ਮਹਿਤਪੁਰ ਮੈਡੀਕਲ ਸਟੋਰ ਅੱਜ 12 ਵਜੇ ਤੱਕ ਬੰਦ ਰਹਿਣਗੇ  – ਜਗਦੀਸ਼ ਚੰਦਰ ਕਵਾਤਰਾ 

ਮਹਿਤਪੁਰ,15 ਫਰਵਰੀ (ਖਿੰਡਾ)-ਕਿਸਾਨ ਭਰਾਵਾਂ ਦੀਆਂ ਮੰਗਾਂ ਕੇਂਦਰ ਸਰਕਾਰ ਵਲੋਂ ਨਾ ਮੰਨਣ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਅੱਜ ਭਾਰਤ ਬੰਦ  ਦੇ ਸਦੇ ਦਾ ਕੈਮਿਸਟਸ ਐਸੋਸੀਏਸ਼ਨ ਮਹਿਤਪੁਰ ਵਲੋਂ ਭਰਵਾਂ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜਗਦੀਸ਼ ਚੰਦਰ ਕਵਾਤਰਾ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਮਹਿਤਪੁਰ ਨੇ ਦੱਸਿਆ ਕਿ ਮਹਿਤਪੁਰ ਦੇ ਸਾਰੇ ਮੈਡੀਕਲ ਸਟੋਰ ਅੱਜ  ਸਵੇਰ ਤੋਂ ਲੈ ਕੇ ਦਪਿਹਰ 12:00 ਵਜੇ ਤਕ ਬੰਦ ਕੀਤੇ ਜਾਣਗੇ। ਅਤੇ ਜਨਤਾ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ 12:00  ਵਜੇ ਦੁਪਿਹਰ  ਬਾਅਦ ਮੈਡੀਕਲ ਸਟੋਰ ਖੋਲ੍ਹੇ ਜਾਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਅਦਰਸ਼ ਸਕੂਲ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ
Next article48 ਵੇਂ ਸ਼ਹੀਦ ਬਚਨ ਸਿੰਘ ਯਾਦਗਾਰੀ ਕਬੱਡੀ ਕੱਪ ਦਿੜ੍ਹਬਾ ਤੇ ਮੇਜ਼ਬਾਨਾਂ ਦਾ ਕਬਜ਼ਾ