(ਸਮਾਜ ਵੀਕਲੀ)
ਲੀਡਰ ਲੀਡਰੀ ਚਮਕਾਉਦੇ ਜਨਤਾ ਦੇ ਸਿਰ ਤੇ
ਯਾਰੋ ਸਤਾ ਵਿੱਚ ਆਉਂਦੇ ਜਨਤਾ ਦੇ ਸਿਰ ਤੇ.
ਜਿਹਨਾਂ ਤੋਂ ਮੰਗੀਆ ਵੋਟਾਂ ਤੇ ਕੁਰਸੀ ਹਾਸਿਲ ਕੀਤੀ
ਫੇਰ ਉਹੀ ਲੋਕਾਂ ਨੂੰ ਡਰਾਉਦੇ ਜਨਤਾ ਦੇ ਸਿਰ ਤੇ.
ਕਹਿੰਦੇ ਕਰਾਗੇ ਸੇਵਾ ਪਰ ਹੁੰਦਾ ਕੁਰਸੀ ਦਾ ਲਾਲਚ
ਹਰ ਵਾਰ ਨੇ ਭਰਮਾਉਦੇ ਜਨਤਾ ਦੇ ਸਿਰ ਤੇ
ਜਨਤਾ ਦੇ ਸੇਵਕ ਬਣ ਕੇ ਇਹਨਾਂ ਨੂੰ ਰਹਿਣਾ ਚਾਹੀਦਾ
ਮਾਇਆ ਨਾਲ ਪਿਆਰ ਵਧਾਉਦੇ ਜਨਤਾ ਦੇ ਸਿਰ ਤੇ
ਇੱਕ ਵਾਰ ਜਿੱਤ ਕੇ ਸਤਾ ਦੇ ਲੋਭੀ ਬਣ ਜਾਂਦੇ
ਲੋਕ ਵੋਟਾਂ ਰਾਹੀ ਭਜਾਉਦੇ ਜਨਤਾ ਦੇ ਸਿਰ ਤੇ
ਦੋ ਹਜ਼ਾਰ ਵਾਈ ਚੋਣਾਂ ਵਿੱਚ ਨਤੀਜੇ ਚੰਗੇ ਆਉਣਗੇ
ਇੱਕ ਦੂਜੇ ਨੂੰ ਹਰਾਉਦੇ ਜਨਤਾ ਦੇ ਸਿਰ ਤੇ
ਕਿਸੇ ਪਿਛੇ ਨਹੀ ਲੱਗਦੇ ਹੁਣ ਬੜੇ ਸਿਆਣੇ ਲੋਕੀ
ਸੋਚ ਸਮਝ ਵੋਟ ਪਾਉਂਦੇ ਜਨਤਾ ਦੇ ਸਿਰ ਤੇ
ਐਤਕੀ ਵੋਟਾਂ ਵਿੱਚ ਸਬਕ ਸਿਖਾ ਦਿਓ ਤੁਸੀ
ਹਰ ਵਾਰ ਮੂਰਖ ਬਣਾਉਦੇ ਜਨਤਾ ਦੇ ਸਿਰ ਤੇ.
ਨੋਜਵਾਨਾ ਦੇ ਨਾਲ ਹੁੰਦਾ ਰੈਪੀ ਦੇਸ਼ ਨੇ ਅੱਗੇ ਜਾਣਾ.
ਪਰ ਬੁੱਢੇ ਵੀ ਸਤਾ ਚਾਹੁੰਦੇ ਜਨਤਾ ਦੇ ਸਿਰ ਤੇ
ਰੈਪੀ ਰਾਜੀਵ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly