ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਲੀਗਲ ਅਵੇਅਰਨੈਸ ਮੰਚ ਪੰਜਾਬ ਵਲੋਂ ਭਾਰਤ ਦੇ ਸੰਵਿਧਾਨ ਬਾਰੇ ਜਾਗ੍ਰਤੀ ਮੁਹਿੰਮ ਚਲਾਈ ਗਈ ਹੈ। ਇਸ ਪ੍ਰੋਗਰਾਮ ਤਹਿਤ ਭਾਰਤ ਦੇ ਸੰਵਿਧਾਨ ਦੀਆਂ ਕਾਪੀਆਂ ਨਵੇਂ ਬਣੇ ਵਕੀਲਾਂ ਵਿੱਚ ਵੰਡੀਆਂ ਜਾ ਰਹੀਆਂ ਹਨ। ਅੱਜ ਐਡਵੋਕੇਟ ਰਾਜਵਿੰਦਰ ਕੌਰ ਅਤੇ ਕੁਝ ਹੋਰ ਵਕੀਲਾਂ ਨੂੰ ਭਾਰਤ ਦੇ ਸੰਵਿਧਾਨ ਦੀਆਂ ਕਾਪੀਆਂ ਵੰਡੀਆਂ ਗਈਆਂ। ਇਸ ਮੌਕੇ ਸ਼੍ਰੀਮਤੀ ਕਸ਼ਮੀਰ ਕੌਰ ਸਾਂਪਲਾ ਬਰਮਿੰਘਮ ਇੰਗਲੈਂਡ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਜਿਨਾਂ ਨੇ ਭਾਰਤ ਦੇ ਸੰਵਿਧਾਨ ਦੀਆਂ 20 ਕਿਤਾਬਾਂ ਮੁਫਤ ਵੰਡਣ ਵਾਸਤੇ ਲੀਗਲ ਅਵੇਅਰਨੈਸ ਮੰਚ ਦੀ ਮੱਦਦ ਕੀਤੀ। ਇਸ ਮੌਕੇ ‘ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੁਆਰਾ ਲਿਖੀ ਖੋਜ ਭਰਪੂਰ ਕਿਤਾਬ “ਰੁਪਏ ਦੀ ਸਮੱਸਿਆ” ਦੇ 100 ਸਾਲ ਪੂਰੇ ਹੋਣ ‘ਤੇ ਚਰਚਾ ਕੀਤੀ ਗਈ।ਇਸ ਮੌਕੇ ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਰਾਜ ਕੁਮਾਰ ਬੈਂਸ ,ਐਡਵੋਕੇਟ ਅਮਰਜੀਤ ਮਹੇ, ਐਡਵੋਕੇਟ ਦੀਪਕ, ਐਡਵੋਕੇਟ ਜਸਵਿੰਦਰ ਪਾਲ , ਐਡਵੋਕੇਟ ਮੋਹਨ ਲਾਲ ਫਿਲੌਰੀਆ , ਐਡਵੋਕੇਟ ਆਰ. ਕੇ. ਚੌਪੜਾ ਅਤੇ ਐਡਵੋਕੇਟ ਰੋਸ਼ਨ ਲਾਲ ਦੁੱਗ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



