HOME ਲੈਸਟਰ ਫੁੱਟਬਾਲ ਟੂਰਨਾਮੈਂਟ 2025

ਲੈਸਟਰ ਫੁੱਟਬਾਲ ਟੂਰਨਾਮੈਂਟ 2025

13

ਸਮਾਜ ਵੀਕਲੀ ਯੂ ਕੇ

ਲੈਸਟਰ- ਪੰਜ ਦਹਾਕਿਆਂ ਤੋਂ ਜਿਆਦਾ ਸਮਾ ਦਾ ਚੱਲ ਰਿਹਾ ਜੀ. ਐਨ. ਜੀ. ਲ਼ੈਸਟਰ ਦੀ ਸਲਾਨਾ ਫੁੱਟਬਾਲ ਟੂਰਨਾਮੈਂਟ ਐਤਵਾਰ 3 ਅਗਸਤ ਨੂੰ 9.30 ਵਜੇ ਸਵੇਰੇ ਤੋਂ ਦੁਪਹਿਰ ਬਾਦ 3.30 ਵਜੇ ਤੱਕ ਰਿਵਰਸਾਈਡ ਫੁੱਟਬਾਲ ਗਰਾਂਉਡਜ, ਬਰੌਨਸਟਨ ਲੇਨ ਈਸਟ, ਲੈਸਟਰ ਵਿਖੇ ਕਰਵਾਈ ਗਈ ਜਿੱਸ ਵਿੱਚ ਲੜਕੀਆਂ ਅਤੇ ਲੜਕੈ ਦੀਆਂ ਟੀਮਾਂ ਨੇ ਭਾਗ ਲਿਆ, ਅਨੇਕਾਂ ਹੀ ਫੁੱਟਬਾਲ ਖੇਡ ਪ੍ਰੇਮੀਆਂ ਨੇ ਅਨੰਦ ਮਾਣਿਆ।

ਲੜਕੀਆਂ ਦੇ ਮੈਚ ਸਵੇਰੇ 9.30 ਵਜੇ ਅਰੰਭ ਹੋਏ ਜਿਸ ਵਿੱਚ ਕਵੈੰਟਰੀ, ਕੋਲਵਿੱਲ, ਐਪਵਰਥ ਅਤੇ ਜੀ.ਐਨ.ਜੀ. ਦੀਆਂ ਟੀਮਾਂ ਨੇ ਆਪਸ ਵਿੱਚ ਇੱਕ ਦੂਜੇ ਨਾਲ ਮੈਚ ਖੇਡੇ। ਲੜਕਿਆਂ ਦੇ ਮੈਚ
ਦੁਪਿਹਰ ਬਾਅਦ 1.30 ਵਜੇ ਅਰੰਭ ਹੋਏ ਜਿਸ ਵਿੱਚ ਅੰਡਰ 8, ਅੰਡਰ 10, ਅੰਡਰ 13, ਅੰਡਰ 15 ਜੀ.ਐਨ.ਜੀ. ਦੀਆਂ ਟੀਮਾਂ ਨੇ ਹੀ ਭਾਗ ਲਿਆ।

ਇਸ ਫੁੱਟਬਾਲ ਟੂਰਨਾਮੈਂਟ ਤੇ ਬਹੁੱਤ ਹੀ ਪ੍ਰਵਾਰਿੱਕ ਮਹੌਲ ਸੀ: ਖਿਡਾਰੀਆਂ ਦੇ ਮਾਂ, ਬਾਪ, ਬਾਬਾ ਬੀਬੀ, ਭੈਣ ਭਰਾ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਆਏ ਸਨ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਮੌਸਮ ਵੀ ਬਹੁੱਤ ਵਧੀਆ ਸੀ। ਛੋਟੇ ਬੱਚਿਆਂ ਦੇ ਖੇਡਣ ਲਈ ‘ਬਾਂਉਸੀ ਕਾਸਲ’ ਅਤੇ ਸੱਭ ਲਈ ਗੁਰੂ ਕੇ ਲੰਗਰ ਦਾ ਪ੍ਰਬੰਧ ਸੀ। ਟੂਰਨਾਮੈਂਟ ਵਿੱਚ ਡੀ.ਓ.ਸੀ. ਈਵਿੰਟ ਮੈਡੀਕਲ ਸਰਵਿੱਸਜ ਵਲੋਂ ਸਿਹਤ ਦੇ ਸਬੰਧ ਪੂਰੀ ਤਰਾਂ ਚੇਵਾ ਨਿਭਾਈ ਗਈ।

ਫੁੱਟਬਾਲ ਖੇਡ ਦੇ ਪ੍ਰੇਮੀ ਅਤੇ ਮਾਂ ਬੋਲੀ ਪੰਜਾਬੀ ਦੇ ਸੇਵਾਦਾਰ ਜਿਨ੍ਹਾ ਨੇ ਕੁੱਝ ਸਮਾ ਪਹਿੱਲਾਂ ‘ਗੋਲ’ ਵਿਡੀਓ ਗੀਤ ਬਣਵਾਇਆ ਸੀ, ਪਾਲ ਸਿੰਘ ਨੰਦਰਾ ਜੀ ਨੇ ਠੰਡੇ ਮਿੱਠੇ ਜਲ ਦੀ ਸੇਵਾ ਕਰਕੇ ਗਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਤਿੰਨ ਵਜੇ ਸਾਰੇ ਹੀ ਖਿਡਾਰੀਆਂ ਨੂੰ ਓਡਬੀ ਦੇ ਕਾਂਉਸਲਰ ਸੰਤੋਖ ਸਿੰਘ ਅਟਵਾਲ, ਗੁਰੂ ਤੇਗ ਬਹਾਦਰ ਗੁਰਦਵਾਰਾ ਦੇ ਪ੍ਰਧਾਨ ਗੁਰਨਾਮ ਸਿੰਘ ਰਾਏ, ਕੋਹਿਨੂਰ ਰੇਡੀਓ ਦੇ ਮੈਨੇਜਰ ਸ਼ੰਗਾਰਾ
ਸਿੰਘ ਰੰਧਾਵਾ, ਮਾਂ-ਬੋਲੀ ਪੰਜਾਬੀ ਦੇ ਸੇਵਾਦਾਰ ਦਰਸ਼ਣ ਸਿੰਘ ਕੰਗ ਅਤੇ ਹੋਰਨਾ ਨੇ ਟਰੋਫੀਆਂ ਪੇਸ਼ ਕੀਤੀਆਂ।

ਜੀ.ਐਨ.ਜੀ. ਫੁੱਟਬਾਲ ਕਲੱਬ ਦੇ ਸੇਵਾਦਾਰ ਲੈਸਟਰ ਸਿਟੀ ਕਾਂਉਸਲਰ ਕੁਲਵਿੰਦਰ ਸਿੰਘ ਜੌਹਲ ਨੇ ਸਾਰੇ ਹੀ ਖਿਡਾਰੀਆਂ, ਮਾਪਿਆਂ, ਸੇਵਾਦਰਾਂ ਅਤੇ ਸਿਹਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾ ਨੇ ਇਹ ਵੀ ਦੱਸਿਆ ਕਿ ਇਹ ਬਹੁੱਤ ਹੀ ਦੁੱਖ ਦੀ ਖਬਰ ਹੈ ਕਿ 25-30 ਸਾਲਾਂ ਤੋਂ ਕਲੱਬ ਦੇ ਖਿਡਾਰੀ, ਕੋਚ, ਮੈਨੇਜਰ, ਇਸ ਟੂਰਨਾਮੈਂਟ ਦੇ ਪ੍ਰਬੰਧਕ ਹਰਦੀਪ ਸਿੰਘ ਦਿਆਲ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਅਤੇ ਉਨ੍ਹਾ ਦੀ ਯਾਦ ਵਿੱਚ ਇੱਕ ਚੈਰਿਟੀ ਮੈਚ ਦਾ ਪ੍ਰਬੰਧ ਕੀਤਾ ਜਾਵੇਗਾ।

ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਲੈਸਟਰ ਸਿਟੀ ਕਾਂਉਸਲ, ਲੈਸਟਰ ਦੇ ਸਮੂਹ ਗੁਰਦਵਾਰਾ ਸਾਹਿਬ, ਸੇਵਾਦਾਰਾਂ ਅਤੇ ਸਿਹਯੋਗੀਆਂ ਦਾ ਧੰਨਵਾਦ ਕੀਤਾ

Previous articleਕਵਿਤਾਵਾਂ/ਹਰਪ੍ਰੀਤ ਪੱਤੋ
Next articleਜੇਕਰ ਤੁਹਾਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ, ਤਾਂ ਇਲਾਜ ਕਰਵਾਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ: ਡਾ. ਹਰਜੀਤ ਸਿੰਘ