HOME ਤੱਕੀਆ ਪੀਰਾਂ ਦਾ ਸਾਂਈ ਦੇਈਏ ਸ਼ਾਹ ਕਾਦਰੀ ਜੀ ਦਾ ਸਲਾਨਾ ਜੋੜ ਮੇਲਾ...

ਤੱਕੀਆ ਪੀਰਾਂ ਦਾ ਸਾਂਈ ਦੇਈਏ ਸ਼ਾਹ ਕਾਦਰੀ ਜੀ ਦਾ ਸਲਾਨਾ ਜੋੜ ਮੇਲਾ ਧੂਮਧਾਮ ਨਾਲ ਸੰਪੰਨ

4
ਨਵਾਂਸ਼ਹਿਰ / ਕਾਠਗੜ੍ਹ    (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ)  ਕਾਠਗੜ੍ਹ ਮੋੜ ‘ਤੇ ਸਥਿਤ ਪਿੰਡ ਚਾਹਲ (ਬਲਾਚੌਰ) ਵਿਖੇ ਤੱਕੀਆ ਪੀਰਾਂ ਦਾ ਸਾਂਈ ਦੇਈਏ ਸ਼ਾਹ ਕਾਦਰੀ ਜੀ ਦਾ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਅਬਦੁਲੇ ਸ਼ਾਹ ਕਾਦਰੀ ਜਨਤੀ ਦੀ ਰਹਿਨੁਮਾਈ ਹੇਠ ਬਹੁਤ ਹੀ ਸ਼ਰਧਾ, ਭਾਵਨਾ ਅਤੇ ਧੂਮਧਾਮ ਨਾਲ ਸੰਪੰਨ ਹੋ ਗਿਆ। ਦੋ ਦਿਨ ਚੱਲੇ ਇਸ ਧਾਰਮਿਕ ਸਮਾਗਮ ਵਿੱਚ ਇਲਾਕੇ ਅਤੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੇ ਪ੍ਰਬੰਧਾਂ ਅਤੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਕੁਲਵਿੰਦਰ ਸਿੰਘ ਭਰਥਲਾ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 27 ਮਈ ਨੂੰ ਦਰਬਾਰ ‘ਤੇ ਰਵਾਇਤੀ ਤੌਰ ‘ਤੇ ਚਿਰਾਗ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ, ਜਿਸ ਵਿੱਚ ਸ਼ਰਧਾਲੂਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਮੇਲੇ ਦੇ ਦੂਜੇ ਦਿਨ 28 ਮਈ ਨੂੰ ਦੁਪਿਹਰ 1 ਵਜੇ ਮੁੱਖ ਸੱਭਿਆਚਾਰਕ ਅਤੇ ਮਨੋਰੰਜਨ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਬਾਈ ਸ਼ਿੰਗਾਰਾ ਮੈਂਟਲ (ਗੋਲਡ ਮੈਡਲਿਸਟ) ਐਂਡ ਪਾਰਟੀ ਵੱਲੋਂ ਸ਼ਾਨਦਾਰ ਸਮਾਜਿਕ ਤੇ ਹਾਸਰਸ ਡਰਾਮਾ ਪੇਸ਼ ਕੀਤਾ ਗਿਆ। ਇਸ ਡਰਾਮੇ ਨੇ ਮੇਲੇ ਵਿੱਚ ਪਹੁੰਚੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਅਤੇ ਖੂਬ ਤਾਲੀਆਂ ਬਟੋਰੀਆਂ। ਦਰਬਾਰ ਕਮੇਟੀ ਵੱਲੋਂ ਮੇਲੇ ਦੌਰਾਨ ਆਈਆਂ ਸੰਗਤਾਂ ਲਈ ਦੋਵੇਂ ਦਿਨ ਲੰਗਰ ਅਟੁੱਟ ਵਰਤਾਏ ਗਏ ਅਤੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਬੈਠਣ ਅਤੇ ਹੋਰ ਸਹੂਲਤਾਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਇਸ ਸਲਾਨਾ ਜੋੜ ਮੇਲੇ ਨੂੰ ਸਫ਼ਲ ਬਣਾਉਣ ਵਿੱਚ ਰਾਮਜੀ ਦਾਸ ਸਾਬਕਾ ਸਰਪੰਚ, ਹੰਸ ਸੇਵਾਦਾਰ, ਮਗਨਦੀਪ ਸਿੰਘ, ਕੁਲਵੰਤ ਸਿੰਘ ਸਰਪੰਚ ਚਾਹਲਾਂ, ਪ੍ਰੇਮਾ ਸਾਬਕਾ ਸਰਪੰਚ ਭਰਥਲਾ, ਕਮਲਦੀਪ ਸ਼ਰਮਾ ਪ੍ਰਧਾਨ, ਨੰਦ ਲਾਲ ਖਟਾਣਾ, ਉਮਰੇ ਸ਼ਾਹ, ਰਕੇਸ਼ ਸਪਰਾ, ਕਾਲਾ ਹਲਵਾਈ, ਅਜੇ ਟੈਂਟ ਹਾਊਸ, ਨਵੂ ਐਂਡ ਤਨੂ, ਮੋਹਿਤ ਭਰਥਲਾ, ਪ੍ਰੀਤ ਅਤੇ ਇਲਾਕੇ ਦੀਆਂ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਤੇ ਪਤਵੰਤੇ ਸੱਜਣਾਂ ਨੇ ਹਾਜ਼ਰ ਹੋ ਕੇ ਆਪਣਾ ਅਹਿਮ ਯੋਗਦਾਨ ਪਾਇਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ: ਜਥੇਦਾਰ ਸਾਹਦੜਾ ਦੀ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਚ ਘਰ ਵਾਪਸੀ : ਹਨੀ ਟੋਂਸਾ
Next articleਬਲਾਚੌਰ ਦੇ ਪਿੰਡਾਂ ਦਾ ਹੋਵੇਗਾ ਸਰਵਪੱਖੀ ਵਿਕਾਸ: ਬ੍ਰਿਗੇਡੀਅਰ ਰਾਜ ਕੁਮਾਰ