ ਅਤੇ ਜਾਨਾਂ ਬਚਾਈਏ” (Harness innovation to reduce the malaria disease burdun and save lives) ਦਿੱਤਾ ਗਿਆ ਹੈ। ਵਿਸ਼ਵ ਮਲੇਰੀਆ ਦਿਵਸ ਦੀ ਸ਼ੁਰੂਆਤ ਮਈ 2007 ਨੂੰ ਵਿਸ਼ਵ ਸਿਹਤ ਅਸੈਂਬਲੀ ਦੇ 7ਵੇਂ ਸੈਸ਼ਨ ਵਿੱਚ ਹੋਈ।

ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੈਫ)ਨੇ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਕਿ ਮੱਛਰਾਂ ਦੇ ਕੱਟਣ ਨਾਲ ਹਨ ਸਾਲ 8.5 ਲੱਖ ਮੌਤਾਂ ਹਰ ਸਾਲ ਹੋ ਜਾਂਦੀਆਂ ਹਨ। ਮਲੇਰੀਆ ਨਾਲ ਵਿਸ਼ਵ ਪੱਧਰ ਤੇ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ ਵਿੱਚ ਨਾਈਜੀਰੀਆ,ਸਹਾਰਾ ਅਫਰੀਕਾ ਤੋਂ ਇਲਾਵਾ ਤਨਜ਼ਾਨੀਆ, ਯੂਗਾਂਡਾ,ਮੌਜੰਬੀਕ, ਇੰਡੋਨੇਸ਼ੀਆ ਅਤੇ ਮੀਆਂਮਾਰ ਸ਼ਾਮਿਲ ਹਨ। ਸੰਸਾਰ ਪੱਧਰ ਤੇ 2011 ਵਿੱਚ ਹੋਏ ਮਲੇਰੀਆ ਦੇ 216 ਮਿਲੀਅਨ ਕੇਸਾਂ ਵਿੱਚੋਂ 445000 ਲੋਕਾਂ ਦੀ ਮੌਤ ਹੋ ਗਈ ਸੀ। ਭਾਰਤ ਵਿੱਚ 2010 ਵਿੱਚ 1018 ਮੌਤਾਂ ਹੋਈਆਂ ਸਨ। ਇਸੇ ਤਰ੍ਹਾਂ 2014 ਵਿੱਚ ਰਾਸ਼ਟਰੀ ਪੱਧਰ ਤੇ ਹੋਏ ਸਵਾ ਮਿਲੀਅਨ ਮਲੇਰੀਆ ਮਰੀਜ਼ਾਂ ਵਿੱਚੋਂ 561 ਮੌਤਾਂ ਹੋਈਆਂ। ਸਾਲ 2017 ਵਿੱਚ ਭਾਰਤ ਅੰਦਰ ਤਕਰੀਬਨ 4 ਲੱਖ 36 ਹਜ਼ਾਰ ਅਤੇ ਪੰਜਾਬ ਵਿੱਚ 796 ਮਲੇਰੀਏ ਦੇ ਕੇਸ ਸਾਹਮਣੇ ਆਏ।

ਇਸ ਤਰ੍ਹਾਂ 2019 ਵਿੱਚ ਸੂਬੇ ਅੰਦਰ 920 ਲੋਕ ਮਲੇਰੀਆ ਪੀੜਿਤ ਪਾਏ ਗਏ। ਪਿਛਲੇ ਦੋ ਸਾਲਾਂ ਵਿੱਚ ਤਕਰੀਬਨ ਦਸ ਹਜ਼ਾਰ ਕੇਸ ਰਿਪੋਰਟ ਹੋਏ ਹਨ। ਪਰ ਪੰਜਾਬ ਵਿੱਚ ਮਲੇਰੀਆ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਬਹੁਤੀ ਜ਼ਿਆਦਾ ਨਹੀਂ ਹੈ। ਜਿੱਥੇ ਕੇਂਦਰ ਸਰਕਾਰ ਵੱਲੋਂ 2030 ਤੱਕ ਦੇਸ਼ ਨੂੰ ਪੋਲੀਓ ਦੀ ਤਰ੍ਹਾਂ ਮਲੇਰੀਆ ਮੁਕਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਉੱਥੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ 2017 ਤੋਂ 2021 ਤੱਕ ਇਸਨੂੰ ਪੂਰੀ ਤਰ੍ਹਾਂ ਜੜਾਂ ਤੋਂ ਉਖਾੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਿਸ ਦੇ ਸਿੱਟੇ ਵਜੋਂ ਉਮੀਦ ਹੈ ਕਿ ਨੇੜ ਭਵਿੱਖ ਵਿਚ ਪੰਜਾਬ ਮਲੇਰੀਆ ਮੁਕਤ ਹੋ ਸਕੇਗਾ।

