HOME ਆਓ ਆਪਾਂ ਸਾਰੇ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਬਣਾਈਏ...

ਆਓ ਆਪਾਂ ਸਾਰੇ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਬਣਾਈਏ –ਦਿਲਬਾਗ ਸਿੰਘ ਬਾਗੀ

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਨਵੇਂ ਸਾਲ ਦੇ ਸ਼ੁਭ ਅਵਸਰ ‘ਤੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਰੋਟ ਦਿਲਬਾਗ ਸਿੰਘ ਬਾਗ਼ੀ ਨੇ ਸਮਾਜ ਦੇ ਹਰ ਸੂਝਵਾਨ ਨਾਗਰਿਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਇਨਸਾਨੀਅਤ ਦਾ ਸਭ ਤੋਂ ਵੱਡਾ ਧਰਮ ਹੈ ਅਤੇ ਸਮਾਜ ਸੇਵਾ ਹਰ ਵਿਅਕਤੀ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਜ ਨਸ਼ਾਖੋਰੀ, ਝੂਠ, ਅਨਿਆਂ, ਭ੍ਰਿਸ਼ਟਾਚਾਰ ਅਤੇ ਆਪਸੀ ਵੈਰ-ਵਿਰੋਧ ਵਰਗੀਆਂ ਕਈ ਸਮਾਜਕ ਕੁਰਿਤੀਆਂ ਨਾਲ ਜੂਝ ਰਿਹਾ ਹੈ, ਜਿਨ੍ਹਾਂ ਦਾ ਖ਼ਾਤਮਾ ਸਿਰਫ਼ ਕਾਨੂੰਨਾਂ ਨਾਲ ਨਹੀਂ ਸਗੋਂ ਸਾਫ਼ ਸੋਚ, ਸੱਚੇ ਕਰਮ ਅਤੇ ਆਪਸੀ ਪਿਆਰ ਨਾਲ ਹੀ ਸੰਭਵ ਹੈ। ਉਨ੍ਹਾਂ ਨਵੇਂ ਸਾਲ ਮੌਕੇ ਪ੍ਰਣ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਹਰ ਦੁਖੀ ਤੇ ਲੋੜਵੰਦ ਦੀ ਮਦਦ ਲਈ ਅੱਗੇ ਆਉਣਾ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਗਲਤ ਰਾਹਾਂ ਤੋਂ ਬਚਾਉਣਾ, ਸੱਚ ਅਤੇ ਨਿਆਂ ਦੇ ਰਸਤੇ ‘ਤੇ ਡਟ ਕੇ ਖੜੇ ਰਹਿਣਾ ਅਤੇ ਸਮਾਜ ਵਿੱਚ ਭਾਈਚਾਰਕ ਸਾਂਝ, ਸਦਭਾਵਨਾ ਅਤੇ ਆਸ ਦੀ ਰੌਸ਼ਨੀ ਫੈਲਾਉਣੀ ਚਾਹੀਦੀ ਹੈ। ਉਨ੍ਹਾਂ ਕਾਮਨਾ ਕੀਤੀ ਕਿ ਨਵਾਂ ਸਾਲ ਸਾਰਿਆਂ ਲਈ ਨਵੀਂ ਸੋਚ, ਨਵੀਂ ਉਮੀਦ ਅਤੇ ਸੇਵਾ ਦੀ ਨਵੀਂ ਸ਼ੁਰੂਆਤ ਲੈ ਕੇ ਆਵੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article2 ਜਨਵਰੀ 2026 ਨੂੰ ਬਸਪਾ ਹੁਸ਼ਿਆਰਪੁਰ ਵਿਖੇ ਵਰਕਰ ਅਤੇ ਸਮਰਥਕ ਸਭ ਹੁੰਮ ਹੁਮਾ ਕੇ ਪਹੁੰਚਣਗੇ –ਐਡਵੋਕੇਟ ਪਲਵਿੰਦਰ ਮਾਨਾਂ
Next articleਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ-ਡਾਕਟਰ ਅਵਤਾਰ ਸਿੰਘ ਕਰੀਮਪੁਰੀ