ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਛੋਕਰਾਂ ਵਿਖੇ ਛੋਕਰਾਂ-ਅੱਪਰਾ-ਬੰਗਾ ਟੀ-ਪੁਆਇੰਟ ਵਿਖੇ ਨੌਜਵਾਨਾਂ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਤੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਯਾਦ ‘ਚ ਠੰਢੇ ਮਿੱਲੇ ਜਲ ਦੀ ਛਬੀਲ ਲਗਾਈ ਗਈ ਤੇ ਛੋਲਿਆਂ ਦਾ ਲੰਗਰ ਰਾਹਗੀਰਾਂ ਨੂੰ ਛਕਾਇਆ ਗਿਆ | ਸੱਭ ਤੋਂ ਪਹਿਲਾਂ ਬਾਬਾ ਸਾਹਿਬ ਤੇ ਸੰਤ ਰਾਮਾਨੰਦ ਜੀ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ | ਇਸ ਮੌਕੇ ਰਣਦੀਪ ਕੁਮਾਰ ਰਿੰਪੀ, ਦੀਪੂ, ਸੁਨੀਲ, ਸੌਰਵ, ਅਜੇ, ਲਵਪ੍ਰੀਤ ਸੰਦੀਪ, ਜਸਵੀਰ, ਰਵੀ, ਪ੍ਰਵੀਨ, ਸੰਦੀਪ, ਦਲਜੀਤ, ਛਿੰਦੀ, ਰਾਮ ਜੀ, ਗੱਗੀ, ਧਨਵੀਰ, ਜਸਵੀਰ, ਗਰਤੀਕ, ਤਨਿਸ਼, ਗਗਨਦੀਪ, ਤਲਵਿੰਦਰ ਕੁਮਾਰ, ਹਰਲਿਸ਼ ਆਦਿ ਨੌਜਵਾਨਾਂ ਨੇ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਪਿਆ ਕੇ ਅੱਤ ਦੀ ਪੈ ਰਹੀ ਗਰਮੀ ‘ਚ ਤਪਦੇ ਹਿਰਦੇ ਠਾਰੇ | ਇਸ ਮੌਕੇ ਸਮੂਹ ਪੰਚਾਇਤ ਮੈਂਬਰ ਤੇ ਮੋਹਤਬਰ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



