HOME ਆਓ ਹਰਿਆ ਭਰਿਆ ਵਾਤਾਵਰਣ ਸਿਰਜੀਏ 

ਆਓ ਹਰਿਆ ਭਰਿਆ ਵਾਤਾਵਰਣ ਸਿਰਜੀਏ 

ਸੰਜੀਵ ਸਿੰਘ ਸੈਣੀ
    (ਸਮਾਜ ਵੀਕਲੀ)    ਅੱਜ ਹਵਾ ,ਪਾਣੀ ,ਧਰਤੀ ਸਭ ਕੁਝ ਪ੍ਰਦੂਸ਼ਿਤ ਹੋ ਗਿਆ ਹੈ । ਲੋਕ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ।ਆਪਣੇ ਨਿੱਜੀ ਸਵਾਰਥਾਂ ਲਈ ਮਨੁੱਖ ਨੇ  ਕੁਦਰਤ ਨਾਲ ਛੇੜਖਾਨੀ ਕੀਤੀ ਹੈ ।ਪਹਾੜੀ ਖੇਤਰਾਂ ਵਿੱਚ ਵੀ ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ ਗਈਆਂ। ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ।ਜਨਸੰਖਿਆ  ਨੂੰ ਵਸਾਉਣ ਲਈ ਜੰਗਲ ਤੱਕ ਕੱਟ ਦਿੱਤੇ ਗਏ।ਇਨਸਾਨੀਅਤ ਖ਼ਤਮ ਹੋ ਚੁੱਕੀ ਹੈ ।ਕੁਦਰਤ ਲਗਾਤਾਰ ਮਨੁੱਖ ਨੂੰ ਇਸ਼ਾਰੇ ਕਰ ਰਹੀ ਹੈ । 2005 ਵਿੱਚ ਸੁਨਾਮੀ ਨੇ ਬਹੁਤ ਕਹਿਰ ਮਚਾਇਆ ।2012 ਵਿੱਚ ਜੋ ਉੱਤਰਾਖੰਡ ਵਿੱਚ ਹੜ੍ਹਾਂ ਨੇ ਕਹਿਰ ਮਚਾਇਆ, ਉਹ ਅੱਜ ਵੀ ਨਹੀਂ ਭੁੱਲਦਾ ।  ਪਿਛਲੇ ਸਾਲ  ਫਿਰ ਉਤਰਾਖੰਡ ਵਿੱਚ ਬੱਦਲ ਫਟੱਣ ਕਾਰਣ ਜੋ ਤਬਾਹੀ ਮੱਚੀ ਸੀ ਉਸ ਨੇ ਦਿਲ ਕੰਬਾ ਦਿੱਤਾ। ਕਿੰਨੇ ਲੋਕਾਂ ਦੀ ਜਾਨ ਚਲੀ ਗਈ। ਕਈ ਲੋਕ ਤਾਂ ਪਾਣੀ ਵਿਚ ਹੀ ਵਹਿ ਗਏ। ਇਨਸਾਨ ਫਿਰ ਵੀ ਨਹੀਂ ਸੁਧਰਿਆ ਹੈ।ਨਿੱਜੀ ਸਵਾਰਥਾਂ ਖਾਤਰ ਮਨੁੱਖ ਕੁਦਰਤ ਨਾਲ ਛੇੜ-ਛਾੜ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ।ਭੂਚਾਲ ਆਉਣ ਨਾਲ ਵੱਡੀਆਂ ਵੱਡੀਆਂ ਇਮਾਰਤਾਂ ਡਿੱਗਦੀਆਂ ਹਨ। ਪਿਛਲੇ ਦੋ  ਵਰ੍ਹੇ ਪਹਿਲਾਂ ਅਫਾਨ ਤੂਫਾਨ  ਪੱਛਮੀ ਬੰਗਾਲ ਵਿੱਚ ਆਫ਼ਤ ਲੈ ਕੇ ਆਇਆ ਸੀ। ਫਿਰ ਨਿਸਰਗ ਤੂਫਾਨ ਦੀ ਦਸਤਕ ਹੋਈ  ,ਇਸ ਸਮੁੰਦਰੀ ਤੂਫ਼ਾਨ ਨਾਲ ਵੱਡੇ ਪੱਧਰ ਤੇ ਤਬਾਹੀ ਹੋਈ।  