ਖੂਨਦਾਨ ਕਰੀਏ ਭਾਈ

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)

ਇਕ ਤੁਪਕੇ ਖੂਨ ਦੀ ਕੀਮਤ ਅਮੋਲਕ ਹੈ ਭਾਈ
ਰੱਬ ਦੀ ਦਾਤ ਸਰੀਰ ਹੈ ਖੂਨਦਾਨ ਕਰੀਏ ਭਾਈ
************
ਰੱਬ ਨੇ ਮਨੁੱਖਾ ਜਨਮ ਬਖ਼ਸ਼ ਦਿੱਤੀ ਵਡਿਆਈ
ਗੁਰੂਆਂ ਨੇ ਦਸਵੰਧ ਦੇ ਦਾਨ ਦੀ ਰੀਤ ਚਲਾਈ
ਕਈ ਭਾਂਤਾਂ ਦੇ ਦਾਨ ਜੀਵਨ ਵਿੱਚ ਦੇਖੀਏ ਜਾਈ
ਚੰਗੇ ਭਾਗਾਂ ਵਾਲੇ ਜਿੰਨਾ ਹਿੱਸੇ ਇਹ ਸੇਵਾ ਆਈ
ਰੱਬ ਦੀ ਦਾਤ ਸਰੀਰ ਹੈ ਖੂਨਦਾਨ ਕਰੀਏ ਭਾਈ

ਖੂਨ ਦਾਨ ਦੇ ਦਰਜ਼ੇ ਨੂੰ ਮਹਾਂਦਾਨੀ ਕਿਹਾ ਜਾਈ
ਜਾਤ ਪਾਤ ਬਿਨ ਭੇਦ ਭਾਵ ਤੋਂ ਸੇਵਾ ਕੀਤੀ ਜਾਈ
ਖੂਨ ਲੈਣ ਵਖ਼ਤ ਜਾਤ ਮਜ਼ਬ ਨਾ ਵੇਖਿਆ ਜਾਈ
ਖੂਨ ਦਾਨ ਰੋਗੀਆਂ ਨੂੰ ਤੰਦਰੁਸਤ ਕਰਾਵੇ ਜਾਈ
ਰੱਬ ਦੀ ਦਾਤ ਸਰੀਰ ਹੈ ਖੂਨਦਾਨ ਕਰੀਏ ਭਾਈ

ਇਕ ਤੁਪਕੇ ਖੂਨ ਦੀ ਕੀਮਤ ਅਮੋਲਕ ਹੈ ਭਾਈ
ਰੱਬੀ ਦਾਤ ਹੈ ਸੇਵਾ ਮੌਕਾ ਨਾ ਖੁੰਝਾਇਆ ਜਾਈ
ਅਸੀਸਾਂ ਦੁਆਵਾਂ ਝੋਲੀ ਖ਼ੁਸ਼ੀ ਨਾਲ ਭਰ ਜਾਈ
ਖੂਨਦਾਨ ਕਰ ਮਨ ਅੰਦਰ ਅਜੀਬ ਖ਼ੁਸ਼ੀ ਛਾਈ
ਰੱਬ ਦੀ ਦਾਤ ਸਰੀਰ ਹੈ ਖੂਨਦਾਨ ਕਰੀਏ ਭਾਈ

ਇਕਬਾਲ ਨੂੰ ਅਫ਼ਸੋਸ ਹੈ ਸੇਵਾ ਨਾ ਹਿੱਸੇ ਆਈ
ਕਰੌਨਿਕ ਬਿਮਾਰੀ ਤੇ ਖੂਨਦਾਨ ਨਾ ਕੀਤਾ ਜਾਈ
ਅਰੋਗੀਆਂ ਨੂੰ ਬੇਨਤੀ ਸਭ ਖੂਨਦਾਨ ਕਰੋ ਭਾਈ
ਚੰਗੇ ਨੇਕ ਪੁੰਨ ਵਿੱਚ ਯੋਗਦਾਨ ਪਾ ਲਓ ਭਾਈ
ਰੱਬ ਦੀ ਦਾਤ ਸਰੀਰ ਹੈ ਖੂਨਦਾਨ ਕਰੀਏ ਭਾਈ

ਇਕਬਾਲ ਸਿੰਘ ਪੁੜੈਣ
8872897500

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮiੈਰਜ ਬਿਉਰੋ ਹਾਸ ਵਿਅੰਗ
Next articleਏਹੁ ਹਮਾਰਾ ਜੀਵਣਾ ਹੈ -254