*ਕਾਰਨ ਅਤੇ ਲੱਛਣ*
ਮਲੇਰੀਆ ਦਾ ਕਾਰਨ ਐਨੋਫਲੀਜ ਮਾਦਾ ਮੱਛਰ ਬਣਦਾ ਹੈ। ਜੋ ਕਿ ਗੰਦੇ ਪਾਣੀ ਵਿੱਚ ਪਨਪਦਾ ਹੈ। ਇਹ ਮੱਛਰ ਰਾਤ ਵੇਲੇ ਕੱਟਦਾ ਹੈ। ਠੰਡ ਲੱਗ ਕੇ ਕਾਂਬੇ ਨਾਲ ਬੁਖਾਰ ਚੜ੍ਹਨਾ, ਪਸੀਨਾ ਆ ਕੇ ਬੁਖਾਰ ਉਤਰ ਜਾਣਾ, ਤੀਜੇ ਦਿਨ ਬੁਖਾਰ (ਤੇਈਆ ਤਾਪ) ,ਤੇਜ ਬੁਖਾਰ,ਸਿਰਦਰਦ, ਉਲਟੀਆਂ, ਥਕਾਵਟ ਮਲੇਰੀਆ ਦੇ ਲੱਛਣ ਹਨ।

*ਸਾਵਧਾਨੀਆਂ*
ਵਰਤੋਂ ਵਿੱਚ ਆਉਣ ਵਾਲੇ ਕੂਲਰਾਂ ਦਾ ਦਾ ਪਾਣੀ ਹਰ ਹਫ਼ਤੇ ਕੱਢ ਕੇ ਸੁਕਾ ਕੇ ਬਦਲਣਾ ਚਾਹੀਦਾ ਹੈ। ਪਾਣੀ ਵਾਲੀਆਂ ਟੈਂਕੀਆਂ ਚੰਗੀ ਤਰ੍ਹਾਂ ਢੱਕ ਕੇ ਰੱਖੋ। ਛੱਤ ਤੇ ਪੲੇ ਕਬਾੜ, ਵੀ ਟਾਇਰਾਂ,ਡਰੰਮਾ ਆਦਿ ਵਾਧੂ ਪੲੇ ਬਰਤਨਾਂ ਵਿੱਚ ਬਰਸਾਤ ਦਾ ਪਾਣੀ ਜਮ੍ਹਾਂ ਹੋਣ ਕਾਰਨ ਮੱਛਰਾਂ ਨੂੰ ਪਣਪਨ ਦਾ ਮਾਹੌਲ ਮਿਲ ਜਾਂਦਾ ਹੈ। ਕਿਤੇ ਵੀ ਇੱਕ ਹਫ਼ਤਾ ਸਾਫ ਪਾਣੀ ਖੜ੍ਹਾ ਹੋਣ ਕਾਰਨ ਲਾਰਵਾ ਪੈਦਾ ਹੋ ਜਾਂਦਾ ਹੈ। ਫਿਰ ਪਿਊਪਾ ਤੋਂ ਬਾਅਦ ਪੂਰਾ ਮੱਛਰ ਹੋਂਦ ਵਿੱਚ ਆ ਜਾਂਦਾ ਹੈ। ਮਲੇਰੀਆ ਤੋਂ ਬਚਣ ਆਲੇ ਦੁਆਲੇ ਦੀ ਸਫਾਈ ਕਰਵਾਈ ਜਾਵੇ। ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ। ਪੰਚਾਇਤਾਂ,ਸਮਾਜ ਸੇਵਾ ਸੰਸਥਾਵਾਂ, ਪੇਂਡੂ ਨੌਜਵਾਨ ਕੱਲਬਾਂ, ਮਿਉਂਸਪਲ ਕਮੇਟੀਆਂ ਆਦਿ ਨਾਲ ਤਾਲਮੇਲ ਕਰਕੇ ਸਪਰੇਅ ਕਰਵਾਈ ਜਾ ਸਕਦੀ ਹੈ। ਨਾਲੀਆਂ ਵਿੱਚ ਵਰਤਿਆ ਹੋਇਆ ਕਾਲਾ ਤੇਲ ਪਾਇਆ ਜਾ ਸਕਦਾ ਹੈ।

ਸਿਹਤ ਵਿਭਾਗ ਦੇ ਬਹੁਮੰਤਵੀ ਸਿਹਤ ਕਾਮੇ ਅਤੇ ਸੁਪਰਵਾਈਜਰ ਮਲੇਰੀਆ ਬਾਰੇ ਲੋਕਾਂ ਦੇ ਘਰ ਘਰ ਜਾ ਕੇ ਸਿਹਤ ਸਿੱਖਿਆ ਦਿੰਦਿਆਂ ਸੱਕੀ ਮਰੀਜਾਂ ਦੀਆਂ ਲਹੂ ਲੇਪਣ ਸਲਾਈਡਾਂ ਬਣਾ ਕੇ ਸੰਬੰਧਿਤ ਪ੍ਰਯੋਗਸ਼ਾਲਾ ਵਿੱਚ ਆਪ ਦੇ ਕੇ ਨਤੀਜਾ ਮਰੀਜ਼ ਦੇ ਘਰ ਦੱਸ ਕੇ ਆਉਂਦੇ ਹਨ। ਮਲੇਰੀਆ ਪੀੜਤ ਮਰੀਜ਼ਾਂ ਨੂੰ ਇਹ ਮੁਲਾਜ਼ਮ ਘਰ ਜਾ ਕੇ ਇਲਾਜ ਕਰਦੇ ਹਨ। ਪਹਿਲਾਂ ਪਲੇਗ ਫਿਰ ਪੋਲੀਓ ਸਮੇਤ ਹੋਰ ਕਈ ਬੀਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਨ ਵਾਲੇ ਇਹਨਾਂ ਬਹੁਮੰਤਵੀ ਸਿਹਤ ਕਾਮਿਆਂ ਦਾ ਚੰਨੀ ਸਰਕਾਰ ਨੇ ਬੱਝਵਾਂ ਸਫ਼ਰੀ ਭੱਤਾ ਬੰਦ ਕਰ ਦਿੱਤਾ ਹੈ। ਪਰ ਫਿਰ ਵੀ ਇਹ ਮੁਲਾਜ਼ਮਾਂ ਨੇ ਘਰ ਘਰ ਜਾਣ ਦਾ ਬਾਈਕਾਟ ਨਾ ਕਰਕੇ ਨਿਰੰਤਰ ਸੇਵਾ ਚ ਜੁਟੇ ਹਨ। ਸੋ ਭਗਵੰਤ ਸਿੰਘ ਮਾਨ ਜੀ ਨੂੰ ਹੁਣ ਚਾਹੀਦਾ ਕਿ ਇਹਨਾਂ ਮੁਲਾਜ਼ਮਾਂ ਦੇ ਬੰਦ ਕੀਤੇ ਭੱਤੇ ਬਹਾਲ ਕਰਨ।

*ਜਗਤਾਰ ਸਿੰਘ ਸਿੱਧੂ*
*ਪਿੰਡ ਰੁਲਦੂ ਸਿੰਘ ਵਾਲਾ*
*ਤਹਿ ਧੂਰੀ ਜ਼ਿਲ੍ਹਾ ਸੰਗਰੂਰ*
*9814107374*

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲਾਂ ਵਿੱਚਮਲੇਰੀਆ ਜਾਗਰੂਕਤਾ ਕੈਂਪ ਲਗਾਏ
Next articleਬਾਦਸ਼ਾਹ ਦੀ ਸਾਦਗੀ