ਫਿਰ ਵੀ ਮਨੁੱਖ ਨਹੀਂ ਸੰਭਲ ਰਿਹਾ  । ਫਿਰ  ਤਾਊਤੇ,ਯਾਸ ਤੂਫ਼ਾਨ  ਨੇ ਬੰਗਾਲ ਉੜੀਸਾ ਵਿਚ ਕਹਿਰ ਮਚਾਇਆ ਸੀ। ਪਿਛਲੇ ਹੀ ਦਿਨਾਂ ਇੱਕ ਹੋਰ ਤੂਫ਼ਾਨ ਨੇ ਪੱਛਮੀ ਬੰਗਾਲ, ਚੇਨਈ ਵਿੱਚ ਕਹਿਰ ਮਚਾ ਰੱਖਿਆ ਸੀ। ਫੈਕਟਰੀਆਂ ਦੀ ਰਹਿੰਦ ਖੂੰਦ ਨੂੰ ਦਰਿਆਵਾਂ ਵਿੱਚ ਸੁੱਟ ਦਿੱਤਾ ਜਾ ਰਿਹਾ ਸੀ। ਪਿੱਛੇ ਜਿਹੇ ਬਿਆਸ ਦਰਿਆ ਵਿਚ ਫੈਕਟਰੀਆ ਦੀ ਰਹਿੰਦ-ਖੂਹਿੰਦ ਨੂੰ ਸੁੱਟਣ ਨਾਲ ਕਾਫੀ ਮੱਛੀਆਂ ਦੀ ਮੌਤ ਹੋ ਗਈ।ਫ਼ਸਲ ਦੀ ਜ਼ਿਆਦਾ  ਪੈਦਾਵਾਰ  ਲਈ ਤਰ੍ਹਾਂ ਤਰ੍ਹਾਂ ਦੇ ਖਾਦ ਪਦਾਰਥ ਕੈਮੀਕਲ ਪਾਏ ਜਾ ਰਹੇ ਹਨ , ਜਿਸ ਨਾਲ ਧਰਤੀ ਹੇਠਲਾ  ਪਾਣੀ ਵੀ ਡੂੰਘਾ ਤੇ ਜ਼ਹਿਰੀਲਾ ਹੋ ਰਿਹਾ ਹੈ। ਲੋਕ ਕੈਂਸਰ  ,ਦਿਲ ਦੇ ਮਰੀਜ਼ ਬਣਦੇ ਜਾ ਰਹੇ ।  ਪ੍ਰਧਾਨ ਮੰਤਰੀ ਸ੍ਰੀ ਮੋਦੀ ਜੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਵਾਤਾਵਰਨ ਦਿਵਸ ਤੇ ਜ਼ਿਆਦਾ ਰੁੱਖ ਲਾਉਣ ਲਈ ਸੁਨੇਹਾ ਦਿੱਤਾ ਸੀ ।ਸਿਰਫ਼ ਰੁੱਖ ਲਾਉਣਾ ਹੀ ਇੱਕ ਜ਼ਿੰਮੇਵਾਰੀ ਨਹੀਂ ਹੈ ,ਸਮੇਂ ਸਮੇਂ ਤੇ ਉਸ ਰੁੱਖ ਦੀ ਦੇਖਭਾਲ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ। ਅੱਜ ਕਈ ਥਾਵਾਂ ਤੇ ਪਾਰਾ 50 ਡਿਗਰੀ ਤੋਂ ਵੀ ਉੱਪਰ ਹੋ ਚੁੱਕਾ ਹੈ। ਰੁੱਖਾਂ ਦੀ ਕਟਾਈ ਲਗਾਤਾਰ ਜਾਰੀ ਹੈ । ਆਸਮਾਨ ਛੂੰਹਦੇ ਫਲੈਟ ਉਸਾਰ ਦਿੱਤੇ ਗਏ। ਪਿਛਲੇ ਸਾਲ ਪੁਆਧ ਖੇਤਰ ਹੜਾਂ ਦੀ ਮਾਰ ਹੇਠ ਸੀ। ਅੱਜ ਪਾਰਾ ਇਨ੍ਹਾਂ ਵੱਧ ਚੁੱਕਿਆ ਹੈ ਕਿ ਲੋਕਾਂ ਦਾ ਘਰ ਤੋਂ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ। ਬੇਜ਼ੁਬਾਨਾਂ ਦਾ ਵੀ ਬਹੁਤ ਬੁਰਾ ਹਾਲ ਹੈ। ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਦੇਖਦੇ ਹਾਂ ਕਿ ਗਰਮੀ ਦੀ ਛੁੱਟੀਆਂ ਵਿੱਚ ਅਸੀਂ ਪਹਾੜੀ ਰਾਜਾਂ ਵਿੱਚ ਜਾਂਦੇ ਹਾਂ। ਉੱਥੇ ਕਿੰਨੇ ਸੰਘਣੇ ਦਰੱਖਤ ਹੁੰਦੇ ਹਨ ।ਪਹਾੜੀ ਖੇਤਰਾਂ ਵਿੱਚ ਦਰਖਤਾਂ ਦੀ ਕਟਾਈ ਤੇ ਪਾਬੰਦੀ ਹੈ।ਪਿਛਲੇ ਸਾਲ ਜਦੋਂ ਕੋਰੋਨਾ ਮਹਾਂਮਰੀ ਨੇ ਭਾਰਤ ਵਿੱਚ ਦਸਤਕ ਦਿੱਤੀ, ਤਾਂ ਪੂਰੇ ਦੇਸ਼ ਵਿੱਚ ਲਾਕਡਾਊਨ   ਲੱਗਾ ਦਿੱਤਾ ਗਿਆ।ਲਾਕਡਾਊਨ ਕਰ ਕੇ ਵਾਤਾਵਰਨ ਸਾਫ਼ ਸੁਥਰਾ ਹੋਇਆ ਸੀ ।ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਸਾਰਾ ਵਾਤਾਵਰਣ  ਸਾਫ ਸੁਥਰਾ ਹੋ ਗਿਆ । ਕੁਦਰਤ ਨਵੀਂ ਨਵੇਲੀ ਦੁਲਹਨ ਦੀ ਤਰ੍ਹਾਂ ਸੱਜ ਗਈ।ਗੰਗਾ, ਜਮੁਨਾ ਘੱਗਰ ਦਰਿਆ ਵਰਗੇ ਸਾਫ-ਸੁਥਰੇ ਹੋ ਗਏ।ਪੰਜਾਬ ਵਿੱਚ ਚਿੱਟੀ ਬੇਈ, ਕਾਲਾ ਸੰਘਾ ਡਰੇਨ ਦਾ ਪਾਣੀ ਸਾਫ਼ ਸੁਥਰਾ ਹੋ ਚੁੱਕਿਆ ਸੀ । ਓਜ਼ੋਨ ਪਰਤ ਵਿੱਚ ਵੀ ਬਹੁਤ ਸੁਧਾਰ ਹੋਇਆ ।ਹਰੀਕੇ ਪੱਤਣ  ਵਿੱਚ ਪੰਛੀ ਅਠਖੇਲੀਆਂ ਕਰਦੇ ਨਜ਼ਰ ਆਏ ।ਬਿਆਸ ਦਰਿਆ ਵਿੱਚ ਡਾਲਫਿਨ ਨੇ ਆਨੰਦ ਮਾਣਿਆਂ  ।  ਇਹ ਹੁਣ ਸੰਭਲਣ ਦਾ ਸਮਾਂ ਹੈ । ਜਦੋਂ ਹੁਣ ਸਨੱਅਤ ਮੁੜ ਸ਼ੁਰੂ ਹੋਈ ਤਾਂ ਦਰਿਆ  ਫਿਰ ਪ੍ਰਦੂਸ਼ਿਤ ਹੋਣ ਲੱਗੇ। ਅੱਜ ਦੇਖ ਰਹੇ ਹਨ ਕਿ ਲੋਕ ਕਿਵੇਂ  ਆਕਸੀਜ਼ਨ ਲਈ ਤਰਸ ਰਹੇ ਹਨ। ਆਕਸੀਜਨ ਦੀ ਕਮੀ ਹੋ ਚੁੱਕੀ ਹੈ। ਜੇ ਅੱਜ ਦਰਖ਼ਤ ਹੁੰਦੇ ਤਾਂ ਇਹ ਸਭ ਕੁਝ ਦੇਖਣਾ ਨਹੀਂ ਪੈਂਦਾ।  ਇੰਨਾ ਕੁੱਝ ਹੋ ਕੇ  ਇਨਸਾਨ ਨਹੀਂ ਸੁਧਰਿਆ, ਤਾਂ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ ਹੈ ।ਆਓ ਅਸੀਂ ਸਾਰੇ ਹੀ ਪ੍ਰਣ ਕਰੀਏ ਕਿ  ਆਪਣੇ ਵਾਤਾਵਰਣ ਨੂੰ ਹਰਿਆ-ਭਰਿਆ ਤੇ ਸਾਫ ਸੁਥਰਾ ਰੱਖੀਏ । ਤਾਂ ਜੋ ਆਉਣ ਵਾਲੀਆਂ ਪੁਸ਼ਤਾਂ ਇਸ ਦਾ ਆਨੰਦ ਮਾਣ ਸਕਣ।
ਸੰਜੀਵ ਸਿੰਘ ਸੈਣੀ; ਮੋਹਾਲੀ ,7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਯਾਦ ‘ਚ ਛੋਕਰਾਂ ਵਿਖੇ ਨੌਜਵਾਨਾਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
Next articleਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਹੋਈ