ਇੰਗਲੈਂਡ ਅਤੇ ਕਨੇਡਾ ਤੋਂ ਆਏ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਫ਼ਰੀਦਕੋਟੀਆਂ ਨੂੰ ਕੀਤਾ ਸਰਸ਼ਾਰ
ਸਮਾਗਮ ਦੌਰਾਨ ਤੇਜਾ ਸਿੰਘ ਮੁਹਾਰ ਦਾ ਕਾਵਿ ਸੰਗ੍ਰਹਿ ‘ਢਲਦੇ ਸੂਰਜ ਦੀ ਲਾਲੀ’ ਨੂੰ ਲੋਕ ਅਰਪਣ ਕੀਤਾ ਗਿਆ
ਫ਼ਰੀਦਕੋਟ, (ਸਮਾਜ ਵੀਕਲੀ) -ਜ਼ਿਲਾ ਭਾਸ਼ਾ ਦਫ਼ਤਰ ਫ਼ਰੀਦਕੋਟ ਅਤੇ ਭਾਸ਼ਾ ਮੰਚ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵੱਲੋਂ ਇੱਕ ਸ਼ਾਨਦਾਰ ਸਾਹਿਤਕ ਸਮਾਗਮ ‘ਧਰਤ ਪਰਾਈ ਆਪਣੇ ਲੋਕ’ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਦੀ ਯੋਗ ਅਗਵਾਈ ਹੇਠ ਕਰਵਾਏ ‘ਧਰਤ ਪਰਾਈ ਆਪਣੇ ਲੋਕ’ ਵਿਚ ਮੁੱਖ ਮਹਿਮਾਨ ਵਜੋਂ ਪਿ੍ਰੰਸੀਪਲ/ਡਾਇਰੈਕਟਰ ਡਾ.ਐਸ.ਐਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਸ਼ਾਮਲ ਹੋਏ। ਸਮਾਗਮ ਦੇ ਪ੍ਰਧਾਨਗੀ ਮੰਡਲ’ਚ ਏਸ਼ੀਅਨ ਲਿਟਰੇਰੀ ਐਂਡ ਕਲਚਰਲ ਫ਼ੋਰਮ ਯੂ.ਕੇ. ਡਾਇਰੈਕਟਰ ਉੱਚਕੋਟੀ ਦੇ ਸ਼ਾਇਰ ਅਜ਼ੀਮ ਸ਼ੇਖ਼ਰ, ਦੂਸਰੇ ਡਾਇਰੈਕਟਰ ਸ਼ਾਇਰ ਰਾਜਿੰਦਰਜੀਤ ਯੂ.ਕੇ, ਨਾਮਵਰ ਸ਼ਾਇਰ ਹਰਦਮ ਸਿੰਘ ਮਾਨ ਕਨੇਡਾ, ਨਾਮਵਰ ਸ਼ਾਇਰ ਪ੍ਰੀਤ- ਮਨਪ੍ਰੀਤ ਕਨੇਡਾ, ਗਲਪਕਾਰ ਜਸਵਿੰਦਰ ਰੱਤੀਆਂ ਯੂ.ਕੇ., ਸ਼ਾਇਰਾ/ਪੰਜਾਬੀ ਵਿਰਸਾ ਚੈਨਲ ਇੰਗਲੈਂਡ ਦੇ ਐਂਕਰ ਰੂਪ ਦਵਿੰਦਰ ਕੌਰ, ਸਾਹਿਤ ਸਭਾ ਕੈਲਗਰੀ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਡਿੰਪੀ ਸੰਧੂ ਜ਼ਿਲਾ ਇੰਚਾਰਜ਼ ਫ਼ਾਸਟ ਵੇ/ਡੇਲੀ ਪੋਸਟ ਪੰਜਾਬ, ਕੰਵਰ ਹਰਿੰਦਰ ਸਿੰਘ ਸੰਧੂ ਡਾਇਰੈਕਟਰ ਡਿਵਾਈਨ ਮਾਤਾ ਗੁਜ਼ਰੀ ਪਬਲਿਕ ਸਕੂਲ ਸਾਦਿਕ, ਲੈਕਚਰਾਰ ਗੁਰਪ੍ਰੀਤ ਸਿੰਘ ਸਕਾਰਲਜ਼ ਸੀਨੀਅਰ ਸੈਕੰਡਰੀ ਸਕੂਲ ਅਰਾਈਆਂਵਾਲਾ ਕਲਾਂ ਅਤੇ ਸ਼੍ਰੀ ਰਮਨ ਸੇਠੀ ਗੋਲਡਨ ਫ਼ੈਦਰ ਇੰਮੀਗ੍ਰੇਸ਼ਨ ਸੈਂਟਰ ਫ਼ਰੀਦਕੋਟ ਸ਼ਾਮਲ ਹੋਏ। ਇਸ ਸਹਿਤਕ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਦੇ ਉੱਘੇ ਸ਼ਾਇਰ, ਅਦਾਕਾਰ, ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਪਿ੍ਰੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਪ੍ਰਵਾਸੀ ਸ਼ਾਇਰਾਂ ਨਾਲ ਜਾਣ-ਪਹਿਚਾਣ ਬਾਖੂਬੀ ਕਰਵਾਈ। ਸ਼ਾਇਰ/ਚਿੱਤਰਕਾਰ ਪ੍ਰੀਤ ਭਗਵਾਨ ਨੇ ‘ਅਸੀਂ ਬੇ ਰੰਗੇ ਜਿਹੇ’ ਰਚਨਾ ਨੂੰ ਤਰੰਨਮ ’ਚ ਪੇਸ਼ ਕਰਦਿਆਂ ਸਭ ਨੂੰ ਟਿੱਕ ਦੇ ਬੈਠਣ ਵਾਸਤੇ ਮਜ਼ਬੂਰ ਕੀਤਾ। ਸਮਾਗਮ ਦੌਰਾਨ ਤੇਜਾ ਸਿੰਘ ਮੁਹਾਰ ਦਾ ਕਾਵਿ ਸੰਗ੍ਰਹਿ ‘ਢਲਦੇ ਸੂਰਜ ਦੀ ਲਾਲੀ’ ਨੂੰ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਇੰਗਲੈਂਡ ਦੀ ਸ਼ਾਇਰਾ/ਐਂਕਰ ਰੂਪ ਦਵਿੰਦਰ ਕੌਰ ਨੇ ‘ਧੀਆਂ’ ਰਚਨਾਵਾਂ ਰਾਹੀਂ ਧੀਆਂ ਦੇ ਸੁਪਨਿਆਂ ਅਤੇ ਸੁਨਹਿਰੇ ਭਵਿੱਖ ਨੂੰ ਮਨਮੋਹਕ ਢੰਗ ਨਾਲ ਪੇਸ਼ ਕੀਤਾ। ਫ਼ਿਰ ਗਜ਼ਲ ਮੰਚ ਸਰੀ ਕਨੇਡਾ ਦੇ ਸੰਚਾਲਕ ਸ਼ਾਇਰ ਪ੍ਰੀਤ-ਮਨਪ੍ਰੀਤ ਨੇ ਆਪਣੇ ਕਾਵਿ ਸੰਗ੍ਰਹਿ ‘ ਰੁੱਤਾਂ, ਦਿਲ ਤੇ ਸੁਪਨੇ’ ਵਿਚੋਂ ਅਤੇ ਨਵੀ ਸ਼ਾਇਰੀ ਨਾਲ ਵਾਰ-ਵਾਰ ਦਾਦ ਦੇਣ ਲਈ ਮਜ਼ਬੂਰ ਕੀਤਾ। ਕੈਲਗਰੀ ਸਾਹਿਤ ਸਭਾ ਦੇ ਪ੍ਰਧਾਨ ਗੁਰਚਰਨ ਸਿੰਘ ਬਰਾੜ ਨੇ ਮਾਂ ਬੋਲੀ ਦੀ ਪ੍ਰਫ਼ੱਲਿਤਾ ਲਈ ਕੀਤੇ ਜਾ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਆਪਣੀ ਸ਼ਾਇਰੀ ਦਾ ਸ਼ਲਾਘਾਯੋਗ ਰੰਗ ਵਿਖਾਇਆ। ਯੂ.ਕੇ ਦੀ ਧਰਤੀ ਤੋਂ ਪਹੁੰਚ ਵੱਡੇ ਗਲਪਕਾਰ ਜਸਵਿੰਦਰ ਰੱਤੀਆਂ ਨੇ ਆਪਣੇ ਨਾਵਲ ਕੂੰਜਾਂ, ਕੰਡਿਆਲੇ ਸਾਕ, ਨਵਕਿਰਨ, ਕਹਾਣੀ ਸੰਗ੍ਰਹਿ ਨਜ਼ੂਮੀ ਦੀ ਸਿਰਜਣਾ ਦੇ ਰੌਚਕ ਪੱਖ ਸਾਂਝੇ ਕਰਦਿਆਂ ਭਰਵੀਂ ਹਾਜ਼ਰੀ ਲਗਵਾਈ। ਫ਼ਰੀਦਕੋਟ ਦੇ ਜੈਤੋ ਤੋਂ ਕਨੇਡਾ ਜਾ ਵਸੇ ਸ਼ਾਇਰ ਹਰਦਮ ਸਿੰਘ ਮਾਨ ‘ਅੰਬਰਾਂ ਦੀ ਭਾਲ’, ਸ਼ੀਸ਼ੇ ਦੇ ਅੱਖਰ ਗਜ਼ਲ ਸੰਗ੍ਰਹਿ ’ਚ ਚੋਣਵੇਂ ਸ਼ੇਅਰਾਂ ਦੀ ਖੂਬਸੂਰਤੀ ਪੇਸ਼ਕਾਰੀ ਨਾਲ ਸਰੋਤਿਆਂ ਦਾ ਰੱਜਵਾਂ ਪਿਆਰ ਪ੍ਰਾਪਤ ਕੀਤਾ। ਇਸ ਮੌਕੇ ਇੰਗਲੈਂਡ ਤੋਂ ਪਹੁੰਚੇ ਪੰਜਾਬੀ ਦੇ ਉੱਘੇ ਗਜ਼ਲਗੋ ਰਾਜਿੰਦਰਜੀਤ (ਫ਼ਰੀਦਕੋਟ) ਨੇ ਸਾਵੇ ਅਕਸ ਅਤੇ ਸੂਲਾਂ ਸੇਤੀ ਰਾਤਿ ਕਾਵਿ ਸੰਗ੍ਰਹਿਾਂ ’ਚੋਂ ਆਪਣੀਆਂ ਗਜ਼ਲਾਂ ਦੀ ਤੁਰੰਨਮ ’ਚ ਪੇਸ਼ਕਾਰੀ ਕਰਕੇ ਇਸ ਸਾਹਿਤਕ ਸਮਾਗਮ ਨੂੰ ਸਿਖ਼ਰਾਂ ਤੇ ਪਹੰੁਚਾ ਦਿੱਤਾ। ਇਸ ਮੌਕੇ ਉੱਚਕੋਟੀ ਦੇ ਸ਼ਾਇਰ ਅਜ਼ੀਮ ਸ਼ੇਖ਼ਰ ਨੇ ਫ਼ਰੀਦਕੋਟ ਨਾਲ ਸਾਂਝ ਬਿਆਨ ਕਰਦਿਆਂ ਆਪਣੀ ਪ੍ਰਕਾਸ਼ਿਤ ਪੁਸਤਕਾਂ ਸੁੱਕ ਨਦੀ ਦੀ ਰੇਤ, ਮੁੰਦਰਾਂ, ਹਵਾ ਨਾਲ ਖੁੱਲ੍ਹਦੇ ਬੂਹੇ ’ਚ ਆਪਣੀਆਂ ਮਕਬੂਲ ਰਚਨਾਵਾਂ ਪੇਸ਼ ਕਰਕੇ ਇਸ ਸਾਹਿਤਕ ਸਮਾਗਮ ਨੂੰ ਯਾਦਗਰੀ ਬਣਾ ਦਿੱਤਾ। ਇਸ ਪ੍ਰੋਗਰਾਮ ਦੌਰਾਨ ਬਾਲ ਕਲਾਕਾਰ ਫ਼ਤਿਹ ਬਰਨਾਲਾ ਨੇ ਪੰਜਾਬੀ ਦੇ ਮਕਬੂਲ ਸ਼ਾਇਰ ਵਿਜੇ ਵਿਵੇਕ ਦੀ ਸ਼ਾਇਰੀ ਨੂੰ ਸੁਣਾ ਸਭ ਦਾ ਧਿਆਨ ਖਿੱਚਿਆ। ਇਸ ਮੌਕੇ ਮੁੱਖ ਮਹਿਮਾਨ ਪਿ੍ਰੰਸੀਪਲ ਡਾ.ਐਸ.ਐਸ.ਬਰਾੜ ਨੇ ਪ੍ਰਬੰਧਕਾਂ ਨੂੰ ਇਸ ਸਾਹਿਤਕ ਸਮਾਗਮ ਦੀ ਸਫ਼ਲਤਾ ਤੇ ਵਧਾਈ ਦਿੰਦਿਆਂ, ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਅਜਿਹੇ ਸਮਾਗਮ ਨਿਰੰਤਰ ਹੋਣੇ ਚਾਹੀਦੇ ਹਨ ਤਾਂ ਜੋ ਸਾਨੂੰ ਆਪਣੀ ਮਾਂ ਬੋਲੀ ਨੂੰ ਵੱਖ-ਵੱਖ ਵਿਧਾਵਾਂ ਰਾਹੀਂ ਪ੍ਰਫ਼ੱਲਿਤ ਕਰਨ ਵਾਲੇ ਕਲਮਕਾਰਾਂ ਨਾਲ ਮਿਲਣ ਤੇ ਉਨ੍ਹਾਂ ਦੇ ਅਨੁਭਵ ਜਾਣਨ ਤਾ ਅਵਸਰ ਮਿਲ ਸਕੇ। ਉਨ੍ਹਾਂ ਕਿਹਾ ਅੱਜ ਪ੍ਰਵਾਸੀ ਸ਼ਾਇਰਾਂ ਦੀ ਰਚਨਾਵਾਂ ਦੇ ਸੁਣ ਕੇ ਪੰਜਾਬੀ ਮਾਂ ਬੋਲੀ ਦੀ ਅਮੀਰੀ ਨੂੰ ਸੁਣ ਦੇ ਮਨ ਬਹੁਤ ਪ੍ਰਸੰਨ ਹੋਇਆ ਹੈ। ਇਸ ਸਮੇਂ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਬਾਖੂਬੀ ਨਿਭਾਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਕੰਵਰ ਹਰਿੰਦਰ ਸਿੰਘ ਸੰਧੂ ਨੇ ਮਾਂ ਬੋਲੀ ਦੀ ਮਹੱਤਤਾ ਸਬੰਧੀ ਨਿੱਜੀ ਤਜਰਬੇ ਸਾਂਝੇ ਕੀਤੇ। ਇਸ ਮੌਕੇ ਸਮੂਹ ਪ੍ਰਵਾਸੀ ਸ਼ਾਇਰਾਂ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ, ਸੀਨੀਅਰ ਸਹਾਇਕ ਰਣਜੀਤ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ। ਇਸ ਮੌਕੇ ਜ਼ਿਲਾ ਭਾਸ਼ਾ ਅਫ਼ਸਰ ਮੋਗਾ ਡਾ.ਅਜੀਤਪਾਲ ਸਿੰਘ, ਸ਼ਾਇਰ ਵਿਜੈ ਵਿਵੇਕ, ਉੱਘੇ ਕਹਾਣੀਕਾਰ ਗੁਰਮੀਤ ਕੜਿਆਲਵੀ, ਅੰਤਰ ਰਾਸ਼ਟਰੀ ਭੰਗੜਾ ਕੋਚ ਗੁਰਚਰਨ ਸਿੰਘ, ਲੋਕ ਗਾਇਕ ਸੁਰਜੀਤ ਗਿੱਲ, ਪ੍ਰਸਿੱਧ ਸ਼ਾਇਰ ਪ੍ਰੀਤ ਜੱਗੀ, ਅਣਮਿਊਟ ਚੈਨਲ ਚੰਡੀਗੜ ਦੇ ਤੇਜਿੰਦਰ ਫ਼ਤਿਹਪੁਰ, ਨਾਮਵਰ ਸ਼ਾਇਰਾ ਸਿਮਰਨ ਅਕਸ ਬਰਨਾਲਾ, ਸੁਰਿੰਦਰ ਮਹੇਸ਼ਵਰੀ ਜੈਤੋ, ਗੀਤਕਾਰ ਜਸਵਿੰਦਰ ਸੰਧੂ, ਸਮਾਜ ਸੇਵੀ ਸਿਵਜੀਤ ਸਿੰਘ ਸੰਘਾ, ਰਾਜਪਾਲ ਸਿੰਘ ਹਰਦਿਆਲੇਆਣਾ, ਸਾਹਿਤਕਾਰ ਲਾਲ ਸਿੰਘ ਕਲਸੀ, ਸ਼ਾਇਰ ਕੁਲਵਿੰਦਰ ਵਿਰਕ, ਵਤਨਵੀਰ ਜ਼ਖ਼ਮੀ, ਸ਼ਿਵ ਨਾਥ ਦਰਦੀ, ਧਰਮ ਪ੍ਰਵਾਨਾ, ਸੁਖਦੇਵ ਸਿੰਘ ਦੁਸਾਂਝ, ਗੁਰਮੀਤ ਸਿੰਘ ਬਰਾੜ, ਗੁਰਤੇਜ ਪੱਖੀ, ਗਿਆਨੀ ਮੁਖਤਿਆਰ ਸਿੰਘ ਵੰਗੜ, ਪਿ੍ਰੰਸੀਪਲ ਸੁਭਾਸ਼ ਮਲਹੋਤਰਾ, ਪ੍ਰੋ.ਬੀਰਇੰਦਰਜੀਤ ਸਿੰਘ ਸਰਾਂ, ਸੁਦੇਸ਼ ਭੂੰਦੜ, ਸੈਂਟਰ ਹੈਡ ਟੀਚਰ ਜਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj