(ਸਮਾਜ ਵੀਕਲੀ)
ਮਨ ਜਾਵੇ ਕਦੇ ਕਸ਼ਮੀਰ ,
ਨਜ਼ਰ ਆਵੇ ‘ਢਲ’ ਦਾ ਨੀਰ।
ਮਨ ਜਾਵੇ ਕਦੇ ਲੇਹ ,
ਰੁਮਾਂਚ ਆਵੇ ਨੂੰ ਮੇਰੀ ਦੇਹ।
ਮਨ ਕਦੇ ਜਾ “ਨੁਬਰਾ” ਖਲੋਤਾ,
ਨਜ਼ਰੀ ਆਵੇ ਦੋਹਰੀ ਕੁੱਬ ਬੋਤਾ।
ਮਨ ਜਾਵੇ ਕਦੇ ਜੈਸਲਮੇਰ,
ਨਜ਼ਰ ਆਵੇ ਸੁਨਹਿਰੀ ਰੇਤ।
ਮਨ ਜਾਵੇ ਕਦੇ ‘ਮੁਨਾਰ’ ,
ਦੀਦ ਚਾਹ ਬਗਾਨ ਦੀ ਨੁਹਾਰ।
ਮਨ ਜਾਵੇ ਕੰਨਿਆਕੁਮਾਰੀ ,
ਨਜ਼ਰ ਆਵੇ ਬੇੜੀ ਦੀ ਸਵਾਰੀ।
ਮਨ ਜਾਵੇ ਕਦੇ ‘ਤਿ੍ਰਵੇਣੀ ਮੇਲ’,
ਨਹੀਂ ਲੋੜੀਂਦੀ ਕੋਈ ‘ਵਿਵੇਕ’ ਰੇਲ।
ਰਵਿੰਦਰ ਮਨ ਬ੍ਰਿੰਦਾਬਨ ਜਾਵੇ,
ਕਾਨਾ ਜੀ ਦੇ ਚਰਨੀਂ ਲੱਗ ਜਾਵੇ।
ਰਵਿੰਦਰ ਸਿੰਘ ਖੱਟਾ
ਲੈਕਚਰਾਰ ਫਿਜਿਕਸ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly