ਫਗਵਾੜਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੇ ਵਿਹੜੇ ਹੋ ਰਹੇ ਨਾਟਕ ਮੇਲੇ ਦੇ ਤੀਜੇ ਦਿਨ ਨਾਟਕ ਮਨਜੀਤ ਬੱਲ ਦੀ ਕਹਾਣੀ ਤੇ ਅਧਾਰਿਤ ਡ. ਦੇਵਿੰਦਰ ਕੁਮਾਰ ਦਾ ਲਿਖਿਆ ਨਾਟਕ “ਸੀਰੀ” ਟੀਮ ਦੇ ਇੰਚਾਰਜ ਬੀਬਾ ਕੁਲਵੰਤ ਤੇ ਡਾਇਰੈਕਟਰ ਰਣਜੀਤ ਜੀ ਦੀ ਸਰਪ੍ਰਸਤੀ ਹੇਠ ਖੇਡਿਆ ਗਿਆ। ਜਿਸ ਦਾ ਉਦਘਾਟਨ ਸ੍ਰੀ ਚਰੰਜੀ ਲਾਲ ਜੀ ਕੌਂਸਲਰ ਪ੍ਰਧਾਨ ਬੀ ਐਸ ਪੀ ਫਗਵਾੜਾ ਨੇ ਕੀਤਾ। ਸ਼ਮਾਂ ਰੌਸ਼ਨ ਸ੍ਰੀ ਹਰਭਜਨ ਲਾਲ ਜੀ ਨੇ ਕੀਤੀ। ਇਸ ਮੌਕੇ ਤੇ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਤੇ ਮੁਲਾਜਮ ਆਗੂ ਸੁਰਿੰਦਰ ਪੁਆਰੀ ਜੀ ਨੇ ਆਪਣੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕਰਦੇ ਹੋਏ ਸਰਮਾਏਦਾਰੀ ਸਿਆਸੀ ਸਰਪ੍ਰਸਤੀ ਦੇ ਨਸ਼ੇ ਵਿੱਚ ਕੰਮ/ਪੈਸਾ ਦੇ ਲਾਲਚ ਵਿੱਚ ਨਸ਼ੇ ਨੂੰ ਆਦੀ ਸਿਰਫ਼ ਦੁਸਰੇ ਨੋਜਵਾਨਾਂ ਨੂੰ ਹੀ ਨਹੀਂ ਆਪਣੀ ਪੀੜੀ ਨੂੰ ਵੀ ਨਸ਼ੇ ਦਾ ਆਦੀ ਵੀ ਬਣਾ ਰਹੇ ਹਨ ਪੰਜਾਬ ਅਜ ਸੰਤਾਪ ਭੁਗਤ ਰਿਹਾ ਹੈ ਮਾਂਵਾਂ ਦੇ ਪੁੱਤ ਬੇਵਕਤੀ ਦੁਨੀਆਂ ਤੋ ਜਾ ਰਹੇ ਹਨ ਆਉ ਮਿਲਕੇ ਡਰਗ ਮਾਫੀਆ ਦੇ ਖਿਲਾਫ਼ ਲੜਾਈ ਲੜਿਏ ਤੇ ਬਚਿਆਂ ਨੂੰ ਸਿਖਿਆ ਨਾਲ ਲੈਸ ਕਰਕੇ ਸਿਰੀ ਵਿਵਸਥਾ ਦਾ ਅੰਤ ਕੀਤਾ ਜਾ ਸਕੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਸੰਵਿਧਾਨਕ ਵਿਵਸਥਾ ਕੀਤੀ ਹੈ ਬੀਬਾ ਕੁਲਵੰਤ ਜੀ ਤੇ ਰਣਜੀਤ ਜੀ ਦੀ ਸਮੂਚੀ ਟੀਮ ਵਲੋ ਮਹਾਂਪੁਰਸ਼ਾ ਦੇ ਅੰਦੋਲਨ ਤੇ ਸਮਾਜਿਕ ਕੁਰੀਤੀਆਂ ਤੋ ਜਾਗਰੂਕਤਾ ਪੈਦਾ ਕਰਨ ਦੇ ਉਪਰਾਲੇ ਦਾ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj