(ਸਮਾਜ ਵੀਕਲੀ) ਜ਼ਿੰਦਗੀ ਦਾ ਅਸਲ ਮਕਸਦ ਕੇਵਲ ਸੌਖੇ ਰਾਹ ਲੱਭਣਾ ਨਹੀਂ, ਸਗੋਂ ਮੁਸ਼ਕਲਾਂ ਨਾਲ ਟਕਰਾਉਣਾ ਹੈ। ਜਦੋਂ ਤੱਕ ਸਾਹ ਚੱਲਦੇ ਹਨ, ਬੰਦੇ ਨੂੰ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਦਰਿਆ ਹੋਵੇ ਜਾਂ ਪਹਾੜ, ਉਸ ਨਾਲ ਟਕਰਾਉਣ ਦਾ ਹੌਸਲਾ ਰੱਖਣਾ ਜ਼ਰੂਰੀ ਹੈ। ਹਰ ਕਦਮ ਤੇ ਕੋਈ ਨਾ ਕੋਈ ਕੰਧ ਖੜ੍ਹੀ ਮਿਲੇਗੀ, ਕੋਈ ਨਾ ਕੋਈ ਚੁਣੌਤੀ ਸਾਹਮਣੇ ਆਵੇਗੀ। ਜੇ ਬਾਹਰੀ ਰੁਕਾਵਟਾਂ ਨਾ ਵੀ ਹੋਣ ਤਾਂ ਬੰਦੇ ਨੂੰ ਆਪਣੇ ਅੰਦਰਲੇ ਡਰਾਂ, ਕਮਜ਼ੋਰੀਆਂ ਅਤੇ ਸੰਦੇਹਾਂ ਨਾਲ ਜੂਝਣਾ ਚਾਹੀਦਾ ਹੈ। ਜੋ ਇਨਸਾਨ ਆਪਣੇ ਆਪ ਨਾਲ ਲੜਾਈ ਲੜਨਾ ਸਿੱਖ ਲੈਂਦਾ ਹੈ, ਉਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਧਾਂ ਵੀ ਪਾਰ ਕਰ ਲੈਂਦਾ ਹੈ। ਸੱਚੀ ਸਫਲਤਾ ਉਹੀ ਪਾਉਂਦਾ ਹੈ ਜੋ ਰਾਹ ਵਿੱਚ ਆਈ ਹਰ ਮੁਸ਼ਕਲ ਨੂੰ ਸਵੀਕਾਰ ਕਰਦਾ ਹੈ ਅਤੇ ਉਸ ਨਾਲ ਟਕਰਾਉਣ ਤੋਂ ਡਰਦਾ ਨਹੀਂ। ਇਸ ਲਈ ਜ਼ਿੰਦਗੀ ਨੂੰ ਖੁੱਲ੍ਹੇ ਦਿਲ ਨਾਲ ਜੀਓ, ਹਰ ਹਾਲਤ ਵਿੱਚ ਹਿੰਮਤ ਨਾਲ ਅੱਗੇ ਵਧੋ ਅਤੇ ਰੁਕਾਵਟਾਂ ਨੂੰ ਮੌਕੇ ਵਿੱਚ ਬਦਲਣਾ ਸਿੱਖੋ।
ਮੰਜੂ ਰਾਇਕਾ
ਭਿੰਡਰਾਂ (ਸੰਗਰੂਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



