ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)– ਪੰਜਾਬੀ ਗਾਇਕੀ ਵਿੱਚ ਆਪਣੀ ਅਹਿਮ ਥਾਂ ਬਣਾਉਣ ਵਾਲੇ ਸੁਪ੍ਰਸਿੱਧ ਗਾਇਕ ਕਮਲ ਹੀਰ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦਾ ਲਿਖਿਆ ਖੂਬਸੂਰਤ ਗੀਤ “ਟਿਕਾਣਾ ਕੋਈ ਨਾ” ਹਾਲ ਹੀ ਵਿੱਚ ਵਿਸ਼ਵ ਪੱਧਰ ਤੇ ਰਿਲੀਜ਼ ਕਰ ਦਿੱਤਾ ਹੈ । ਇਸ ਗੀਤ ਦੇ ਰਚੇਤਾ ਮੰਗਲ ਹਠੂਰ ਨੇ ਆਪਣੀ ਸੋਸ਼ਲ ਐਕਟੀਵਿਟੀ ਰਾਹੀਂ ਇਸ ਗੀਤ ਦੀ ਲਾਂਚਿੰਗ ਬਾਰੇ ਸਮੂਹ ਪੰਜਾਬੀਆਂ ਨੂੰ ਸੁਨੇਹਾ ਦਿੱਤਾ ਹੈ ਅਤੇ ਇਸ ਗੀਤ ਨੂੰ ਵੱਧ ਤੋਂ ਵੱਧ ਦੇਖਣ ਸੁਣਨ ਲਈ ਕਿਹਾ ਹੈ । ਪੰਜਾਬੀ ਗਾਇਕੀ ਦੇ ਬੇਤਾਜ਼ ਬਾਦਸ਼ਾਹ ਮਨਮੋਹਨ ਵਾਰਸ, ਪ੍ਰਸਿੱਧ ਸੰਗੀਤਕਾਰ ਸੰਗਤਾਰ, ਗਾਇਕ ਕਮਲ ਹੀਰ ਦੀ ਤਿੱਕੜੀ ਵੱਲੋਂ ਪੰਜਾਬੀ ਸਭਿਆਚਾਰਕ ਗਾਇਕੀ ਦੇ ਖੇਤਰ ਵਿੱਚ ਜੋ ਵਿਲੱਖਣ ਪੈੜਾਂ ਪਾਈਆਂ ਹਨ, ਉਸ ਨੂੰ ਵਿਸ਼ਵ ਪੱਧਰ ਤੇ ਹਾਂ ਪੱਖੀ ਹੁੰਗਾਰਾ ਮਿਲਿਆ ਹੈ । ਪੰਜਾਬੀ ਗਾਇਕੀ ਦੇ ਖੇਤਰ ਵਿੱਚ ਵਾਰਸ ਭਰਾਵਾਂ ਦੀ ਤਿੱਕੜੀ ਨੇ ਜੋ ਵੀ ਅੱਜ ਤੱਕ ਗਾਇਆ ਹੈ ਉਹ ਆਪਣੇ ਆਪ ਵਿੱਚ ਇੱਕ ਇਤਿਹਾਸ ਬਣ ਕੇ ਲੋਕ ਪ੍ਰਵਾਨਗੀ ਦਾ ਇੱਕ ਪੰਨਾ ਬਣ ਚੁੱਕਿਆ ਹੈ । ਗਾਇਕ ਕਮਲ ਹੀਰ ਦਾ ਨੇ “ਟਿਕਾਣਾ ਕੋਈ ਨਾ” ਗੀਤ ਨਾਲ ਆਪਣੀ ਵਿਲੱਖਣ ਪੈੜ ਪਾਈ ਹੈ ਅਤੇ ਇਸ ਗੀਤ ਦਾ ਸੰਗੀਤ ਸੰਗਤਾਰ ਵਲੋਂ ਕੀਤਾ ਗਿਆ ਹੈ । ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਕਲਮ ਨੇ ਹਮੇਸ਼ਾ ਹੀ ਕੁਝ ਹੱਟ ਕੇ ਲਿਖਣ ਦੀ ਕੋਸ਼ਿਸ਼ ਕੀਤੀ ਹੈ । ਜਿਸ ਨੂੰ ਸਰੋਤੇ ਬਹੁਤ ਪਿਆਰ ਅਤੇ ਸਤਿਕਾਰ ਨਾਲ ਚਾਹ ਕੇ ਸੁਣਦੇ ਹਨ । ਜ਼ਿਕਰਯੋਗ ਹੈ ਕਿ ਮੰਗਲ ਹਠੂਰ ਦੇ ਲਿਖੇ ਗੀਤ ਵੀ ਲੋਕ ਗੀਤਾਂ ਵਾਂਗ ਲੰਬੀ ਉਮਰ ਭੋਗਣ ਦੇ ਹਾਮੀਕਾਰ ਹਨ । ਵਾਰਸ ਭਰਾਵਾਂ ਦੀ ਗਾਇਕੀ, ਕਮਲ ਹੀਰ ਦਾ ਗੀਤ “ਟਿਕਾਣਾ ਕੋਈ ਨਾ” ਅਤੇ ਮੰਗਲ ਹਠੂਰ ਦੀ ਕਲਮ ਇਸੇ ਤਰ੍ਹਾਂ ਸੱਭਿਆਚਾਰ ਦੀ ਸੇਵਾ ਕਰਦੇ ਰਹਿਣ ਇਹੀ ਦਿਲੋਂ ਦੁਆ ਹੈ । ਆਮੀਨ !
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly